ਬੰਡਾਲਾ `ਚ ਗਲੀਆਂ ਬਨਾਉਣ ਦਾ ਕੀਤਾ ਉਦਘਾਟਨ
ਜੰਡਿਆਲਾ ਗੁਰੂ, 18 ਅਗਸਤ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਆਪਣੇ ਜੱਦੀ ਪਿੰਡ ਬੰਡਾਲਾ ਵਿੱਚ ਨਵੀਆਂ ਗਲੀਆਂ ਨਾਲੀਆਂ ਬਣਾਉਣ ਦੇ ਉਦਘਾਟਨ ਉਪਰੰਤ ਕਿਹਾ ਕਿ ਪਿਛਲੇ 10 ਸਾਲ ਪੰਜਾਬ ਅਕਾਲੀਆਂ ਦੇ ਕਬਜ਼ੇ ਵਿੱਚ ਰਿਹਾ ਹੋਣ ਕਰਕੇ ਬੁਰੀ ਤਰਾਂ ਲੁੱਟਿਆ-ਪੁੱਟਿਆ ਗਿਆ ਸੀ, ਜਿਸ ਨੂੰ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੀ ਮਿਹਨਤੀ ਟੀਮ ਦਿਨ-ਰਾਤ ਮਿਹਨਤ ਕਰਕੇ ਮੁੜ ਲੀਹ ਉਪਰ ਲਿਆ ਰਹੀ ਹੈ।ਪਰ ਇਸ ਨੂੰ ਪਹਿਲਾਂ ਵਾਂਗ ਇਕ ਨੰਬਰ `ਤੇ ਲਿਆਉਣ ਲਈ ਪੰਜਾਬ ਵਾਸੀਆਂ ਦੇ ਸਹਿਯੋਗ ਦੀ ਵੀ ਬਹੁਤ ਲੋੜ ਹੈ।
ਡੈਨੀ ਬੰਡਾਲਾ ਨੇ ਸੀਨੀਅਰ ਸੈਕੰਡਰੀ ਸਕੂਲ ਬੰਡਾਲਾ ਨੂੰ ਸਮਾਰਟ ਸਕੂਲ ਐਲਾਨ ਕਰਦਿਆਂ 10 ਲੱਖ ਦੀ ਗਰਾਂਟ ਵੀ ਜਾਰੀ ਕੀਤੀ, ਜਿਸ ਲਈ ਪਿੰਡ ਵਾਸੀਆਂ ਨੇ ਵਿਧਾਇਕ ਦਾ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਚੇਅਰਮੈਨ ਹਰਜੀਤ ਸਿੰਘ ਬੰਡਾਲਾ,ਰ ਣਜੀਤ ਸਿੰਘ ਰਾਣਾ ਜੰਡ, ਜਗਜੀਤ ਸਿੰਘ ਜੱਗੀ, ਲਾਲੀ ਕਾਮਰੇਡ, ਹੈਪੀ ਹੁੰਦਲ, ਮਨਦੀਪ ਹੁੰਦਲ, ਸਰਬਜੀਤ ਸਿੰਘ, ਕਰਤਾਰ ਸਿੰਘ, ਅਮਰਜੀਤ ਹੁੰਦਲ ਆਦਿ ਹਾਜਰਸਨ।