ਬਠਿੰਡਾ, 20 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਪਾਵਰਕਾਮ ਜੋਨ ਬਠਿੰਡਾ ਦੇ ਠੇਕਾ ਕਾਮਿਆਂ ਵਲੋਂ ਬਿਜਲੀ ਮੰਤਰੀ ਨੂੰ ਮੰਗ ਪੱਤਰ ਦਿੱਤਾ ਗਿਆ, ਜੋ ਅੱਜ ਬਠਿੰਡਾ ਵਿੱਚ ਲਾਈਨਮੈਨਾਂ ਨੂੰ ਨਿਯੁੱਕਤੀ ਪੱਤਰ ਦੇਣ ਲਈ ਪਹੁੰਚੇ ਸਨ।ਠੇਕਾ ਮੁਲਾਜ਼ਮ ਸੰਗਰਸ਼ ਕਮੇਟੀ ਪਾਵਰਕਾਮ ਜੋਨ ਬਠਿੰਡਾ ਦੇ ਪ੍ਰਧਾਨ ਗੁਰਵਿੰਦਰ ਸਿੰਘ ਪੰਨੂੰ, ਜਰਨਲ ਸਕੱਤਰ ਖੁਸ਼ਦੀਪ ਸਿੰਘ, ਮੁੱਖ ਸਲਾਹਕਾਰ ਇਕਬਾਲ ਸਿੰਘ ਪੂਹਲਾ ਸਟੇਜ ਸੈਕਟਰੀ ਕਰਮਜੀਤ ਸਿੰਘ ਅਤੇ ਹੋਰ ਸਾਥੀਆਂ ਨੇ ਮੰਤਰੀ ਨਾਲ ਗੱਲਬਾਤ ਕੀਤੀ।ਪ੍ਰਧਾਨ ਗੁਰਵਿੰਦਰ ਸਿੰਘ ਨੇ ਕਿਹਾ ਕਿ ਜੋ ਸਮਝੌਤਾ ਪਾਵਰਕਾਮ ਨਾਲ ਹੋਇਆ ਉਸ ਸਮਝੌਤੇ `ਤੇ ਪਾਵਰਕਾਮ ਖਰੀ ਨਹੀਂ ਉਤਰ ਰਹੀ।ਸਮਝੌਤੇ ਦੌਰਾਨ 10 ਕਿਲੋਮੀਟਰ `ਚ ਡਿਊਟੀ ਦੇਣ ਦੀ ਗੱਲ ਕਹੀ ਗਈ ਸੀ।ਪਰ ਵਰਕਰਾਂ ਨੂੰ ਬਠਿੰਡਾ ਤੋਂ 40-50 ਕਿਲੋਮੀਟਰ ਤੱਕ ਲਗਾਇਆ ਗਿਆ, ਜੇਕਰ ਬਠਿੰਡਾ ਵਿੱਚ ਕੋਈ ਜਗ੍ਹਾ ਖਾਲੀ ਨਹੀਂ ਹੈ ਤੇ ਵਰਕਰਾਂ ਨੂੰ ਆਉਣ ਜਾਣ ਦਾ ਕਿਰਾਇਆ ਭਾੜਾ ਦਿੱਤਾ ਜਾਵੇ, ਕਿਉਕਿ ਵਰਕਰਾਂ ਦੀ ਅੱਧੀ ਤਨਖਾਹ ਤਾ ਕਿਰਾਏ `ਤੇ ਖਰਚ ਹੋ ਜਾਂਦੀ ਹੈ।ਉਨਾਂ ਕਿਹਾ ਕਿ ਵਰਕਰਾਂ ਨੂੰ ਹਰ ਵਾਰੀ ਮਹੀਨੇ ਦੀ 20 ਤਰੀਕ ਤੱਕ ਤਨਖਾਹ ਲਟਕਾਈ ਜਾਂਦੀ ਹੈ।ਜਿਸ ਨਾਲ ਵਰਕਰਾਂ ਨੂੰ ਖੱਜ਼ਲ ਖੁਆਰ ਹੋਣਾ ਪੈਂਦਾ ਹੈ।
ਬਿਜਲੀ ਮੰਤਰੀ ਨੇ ਤੁਰੰਤ ਚੀਫ ਨਾਲ ਗੱਲ ਕਰਕੇ ਸਾਰੇ ਵਰਕਰਾਂ ਦੀ ਤਨਖਾਹ ਜਲਦੀ ਪਵਾਉਣ ਲਈ ਕਿਹਾ।ਇਸ ਮੀਟਿੰਗ ‘ਚ ਵੰਡ ਮੰਡਲ ਪੱਛਮ ਜੋਨ ਦੇ ਚੀਫ ਭਗਵਾਨ ਸਿੰਘ ਮਠਾੜੂ ਨੇ ਭਰੋਸਾ ਦਿੱਤਾ ਕਿ ਅੱਜ ਤਨਖਾਹ ਪੈ ਜਾਵੇਗੀ ਜੇਕਰ ਤਨਖਾਹ ਨਾ ਪਈ ਤਾਂ ਕੱਲ ਓਹਨਾ ਦੀ ਚੰਡੀਗੜ੍ਹ ਮੀਟਿੰਗ ’ਚ ਇਹ ਗੱਲ ਰਖ ਕੇ ਆਉਣਗੇ ਕਿ ਸਾਰੇ ਵਰਕਰਾਂ ਦੀ ਤਨਖਾਹ ਸਮੇਂ ਸਿਰ ਪਾਈ ਜਾਵੇਗੀ।ਮੰਗ ਕੀਤੀ ਗਈ ਕਿ ਜਿਹੜੇ ਸਾਥੀ ਅਜੇ ਤੱਕ ਡਿਊਟੀ `ਤੇ ਨਹੀਂ ਲਏ ਗਏ ਓਹਨਾ ਦੀ ਨਿਯੁੱਕਤੀ ਪੱਤਰ ਜਲਦੀ ਦਿਤੇ ਜਾਣ ਤਾਂ ਜੋ ਉਹ ਦੇ ਘਰ ਦਾ ਬੁਝਿਆ ਹੋਇਆ ਚੁੱਲ੍ਹਾ ਫਿਰ ਤੋਂ ਚੱਲ ਸਕੇ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …