ਐਨ.ਸੀ.ਸੀ ਦੀ ਸਾਈਕਲ ਰੈਲੀ ਨੂੰ ਡਿਪਟੀ ਕਮਿਸ਼ਨਰ ਨੇ ਝੰਡੀ ਦਿਖਾ ਕੇ ਕੀਤਾ ਰਵਾਨਾ
ਅੰਮ੍ਰਿਤਸਰ, 20 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ) – ਸੈਕੰਡ ਪੰਜਾਬ ਐਨ.ਸੀ.ਸੀ ਨੇਵਲ ਯੂਨਿਟ ਵਲੋਂ ਸ੍ਰੀ ਦਰਬਾਰ ਸਾਹਿਬ ਤੋਂ ਗੋਬਿੰਦ ਸਾਗਰ ਝੀਲ ਨੰਗਲ ਡੈਮ ਤੱਕ ਕੱਢੀ ਗਈ ਸਾਈਕਲ ਰੈਲੀ ਨੂੰ ਗੋਲਡਨ ਟੈਂਪਲ ਪਲਾਜ਼ੇ ਤੋਂ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਕੀਤਾ।ਰੈਲੀ ਕਰਵਾਉਣ ਲਈ ਕਮਾਡੋਰ ਬੱਲ ਰਾਜੇਸ਼ ਸਿੰਘ ਨੂੰ ਵਧਾਈ ਦਿੰਦਿਆਂ ਉਨਾਂ ਦੱਸਿਆ ਕਿ ਅੰਮ੍ਰਿਤਸਰ ਵਿਚ ਇਨਾਂ ਦੀਆਂ ਕੋਸ਼ਿਸ਼ਾਂ ਸਦਕਾ ਸਾਡਾ ਐਨ.ਸੀ.ਸੀ ਦਾ ਨੇਵੀ ਵਿੰਗ ਦੇਸ਼ ਭਰ ਵਿਚੋਂ ਮੋਹਰੀ ਆ ਰਿਹਾ ਹੈ।ਸੰਘਾ ਨੇ ਦੱਸਿਆ ਕਿ ਅੱਜ ਇਹ ਬੱਚੇ, ਜੋ ਸ੍ਰੀ ਦਰਬਾਰ ਸਾਹਿਬ ਤੋਂ ਨਤਮਸਤਕ ਹੋ ਕੇ ਰਵਾਨਾ ਹੋਏ ਹਨ, ਕੱਲ ਤੋਂ ਦੋ ਹਫਤਿਆਂ ਲਈ ਗੋਬਿੰਦ ਸਾਗਰ ਝੀਲ ਵਿਖੇ ਸ਼ੁਰੂ ਹੋਣ ਵਾਲੇ ਕਿਸ਼ਤੀ ਦੌੜ ਦੇ ਮੁਕਾਬਲਿਆਂ ਵਿਚ ਹਿੱਸਾ ਲੈਣਗੇ।ਉਨਾਂ ਦੱਸਿਆ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਇਨਾਂ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਕੁੱਲ 75 ਬੱਚਿਆਂ ਵਿਚੋਂ 50 ਬੱਚੇ ਅੰਮ੍ਰਿਤਸਰ ਦੇ ਹਨ ਤੇ ਇਨਾਂ ਵਿਚ ਵੀ 18 ਲੜਕੀਆਂ ਹਨ।ਸੰਘਾ ਨੇ ਦੱਸਿਆ ਕਿ ਸਮੁੰਦਰ ਤੋਂ ਦੁਰਾਡੇ ਹਿੱਸੇ ਅਕਸਰ ਪਾਣੀ ਵਿਚ ਹੋਣ ਵਾਲੀਆਂ ਖੇਡਾਂ ਵਿਚ ਭਾਗ ਹੀ ਨਹੀਂ ਲੈਂਦੇ, ਪਰ ਰਾਜੇਸ਼ ਸਿੰਘ ਦੀਆਂ ਕੋਸ਼ਿਸ਼ਾਂ ਸਦਕਾ ਸਾਡੇ ਬੱਚਿਆਂ ਨੂੰ ਚੰਗਾ ਮੰਚ ਮਿਲਿਆ ਹੈ।
ਕਮਾਂਡੋਰ ਬੱਲ ਰਾਜੇਸ਼ ਸਿੰਘ ਨੇ ਦੱਸਿਆ ਕਿ ‘ਸਰੋਵਰ ਤੋਂ ਸਾਗਰ ਤੱਕ’ ਥੀਮ ਨੂੰ ਅਧਾਰ ਬਣਾ ਕੇ ਇਹ ਰੈਲੀ ਗੁਰੂ ਰਾਮਦਾਸ ਜੀ ਦਾ ਅਸ਼ੀਰਵਾਦ ਲੈ ਕੇ ਕੀਤੀ ਗਈ ਹੈ, ਜੋ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਨੰਗਲ `ਤੇੇ ਸਮਾਪਤ ਹੋਵੇਗੀ।ਉਨਾਂ ਦੱਸਿਆ ਕਿ ਸਾਡੇ ਬੱਚੇ 4 ਟਰਾਫੀਆਂ ਤੇ 33 ਮੈਡਲ ਜਿਤ ਕੇ ਆਲ ਇੰਡੀਆ ਸਮੁੰਦਰੀ ਸੈਨਿਕ ਕੈਂਪ ਦੇ ਚੈਂਪੀਅਨ ਬਣੇ ਹਨ। ਇਸੇ ਤਰਾਂ ਰਿਪਬਲਿਕ ਡੇਅ ਕੈਂਪ ਵਿਚ ਸਾਡੀ ਟੀਮ ਸਮੁੰਦਰੀ ਫੌਜ ਸਿਖਲਾਈ ਕੈਂਪ ਵਿਚ ਦੇਸ਼ ਭਰ ਵਿਚੋਂ ਇਕ ਨੰਬਰ ’ਤੇ ਰਹੀ ਅਤੇ ਜਹਾਜ਼ਾਂ ਦੇ ਮਾਡਲ ਬਨਾਉਣ ਦੇ ਮੁਕਾਬਲੇ ਵਿਚ 6 ਮੈਡਲ ਤੇ 2 ਟਰਾਫੀਆਂ ਜਿੱਤੀਆਂ ਹਨ।ਉਨਾਂ ਬੱਚਿਆਂ ਤੇ ਬੱਚਿਆਂ ਦੇ ਮਾਪਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿੰਨਾ ਦੀਆਂ ਕੋਸ਼ਿਸ਼ ਸਦਕਾ ਇਹ ਸੰਭਵ ਹੋਇਆ ਹੈ।ਇਸ ਮੌਕੇ ਐਸ.ਡੀ.ਐਮ ਰਾਜੇਸ਼ ਸ਼ਰਮਾ ਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …