ਅੰਮ੍ਰਿਤਸਰ, 20 ਅਗਸਤ (ਪ੍ਰੀਤਮ ਸਿੰਘ) – ਅੰਤਰਰਾਸ਼ਟਰੀ ਪੱਧਰ ਦੇ ਵਾਟਰ ਸਪੋਰਟਸ ਐਥਲੀਟ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ, ਸ੍ਰੀ ਮੋਹਿਤ ਨੇ ਹੰਗਰੀ ਵਿਚ ਹੋਈ ਯੂ23 ਕੈਨੌਏ ਸਪਰਿੰਟ ਵਰਲਡ ਚੈਂਪੀਅਨਸ਼ਿਪ 2014 ਵਿਚ ਭਾਗ ਲੈ ਕੇ ਭਾਰਤ ਦੀ ਪ੍ਰਤੀਨਿਧਤਾ ਕੀਤੀ ਅਤੇ ਸੈਮੀ ਫਾਈਨਲ ਮੁਕਾਬਲੇ ਤਕ ਪਹੁੰਚੇ।
ਇਸ ਬਾਰੇ ਜਾਣਕਾਰੀ ਦਿੰਦਿਆਂ ਖੇਡ ਵਿਭਾਗ ਦੇ ਡਾਇਰੈਕਟਰ ਅਤੇ ਮੁਖੀ, ਡਾ. ਐਚ.ਐਸ. ਰੰਧਾਵਾ ਨੇ ਦੱਸਿਆ ਕਿ ਸ੍ਰੀ ਮੋਹਿਤ ਨੇ ਕੇ-1 ਦੋ ਸੌ ਮੀਟਰ ਵਿਚ ਭਾਗ ਲਿਆ ਅਤੇ 00.39 ਸੈਕਿੰਡ ਵਿਚ ਟੀਚਾ ਪੂਰਾ ਕੀਤਾ, ਜੋ ਇਕ ਅਹਿਮ ਉਪਲਬਧੀ ਹੈ। ਉਨ੍ਹਾਂ ਕਿਹਾ ਕਿ ਆਸ ਹੈ ਕਿ ਭਵਿੱਖ ਵਿਚ ਵੀ ਸ੍ਰੀ ਮੋਹਿਤ ਦੇਸ਼ ਲਈ ਜਿੱਤ ਪ੍ਰਾਪਤ ਕਰਕੇ ਮੈਡਲ ਹਾਸਲ ਕਰਨਗੇ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …