ਅੰਮ੍ਰਿਤਸਰ, 20 ਅਗਸਤ (ਪ੍ਰੀਤਮ ਸਿੰਘ) -ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬ ਸਕੂਲ ਆਫ ਇਕਨਾਮਿਕਸ ਦੇ ਪ੍ਰੋਫੈਸਰ (ਮਿਸਜ਼), ਪਰਮਜੀਤ ਨੰਦਾ ਨੇ ਅੱਜ ਇਥੇ ਯੂਨੀਵਰਸਿਟੀ ਦੇ ਇਸ ਸਕੂਲ ਦੇ ਮੁਖੀ ਦਾ ਅਹੁਦਾ ਸੰਭਾਲ ਲਿਆ ਕਿਉਂਕਿ ਵਿਭਾਗ ਦੇ ਪਹਿਲੇ ਮੁਖੀ ਡਾ. ਸ਼ਰਨਜੀਤ ਸਿੰਘ ਢਿੱਲੋਂ ਵੱਲੋਂ ਪਿਛਲੇ ਦਿਨਾਂ ਦੌਰਾਨ ਯੂਨੀਵਰਸਿਟੀ ਦੇ ਰਜਿਸਟਰਾਰ ਦਾ ਆਹੁਦਾ ਸੰਭਾਲ ਲਿਆ ਗਿਆ ਸੀ। ਇਥੇ ਵਰਣਨਯੋਗ ਹੈ ਕਿ ਪ੍ਰੋ. ਨੰਦਾ 33 ਸਾਲਾਂ ਤੋਂ ਅਧਿਆਪਨ ਅਤੇ ਖੋਜ ਦੇ ਖੇਤਰ ਵਿਚ ਕਾਰਜਸ਼ੀਲ਼ ਹਨ। ਉਨ੍ਹਾਂ ਵੱਲੋਂ 70 ਖੋਜ ਪਰਚੇ ਦੇਸ਼ ਅਤੇ ਵਿਦੇਸ਼ ਵਿਚ ਪੇਸ਼ ਤੇ ਪ੍ਰਕਾਸ਼ਿਤ ਕੀਤੇ ਜਾ ਚੁੱਕੇ ਹਨ। ਉਨ੍ਹਾਂ ਨੇ 75 ਅੰਤਰਰਾਸ਼ਟਰੀ ਅਤੇ ਰਾਸ਼ਟਰੀ ਕਾਨਫਰੰਸ ਤੇ ਸੈਮੀਨਾਰ ਵਿਚ ਸ਼ਮੂਲੀਅਤ ਕੀਤੀ ਹੈ। ਉਨ੍ਹਾਂ ਨੇ ਬਹੁਤ ਸਾਰੇ ਪੀ.ਐਚ.ਡੀ., ਐਮ.ਐਸ.ਸੀ. ਅਤੇ ਐਮ.ਬੀ.ਈ. ਦੇ ਵਿਦਿਆਰਥੀਆਂ ਨੂੰ ਗਾਈਡ ਕੀਤਾ। ਪ੍ਰੋ. ਨੰਦਾ ਬਹੁਤ ਸਾਰੀਆਂ ਇਕਨਾਮਿਕ ਸੰਸਥਾਵਾਂ ਜਿਵੇਂ ਇੰਡੀਅਨ ਇਕਨਾਮਿਕ ਐਸੋਸੀਏਸ਼ਨ, ਇੰਡੀਅਨ ਸੋਸਾਇਟੀ ਆਫ ਲੇਬਰ ਇਕਨਾਮਿਕਸ, ਇੰਡੀਅਨ ਸੋਸਾਇਟੀ ਆਫ ਰਿਜ਼ਨਲ ਸਾਇੰਸ, ਇੰਡਅਨ ਸੋਸਾਇਟੀ ਆਫ ਪੋਲੀਟੀਕਲ ਇਕਾਨੋਮੀ, ਇੰਡੀਅਨ ਸੋਸਾਇਟੀ ਆਫ ਐਗਰੀਕਲਚਰਲ ਇਕਨਾਮਿਕਸ ਅਤੇ ਇੰਟਰਨੈਸ਼ਨਲ ਇੰਸਟੀਚਿਊਟ ਆਫ ਡਿਵੈਲਪਮੈਂਟ ਸਟੱਡੀਜ਼ ਦੇ ਮੈਂਬਰ ਵੀ ਹਨ। ਆਪਣੇ ਅਕਾਦਮਿਕ ਕੈਰੀਅਰ ਦੌਰਾਨ ਉਨ੍ਹਾਂ ਨੇ ਦੋ ਯੂ.ਜੀ.ਸੀ. ਖੋਜ ਪ੍ਰੋਜੈਕਟਰ ਅਤੇ ਦੋ ਕਿਤਾਬਾਂ ਵੀ ਮੁਕੰਮਲ ਕੀਤੀਆਂ ਹਨ। ਉਨ੍ਹਾਂ ਨੇ ਇਕਨਾਮਿਕਸ ਦੇ ਰਿਫਰੈਸ਼ਰ ਕੋਰਸ ਦੀ ਕੋਆਰਡੀਨੇਸ਼ਨ ਵੀ ਕੀਤੀ।
Check Also
ਐਡਵੋਕੇਟ ਧਾਮੀ ਨੇ ਪਹਿਲਗਾਮ ’ਚ ਹੋਏ ਹਮਲੇ ਦੇ ਪੀੜ੍ਹਤਾਂ ਨਾਲ ਸੰਵੇਦਨਾ ਪ੍ਰਗਟਾਈ
ਅੰਮ੍ਰਿਤਸਰ, 26 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …