ਅੰਮ੍ਰਿਤਸਰ, 20 ਅਗਸਤ (ਸਾਜਨ/ਸੁਖਬੀਰ)- ਜਿਲਾ ਕਾਂਗਰਸ ਸੇਵਾ ਦਲ ਵਲੋਂ ਰਾਜੀਵ ਗਾਂਧੀ ਜੀ ਦਾ 70ਵਾਂ ਜਨਮ ਦਿਵਸ ਪੰਜਾਬ ਪ੍ਰਦੇਸ਼ ਮਹਿਲਾਂ ਆਰਗੇਨਾਈਜਰ ਸ਼ਵੇਤਾ ਭਾਰਦਵਾਜ ਦੀ ਅਗਵਾਈ ਵਿੱਚ ਜਿਲ੍ਹਾਂ ਕਾਂਗਰਸ ਭਵਨ ਹਾਲ ਬਜਾਰ ਵਿਖੇ ਮਨਾਇਆ ਗਿਆ।ਜਿਸ ਵਿੱਚ ਆਰਗੇਨਾਈਜਰ ਬਲਦੇਵ ਰਾਜ ਸ਼ਰਮਾ, ਕੰਸ ਰਾਜ ਦਿਵਾਨ ਮੀਤ ਪ੍ਰਧਾਨ ਅਤੇ ਹੋਰ ਸੇਵਾ ਦਲ ਦੇ ਅਹੂਦੇਦਾਰਾਂ ਨੇ ਰਾਜੀਵ ਗਾਂਧੀ ਜੀ ਦੀ ਤਸਵੀਰ ਤੇ ਫੁਲਾਂ ਦੀ ਚੜਾ ਕੇ ਉਨਾਂ ਨੂੰ ਯਾਦ ਕੀਤਾ।ਇਸ ਦੌਰਾਨ ਸ਼ਵੇਤਾ ਭਾਰਦਵਾਜ ਨੇ ਗੱਲਬਾਤ ਕਰਦਿਆਂ ਕਿਹਾ ਰਾਜੀਵ ਗਾਂਧੀ ਜੀ ਬੜੇ ਹੀ ਸੂਝਵਾਨ ਅਤੇ ਦੂਰ-ਅੰਦੇਸ਼ ਨੇਤਾ ਸਨ।ਜਿੰਨਾਂ ਨੇ ਆਪਣੇ ਜੀਵਨ ਵਿੱਚ ਬੜੇ ਹੀ ਸੰਘਰਸ਼ ਕੀਤੇ ਤੇ ਹਮੇਸ਼ਾ ਹੀ ਲੋਕਾਂ ਦੀ ਸੇਵਾ ਕੀਤੀ ਹੈ।ਉਨ੍ਹਾਂ ਕਿਹਾ ਕਿ ਦਿਨੋ ਦਿਨ ਨਸ਼ਿਆਂ ਦੀ ਦਲਦਲ ਵਿੱਚ ਫਸਦੀ ਜਾ ਰਹੀ ਅੱਜ ਦੀ ਨੌਜਵਾਨ ਪੀੜੀ ਨੂੰ ਲੋੜ ਹੈ ਰਾਜੀਵ ਗਾਂਧੀ ਦੇ ਦਰਸਾਏ ਮਾਰਗ ‘ਤੇ ਚੱਲਣ ਦੀ।ਇਸ ਮੌਕੇ ਸ਼ੁਕਲਾ ਸ਼ਰਮਾ, ਵਲੈਤੀ ਲਾਲ ਆਨੰਦ, ਬਲਕਾਰ ਸਿੰਘ ਮਰਵਾਹਾ, ਗੁਲਜਾਰੀ ਲਾਲ ਆਦਿ ਹਾਜਰ ਸਨ।
Check Also
ਐਡਵੋਕੇਟ ਧਾਮੀ ਨੇ ਪਹਿਲਗਾਮ ’ਚ ਹੋਏ ਹਮਲੇ ਦੇ ਪੀੜ੍ਹਤਾਂ ਨਾਲ ਸੰਵੇਦਨਾ ਪ੍ਰਗਟਾਈ
ਅੰਮ੍ਰਿਤਸਰ, 26 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …