ਪ੍ਰਕਾਸ਼ ਹਸਪਤਾਲ ਨੇ ਖਿਡਾਰੀਆਂ ਨੂੰ ਵੰਡੀਆਂ ਸਪੋਰਟਸ ਕਿੱਟਾਂ
ਅੰਮ੍ਰਿਤਸਰ, 30 ਅਗਸਤ (ਪੰਜਾਬ ਪੋਸਟ- ਸੰਧੂ) – ਅੱਜ ਮੇਜਰ ਧਿਆਰ ਚੰਦ ਜੀ ਦੁਨੀਆਂ ਦੇ ਮਹਾਨ ਹਾਕੀ ਖਿਡਾਰੀ ਦੇ ਜਨਮ ਦਿਨ ਮੌਕੇ ਪੰਜਾਬ ਸਿੱਖਿਆ
ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਹਾਈ ਸਕੂਲ ਕਾਲਾ ਵਿਚ ਨੈਸ਼ਨਲ ਸਪੋਰਟਸ ਡੇ ਸ: ਜਸਵਿੰਦਰ ਸਿੰਘ ਡੀ.ਪੀ.ਈ ਦੀ ਅਗਵਾਈ ਵਿਚ ਬੱਚਿਆਂ ਨਾਲ ਮਨਾਇਆ ਗਿਆ।ਜਸਵਿੰਦਰ ਸਿੰਘ ਡੀ.ਪੀ.ਈ ਦੀ ਅਪੀਲ ਤੇ ਪ੍ਰਕਾਸ਼ ਹਸਪਤਾਲ ਦੇ ਮਹਾਨ ਆਰਥੋ ਸਰਜਨ ਡਾ. ਪ੍ਰਕਾਸ਼ ਸਿੰਘ ਢਿਲੋਂ ਵਲੋਂ ਸਕੂਲ ਦੀਆਂ ਖਿਡਾਰਨਾਂ ਨੂੰ ਕਿੱਟਾਂ ਦਿੱਤੀਆਂ ਗਈਆਂ।
ਹੈਡਮਾਸਟਰ ਜੋਗਿੰਦਰ ਸਿੰਘ ਦੀ ਅਗਵਾਈ ਵਿਚ ਜਸਵਿੰਦਰ ਸਿੰਘ ਡੀ.ਪੀ.ਈ ਦੇ ਉਪਰਾਲੇ ਨਾਲ ਬੱਚਿਆਂ (ਲੜਕੇ ਅਤੇ ਲੜਕੀਆਂ) ਦੀ ਮੈਰਾਥਨ ਦੌੜ ਕਰਾਈ ਗਈ।ਇਸ ਉਪਰੰਤ ਸਕੂਲ ਵਿਚ ਅੱਜ ਪੰਜਾਬ ਦੀਆਂ ਵਿਰਾਸਤੀ ਖੇਡਾਂ ਕਰਾਈਆਂ ਗਈਆਂ।ਸਕੂਲੀ ਬੱਚਿਆਂ ਨੇ ਇਹਨਾਂ ਖੇਡਾਂ ਦਾ ਖੂਬ ਆਨੰਦ ਮਾਣਿਆ।ਸਮੂਹ ਸਕੂਲ ਸਟਾਫ ਨੇ ਵੀ ਮੈਰਾਥਨ ਅਤੇ ਰੱਸ਼ਾਕਸ਼ੀ ਵਿਚ ਖੂਬ ਹੱਥ ਅਜਮਾਏ।ਬੱਚੇ ਵੀ ਆਪਣੇ ਅਧਿਆਪਕਾਂ ਨਾਲ ਖੇਡਕੇ ਖੁਸ਼ ਨਜ਼ਰ ਆ ਰਹੇ ਸਨ। ਮੈਡਮ ਰੁਪਿੰਦਰ ਕੌਰ, ਮੈਡਮ ਸਿੰਮੀ ਸ਼ਰਮਾਂ, ਮੈਡਮ ਦੀਪਾਵਲੀ ਕਾਲੀਆ, ਪਰਮਿੰਦਰ ਸਿੰਘ ਭੁੱਲਰ ਅਤੇ ਗੁਰਮੀਤ ਸਿੰਘ ਭੁੱਲਰ ਦਾ ਵਿਸ਼ੇਸ਼ ਯੋਗਦਾਨ ਰਿਹਾ ਅਤੇ ਜਸਵਿੰਦਰ ਸਿੰਘ ਡੀ.ਪੀ.ਈ ਵਲੋਂ ਧੰਨਵਾਦ ਕੀਤਾ ਗਿਆ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media