Monday, July 14, 2025
Breaking News

ਖ਼ਾਲਸਾ ਕਾਲਜ ਨੇ ਜਿੱਤੀ ਲਿਟਮੇਨੀਆ ਇੰਟਰ ਕਾਲਜ ਇੰਗਲਿਸ਼ ਫ਼ੈਸਟੀਵਲ ’ਚ ਓਵਰਆਲ ਟਰਾਫੀ

ਅੰਮ੍ਰਿਤਸਰ, 1 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਨੇ ਲਿਟਮੇਨੀਆ ਇੰਟਰ ਕਾਲਜ ਇੰਗਲਿਸ਼ ਫ਼ੈਸਟੀਵਲ ’ਚ ਓਵਰਆਲ PPN0109201808ਟਰਾਫੀ `ਤੇ ਜਿੱਤ ਹਾਸਲ ਕੀਤੀ।ਇਹ ਇੰਗਲਿਸ਼ ਫੈਸਟੀਵਲ ਕੰਨਿਆਂ ਮਹਾਂ ਵਿਦਿਆਲਿਆ ਜਲੰਧਰ ਵੱਲੋਂ ਆਯੋਜਿਤ ਕਰਵਾਇਆ ਗਿਆ ਸੀ।
    ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਵਿਦਿਆਰਥੀਆਂ ਨੂੰ ਇਸ ਜਿੱਤ ’ਤੇ ਖੁਸ਼ੀ ਦਾ ਇਜਹਾਰ ਕਰਦਿਆਂ ਮੁਬਾਰਕਬਾਦ ਦਿੱਤੀ।ਉਨ੍ਹਾਂ ਦੱਸਿਆ ਕਿ ਕੱਲ੍ਹ ਕੰਨਿਆ ਮਹਾਂ ਵਿਦਿਆਲਿਆ ਵੱਲੋਂ ਕਰਵਾਏ ਇੰਟਰ ਕਾਲਜ ਫੈਸਟੀਵਲ ਦੇ ਕੁੱਲ 7 ਮੁਕਾਬਲਿਆਂ ’ਚ ਭਾਗ ਲੈਦਿਆਂ  ਕਾਲਜ ਨੇ 6 ਮੁਕਾਬਲਿਆਂ ’ਚ ਜਿੱਤ ਹਾਸਲ ਕੀਤੀ। ਕਾਲਜ ਨੇ ਲਿਟਰੇਰੀ ਕੁਇਜ਼ ਅਤੇ ਲਿਟਰੇਰੀ ਫੈਂਸੀ ਡਰੈਸ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ।ਉਨ੍ਹਾਂ ਕਿਹਾ ਕਿ ਕਾਲਜ ਵੱਲੋਂ ਕਰਵਾਏ ਗਏ ਇਕਾਂਗੀ ਜੋ ਕਿ ਸ਼ਆਦਤ ਹਸਨ ਮੰਟੋ ਦੀ ਸੰਸਾਰ ਪ੍ਰਸਿੱਧ ਕਹਾਣੀ ਟੋਬਾ ਟੇਕ ਸਿੰਘ ਦਾ ਰੰਗ ਮੰਚਨ ਸੀ, ਦਰਸ਼ਕਾਂ ਵੱਲੋਂ ਬਹੁਤ ਸਲਾਹਿਆਂ ਗਿਆ।ਕਾਲਜ ਦੇ ਵਿਦਿਆਰਥੀ ਮਾਰਕਸ ਨੂੰ ਇਸ ਲਈ ਬੈਸਟ ਐਕਟਰ ਦੇ ਐਵਾਰਡ  ਨਾਲ ਸਨਮਾਨਿਤ ਕੀਤਾ ਗਿਆ।
    ਉਨ੍ਹਾਂ ਨੇ ਵਿਭਾਗ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਕਾਲਜ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਲਈ ਯਤਨਸ਼ੀਲ ਰਹਿੰਦਾ ਹੈ।ਇਸ ਮੌਕੇ ਪ੍ਰੋ. ਸੁਖਮੀਨ ਬੇਦੀ ਡੀਨ ਅਕਾਦਮਿਕ ਮਾਮਲੇ ਅਤੇ ਵਿਭਾਗ ਮੁਖੀ, .ਪ੍ਰੋ. ਸੁਪਨਿੰਦਰਜੀਤ ਕੌਰ, ਪ੍ਰੋ. ਸਾਵੰਤ ਸਿੰਘ ਮੰਟੋ, ਪ੍ਰੋ. ਮਲਕਿੰਦਰ ਸਿੰਘ, ਪ੍ਰੋ. ਵਿਜੇ ਬਰਨਾਡ, ਪ੍ਰੋ. ਗੁਰਪ੍ਰੀਤ ਸਿੰਘ, ਪ੍ਰੋ. ਹਰਸ਼ ਸਲਾਰੀਆ, ਡਾ. ਜਸਵਿੰਦਰ ਕੌਰ ਆਦਿ ਹਾਜ਼ਿਰ ਸਨ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply