ਅੰਮ੍ਰਿਤਸਰ, 1 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕੰਪਿਊਟਰ ਵਿਭਾਗ ਵੱਲੋਂ ‘ਸਾਈਬਰ ਸਕਿਉਰਿਟੀ’ ਵਿਸ਼ੇ ’ਤੇ ਕਰਵਾਏ

ਗਏ ਇਕ ਰੋਜ਼ਾ ਸੈਮੀਨਾਰ’ਚ ਸ੍ਰੀਮਤੀ ਸੁਗੰਧ ਖੰਨਾ, ਸੈਂਟਰ ਹੈਡ ਨੇ ਵਿਦਿਆਰਥੀਆਂ ਨਾਲ ਭਰਪੂਰ ਜਾਣਕਾਰੀ ਸਾਂਝੀ ਕੀਤੀ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਆਏ ਹੋਏ ਮਹਿਮਾਨ ਦਾ ਸਵਾਗਤ ਕੀਤਾ।
ਸ੍ਰੀਮਤੀ ਸੁਗੰਧ ਖੰਨਾ ਨੇ ‘ਡਾਟਾ ਵਲਨਰੇਬਿਲਟੀ ਅਤੇ ਹੈਕਿੰਗ’ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਹੈਕਿੰਗ ਦੇ ਵੱਖ-ਵੱਖ ਤਰੀਕਿਆਂ ’ਤੇ ਚਾਨਣਾ ਪਾਇਆ ਅਤੇ ਇਹ ਵੀ ਦੱਸਿਆ ਕਿ ਡਾਟਾ ਨੂੰ ਹੈਕ ਹੋਣ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ। ਬੀ.ਸੀ.ਏ, ਬੀ.ਐਸ.ਸੀ. (ਕੰਪਿਊਟਰ ਸਾਇੰਸ), ਐਮ.ਐਸ.ਸੀ (ਆਈ.ਟੀ) ਅਤੇ ਐਮ.ਐਸ.ਸੀ (ਕੰਪਿਊਟਰ ਸਾਇੰਸ) ਦੇ ਵਿਦਿਆਰਥੀ ਇਸ ਸੈਮੀਨਾਰ ’ਚ ਹਾਜ਼ਰ ਸਨ।ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਬੱਚਿਆਂ ਦੀ ਹੌਂਸਲਾ ਅਫ਼ਜਾਈ ਕਰਦੇ ਹੋਏ ਵਿਭਾਗ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹੋ ਜਿਹੇ ਸੈਮੀਨਾਰ ਬੱਚਿਆਂ ਦੇ ਪ੍ਰੈਕਟੀਕਲ ਗਿਆਨ ’ਚ ਵਾਧਾ ਕਰਦੇ ਹਨ।ਮੰਚ ਪ੍ਰੋ. ਸੋਨਾਲੀ ਤੁਲੀ ਨੇ ਸੰਭਾਲਿਆ।ਸੈਮੀਨਾਰ ਦੌਰਾਨ ਪ੍ਰੋ. ਸੁਖਵਿੰਦਰ ਕੌਰ, ਡਾ. ਮਨੀ ਅਰੋੜਾ, ਪ੍ਰੋ. ਸੁਖਪੁਨੀਤ ਕੌਰ, ਪ੍ਰੋ. ਅਨੁਰੀਤ ਕੌਰ, ਪ੍ਰੋ. ਰਵੀ ਪਟਨੀ ਅਤੇ ਪ੍ਰੋ. ਕੁਲਬੀਰ ਕੌਰ ਮੌਜੂਦ ਰਹੇ।