Wednesday, July 16, 2025
Breaking News

ਖਾਲਸਾ ਕਾਲਜ ਪਬਲਿਕ ਸਕੂਲ ਦੇ ਜਗਪ੍ਰੀਤ ਨੇ ਬਾਕਸਿੰਗ ਵਿੱਚ ਹਾਸਲ ਕੀਤਾ ਸੋਨ ਤਮਗਾ

ਸਕੂਲ ਦੇ ਵਿਦਿਆਰਥੀ ਵੱਖ-ਵੱਖ ਖੇਡਾਂ ਵਿੱਚ ਮਾਰ ਰਹੇ ਮੱਲ੍ਹਾਂ – ਡਾ. ਬਰਾੜ

PPN21081414ਅੰਮ੍ਰਿਤਸਰ, 21 ਅਗਸਤ (ਪ੍ਰੀਤਮ ਸਿੰਘ)-ਖਾਲਸਾ ਕਾਲਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਬਾਕਸਿੰਗ ਮੁਕਾਬਲਿਆਂ ਵਿੱਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਜਿੱਤਾਂ ਹਾਸਲ ਕੀਤੀਆਂ। ਸਕੂਲ ਦੇ 6ਵੀਂ ਕਲਾਸ ਦੇ ਵਿਦਿਆਰਥੀ ਜਗਪ੍ਰੀਤ ਸਿੰਘ ਨੇ ਮੁੱਕੇਬਾਜੀ ਦਾ ਸ਼ਾਨਦਾਰ ਮੁਕਾਬਲਾ ਕਰਦਿਆ ਸੋਨ ਤੇ ਬਿਸ਼ੰਬਰ ਸਿੰਘ ਨੇ ਤਾਂਬੇ ਦਾ ਤਮਗਾ ਹਾਸਲ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਸਕੂਲ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜਗਪ੍ਰੀਤ ਸਿੰਘ ਦੀ ਰਾਜ ਪੱਧਰੀ ਬਾਕਸਿੰਗ ਮੁਕਾਬਲੇ ਲਈ ਚੋਣ ਕੀਤੀ ਗਈ। ਉਨ੍ਹਾਂ ਕਿਹਾ ਕਿ ਸਕੂਲ ਦੇ ਹੋਰ ਵਿਦਿਆਰਥੀ ਹੋਰਨ੍ਹਾਂ ਵੱਖ-ਵੱਖ ਮੁਕਾਬਲਿਆਂ ਜਿਨ੍ਹਾਂ ਵਿੱਚ ਸਕੂਲ ਦੀ ਕ੍ਰਿਕੇਟ ਟੀਮ ਜ਼ੋਨਲ ਪੱਧਰ ‘ਤੇ ਪਹੁੰਚ ਗਈ ਤੇ ਅਗਲੇ ਮੁਕਾਬਲੇ ਲਈ ਤਿਆਰੀ ਕਰ ਰਹੀ ਹੈ। ਜਦ ਕਿ ਖੋ-ਖੋ ਖੇਡ ਵਿੱਚ 9ਵੀਂ ਕਲਾਸ ਦੀਆਂ 2 ਵਿਦਿਆਰਥਣਾਂ ਅਰਸ਼ਦੀਪ ਕੌਰ ਅਤੇ ਤਮੰਨਾ ਰਾਜ ਪੱਧਰੀ ਕੈਂਪ ਵਿੱਚ ਚੁਣੀਆਂ ਗਈਆਂ। ਉਨ੍ਹਾਂ ਕਿਹਾ ਕਿ ਰੱਸਾਕਸੀ ਖੇਡ ਵਿੱਚ 3 ਵਿਦਿਆਰਥਣਾਂ ਪ੍ਰਾਣਜਲ, ਕੋਮਲਪ੍ਰੀਤ ਕਲਾਸ 5ਵੀਂ ਅਤੇ ਗੁਰਪ੍ਰੀਤ ਕੌਰ 9ਵੀਂ ਕਲਾਸ ਰਾਜ ਪੱਧਰੀ ਮੁਕਾਬਲਿਆਂ ਲਈ ਚੁਣੀਆਂ ਗਈਆਂ। ਇਸੇ ਤਰ੍ਹਾਂ 11ਵੀਂ ਕਲਾਸ ਦਾ ਵਿਦਿਆਰਥੀ ਨਸੀਬ ਢਿੱਲੋਂ ਜੂਨੀਅਰ ਏਸ਼ੀਅਨ ਕੈਂਪ ਵਿੱਚ ਚੁਣਿਆ ਗਿਆ, ਜੋ ਕਿ ਦਿੱਲੀ ਵਿੱਚ ਸਵੀਮਿੰਗ ਫ਼ੈਡਰੇਸ਼ਨ ਆਫ਼ ਇੰਡੀਆ ਵੱਲੋਂ ਅਗਲੇ ਮਹੀਨੇ ਕਰਵਾਈ ਜਾਵੇਗੀ। ਡਾ. ਬਰਾੜ ਨੇ ਉਕਤ ਵਿਦਿਆਰਥੀਆਂ ਦੇ ਇਸ ਉਪਲਬੱਧੀ ‘ਤੇ ਸ਼ੁਭ ਇੱਛਾਵਾਂ ਭੇਂਟ ਕਰਦਿਆ ਹੌਂਸਲਾ ਅਫ਼ਜਾਈ ਕੀਤੀ ਅਤੇ ਅਗਾਂਹ ਉੱਚਾਈਆਂ ਨੂੰ ਛੂਹਣ ਲਈ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀ ਜਿੱਥੇ ਪੜ੍ਹਾਈ ਵਿੱਚ ਉੱਚ ਸਥਾਨ ਹਾਸਲ ਕਰ ਰਹੇ ਹਨ, ਉੱਥੇ ਵੱਖ-ਵੱਖ ਖੇਡਾਂ ਵਿੱਚ ਵੀ ਮੱਲ੍ਹਾਂ ਮਾਰ ਰਹੇ ਹਨ। ਉਨ੍ਹਾਂ ਨੇ ਮੈਨੇਜ਼ਮੈਂਟ ਦਾ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਧੰਨਵਾਦ ਵੀ ਕੀਤਾ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply