ਅੰਮ੍ਰਿਤਸਰ, 3 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਨਕ ਦੇਵ ਯੂਨੀਵਰਸਿਟੀ ਦੀ ਵਿਦਿਆਰਥਣ ਪ੍ਰਿਅੰਕਾ ਦੇਵੀ ਨੇ ਬੀਤੇ ਦਿਨੀਂ ਹੰਗਰੀ
ਦੇ ਸ਼ਹਿਰ ਸਜੇਲਨੋਕ ਵਿਚ ਹੋਈਆਂ ਵਿਸ਼ਵ ਯੂਨੀਵਰਸਿਟੀ ਵਾਟਰ ਸਪੋਰਟਸ ਖੇਡਾਂ ਵਿੱਚ ਕਾਈਕਿੰਗ ਅਤੇ ਕੋਨੋਇੰਗ ਮੁਕਾਬਲੇ ਵਿੱਚ ਕੋਨੋ ਸਪਰਿੰਟ `ਚ ਕੇ-1 ਅਤੇ ਕੇ-4 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਯੂਨੀਵਰਸਿਟੀ ਦਾ ਨਾਂ ਰੌਸ਼ਨ ਕੀਤਾ ਹੈ।ਪ੍ਰਿਅੰਕਾ ਦੇਵੀ ਦੇ ਕੋਚ ਪਵਨ ਕੁਮਾਰ ਨੇ ਦੱਸਿਆ ਕਿ ਪ੍ਰਿਅੰਕਾ ਦੇਵੀ ਜੀ.ਐਨ.ਡੀ.ਯੂ ਦੀ ਬੀ.ਪੀ ਐਡ ਭਾਗ ਪਹਿਲਾ ਦੀ ਵਿਦਿਆਰਥਣ ਹੈ।ਪ੍ਰਿਅੰਕਾ ਦੇਵੀ ਨੇ ਦੱਸਿਆ ਕਿ ਉਸ ਦੇ ਮਾਪਿਆਂ ਦੀ ਦਿਲੀ ਖਾਹਿਸ਼ ਹੈ ਕਿ ਉਨਾਂ ਦੀ ਧੀਅ ਹੋਰ ਮਿਹਨਤ ਕਰਕੇ ਅੰਤਰਰਾਸ਼ਟਰੀ ਪੱਧਰ `ਤੇ ਆਪਣੇ ਦੇਸ਼ ਦਾ ਨਾਂ ਚਮਕਾ ਕੇ ਹੋਰਨਾਂ ਧੀਆਂ ਵਾਸਤੇ ਵੀ ਪ੍ਰੇਰਨਾ ਸਰੋਤ ਬਣੇ।ਪ੍ਰਿਅੰਕਾ ਦੇਵੀ ਦੇ ਹੰਗਰੀ ਤੋਂ ਵਾਪਸ ਅੰਮ੍ਰਿਤਸਰ ਪਰਤਣ `ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜਸਪਾਲ ਸਿੰਘ ਸੰਧੂ, ਡਾਇਰੈਕਟਰ ਸਪੋਰਟਸ ਸੁਖਦੇਵ ਸਿੰਘ, ਡਿਪਟੀ ਡਾਇਰੈਕਟਰ ਕੰਵਰਮਨਦੀਪ ਸਿੰਘ ਅਤੇ ਕੋਚ ਪਵਨ ਕੁਮਾਰ ਨੇ ਪ੍ਰਿਅੰਕਾ ਦੇਵੀ ਦੀ ਹੌਸਲਾ ਅਫਜ਼ਾਈ ਕਰਦਿਆਂ ਉਸ ਦਾ ਨਿੱਘਾ ਸੁਆਗਤ ਕੀਤਾ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media