Wednesday, October 30, 2024

ਓਂਟਾਰੀਓ ਵਿੱਚ ਸਿੱਖਾਂ ਨੂੰ ਹੈਲਮਟ ਤੋਂ ਛੋਟ ਨਾ ਦੇਣਾ ਮੰਦਭਾਗਾ

PPN22081422

ਅੰਮ੍ਰਿਤਸਰ, 22 ਅਗਸਤ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖਾਂ ਨੂੰ ਕੈਨੇਡਾ ਦੇ ਪੂਰਬੀ ਸੈਂਟਰਲ ਸੂਬੇ ਓਂਟਾਰੀਓ ਦੀ ਮੁੱਖ ਮੰਤਰੀ ਵੱਲੋਂ ਮੋਟਰਸਾਈਕਲ ਤੇ ਸਵਾਰੀ ਦੌਰਾਨ ਹੈਲਮਟ ਪਾਉਣ ਤੋਂ ਛੋਟ ਨਾ ਦੇਣ ਨੂੰ ਇਕ ਨਿਰਾਸ਼ਾਜਨਕ ਵਿਸ਼ਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜਿਥੇ ਸਿੱਖ ਲਈ ਦਸਤਾਰ ਸਜਾਉਣਾ ਉਸ ਦੇ ਸਿੱਖ ਹੋਣ ਲਈ ਮਾਣ ਵਾਲੀ ਗੱਲ ਹੈ, ਉਥੇ ਦਸਤਾਰ ਟੈ੍ਰਫਿਕ ਸਮੇਂ ਸਿੱਖ ਦੀ ਸੁਰੱਖਿਆ ਦਾ ਵੀ ਸਾਧਨ ਹੈ।ਉਨ੍ਹਾਂ ਦਿੱਲੀ ਦੀ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਵਿਦੇਸ਼ ਮੰਤਰਾਲੇ ਰਾਹੀ ਕੈਨੇਡਾ ਸਰਕਾਰ ਨੂੰ ਦਸਤਾਰ ਦੀ ਮਹਾਨਤਾ ਅਤੇ ਇਸ ਦੀ ਅਹਿਮੀਅਤ ਬਾਰੇ ਜਾਣੂ ਕਰਵਾਏ ਅਤੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਅਤੇ ਮੈਨੀਟੋਬਾ ਸੂਬਿਆਂ ਵਾਂਗ ਓਂਟਾਰੀਓ ਵਿੱਚ ਵੀ ਮੋਟਰਸਾਈਕਲ ਦੀ ਸਵਾਰੀ ਕਰਨ ਸਮੇਂ ਹੈਲਮਟ ਪਹਿਨਣ ਤੋਂ ਛੋਟ ਦਵਾਉਣ ਦੀ ਅਪੀਲ ਕੀਤੀ ਜਾਵੇ।
ਉਨ੍ਹਾਂ ਦੇਸ਼-ਵਿਦੇਸ਼ ਦੀਆਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ, ਸਿੰਘ ਸਭਾਵਾਂ, ਸਭਾ-ਸੁਸਾਇਟੀਆਂ ਅਤੇ ਗੁਰਦੁਆਰਾ ਕਮੇਟੀਆਂ ਨੂੰ ਵੀ ਕੈਨੇਡਾ ਦੀ ਸਰਕਾਰ ਨਾਲ ਸਿੱਧੇ ਤੌਰ ‘ਤੇ ਗੱਲਬਾਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿੱਚ ਦਸਤਾਰ ਸਜਾਉਣਾ ਹਰ ਸਿੱਖ ਲਈ ਲਾਜ਼ਮੀ ਹੈ।ਇਸ ਨਾਲ ਪੂਰੀ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹਨ। ਇਸ ਲਈ ਕੈਨੇਡਾ ਦੀ ਸਰਕਾਰ ਨੂੰ ਇਸ ਤੇ ਮੁੜ ਵਿਚਾਰ ਕਰਕੇ ਜਬਰੀ ਠੋਸੀ ਗਈ ਪਾਬੰਦੀ ਨੂੰ ਹਟਾਉੇਣਾ ਚਾਹੀਦਾ ਹੈ ਜੋ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰ ਰਹੀ ਹੈ।

Check Also

ਵਿਦਿਆਰਥੀਆਂ ਵਲੋਂ ਬਣਾਈਆਂ ਕਲਾਕ੍ਰਿਤਾਂ ਦੀ ਪ੍ਰਦਰਸ਼ਨੀ ਲਗਾਈ ਗਈ

ਸੰਗਰੂਰ, 29 ਅਕਤੂਬਰ (ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਵਲੋਂ ਸਕੂਲਾਂ ਵਿੱਚ ਚਲਾਏ ਜਾ ਰਹੇ ਬਿਜ਼ਨਸ …

Leave a Reply