ਅੰਮ੍ਰਿਤਸਰ, 23 ਅਗਸਤ (ਪੰਜਾਬ ਪੋਸਟ ਬਿਊਰੋ)- ਸਥਾਨਕ ਸੁਲਤਾਨਵਿੰਡ ਇਲਾਕੇ ਵਿੱਚ ਪੈਂਦੇ ਇੰਡਸਟਰੀਅਲ ਏਰੀਏ ਵਿਚੋਂ ਕਾਰ ‘ਤੇ ਚਾਰ ਨੌਜਵਾਨਾਂ ਵਲੋਂ ਲੋਹੇ ਦੇ ਇੱਕ ਕਮਿਸ਼ਨ ਏਜੰਟ ਪਾਸੋਂ ਪਿਸਟਲ ਦੀ ਨੋਕ ‘ਤੇ 6 ਲੱਖ ਰੁਪਏ ਲੁੱਟ ਲਏ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਬਾਅਦ ਦੁਪਹਿਰ ਸੋੋ ਫੁਟੀ ਸੜਕ ‘ਤੇ ਸਥਿਤ ਲੋਹੇ ਦੇ ਕਮਿਸ਼ਨ ਏਜੰਟ ਬੀ.ਕੇ ਗੁਪਤਾ ਦੇ ਬੇਟੇ ਮੋਹਿਤ ਕੁਮਾਰ ਰੁਪਏ ਘਰੋਂ ਦਫਤਰ ਵਿੱਚ ਲਿਆਂਦੇ ਅਤੇ ਜਦ ਹਰਪ੍ਰੀਤ ਸਿੰਘ ਨਾਮੀ ਉਨਾਂ ਦਾ ਮੈਨੇਜਰ ਇਹ ਰਕਮ ਗਿਣ ਰਿਹਾ ਸੀ ਤਾਂ 4 ਕਾਰ ਸਵਾਰ ਨੌਜਵਾਨ ਉਥੇ ਪਹੁੰਚ ਗਏ ਅਤੇ ਹਥਿਆਰਾਂ ਦੀ ਨੋਕ ‘ਤੇ ਉਹ ਲੱਖ ਰੁਪਏ ਖੋਹ ਖੋਹ ਕੇ ਕਾਰ ਵਿੱਚ ਬੈਠ ਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਏ.ਡੀ.ਸੀ.ਫ ਕੇਤਨ ਪਾਟਿਲ ਅਤੇ ਏ.ਸੀ.ਪੀ ਗੌਰਵ ਗਰਗ, ਥਾਣਾ ਬੀ ਡਵੀਜਨ ਇੰਚਾਰਜ ਦਿਲਬਾਗ ਸਿੰਘ ਨਾਲ ਪੁਲਿਸ ਫੋਰਸ ਸਮੇਤ ਪੁੱਜੇ ਅਤੇ ਘਟਨਾ ਦਾ ਜਾਇਜ਼ਾ ਲਿਆ। ਇਸ ਮੌਕੇ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਵਿੱਚ ਉਨਾਂ ਕਿਹਾ ਕਿ ਪੁਿਲਸ ਵਲੋਂ ਨੇੜਲੇ ਅਦਾਰਿਆਂ ‘ਤੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਮਦਦ ਲੈ ਕੇ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।ਸੂਚਨਾ ਅਨੁਸਾਰ ਤਕਰੀਬਨ 3.45 ‘ਤੇ ਵਾਪਰੀ ਇਸ ਘਟਨਾ ਦਾ ਮਾਮਲਾ ਥਾਣਾ ਬੀ. ਡਵੀਜਨ ਵਿਖੇ ਦਰਜ ਕਰ ਲਿਆ ਗਿਆ ਹੈ।
Check Also
ਵਿਦਿਆਰਥੀਆਂ ਵਲੋਂ ਬਣਾਈਆਂ ਕਲਾਕ੍ਰਿਤਾਂ ਦੀ ਪ੍ਰਦਰਸ਼ਨੀ ਲਗਾਈ ਗਈ
ਸੰਗਰੂਰ, 29 ਅਕਤੂਬਰ (ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਵਲੋਂ ਸਕੂਲਾਂ ਵਿੱਚ ਚਲਾਏ ਜਾ ਰਹੇ ਬਿਜ਼ਨਸ …