ਬਠਿੰਡਾ, 23 ਅਗਸਤ (ਜਸਵਿੰਦਰ ਸਿੰਘ ਜੱਸੀ) – ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸ਼ਹੀਦ ਜਰਨੈਲ ਸਿੰਘ ਮੈਮੋਰੀਅਲ ਵੈਲਫੇਅਰ ਸੁਸਾਇਟੀ ਬਠਿੰਡਾ ਵੱਲੋ ਸ਼ਹੀਦ ਜਰਨੈਲ ਸਿੰਘ ਸਰਕਾਰੀ ਐਲੀਮੈਟਰੀ ਸਕੂਲ, ਮੁਹੱਲਾ ਗੁਰੂ ਨਾਨਕ ਪੁਰਾ ਵਿਖੇ ਬੱਚਿਆਂ ਨੂੰ ਰੈਡ ਕਰਾਸ ਵਲੋਂ ਮੁੱਢਲੇ ਇਲਾਜ ਦੀ ਟ੍ਰੇਨਿੰਗ ਦਿੱਤੀ। ਇਸ ਮੌਕੇ ਤੇ ਰੈਡ ਕਰਾਸ ਦੇ ਟ੍ਰੇਨਰ ਸੁਪਰਵਾਇਜਰ ਅਤੇ ਲੈਕਚਰਾਰਾਂ ਨੇ ਬੱਚਿਆਂ ਨੂੰ ਦੱਸਿਆ ਕਿ ਕਈ ਵਾਰ ਬੱਚਿਆਂ ਨੂੰ ਖੇਡਦੇ ਸਮੇਂ ਸੱਟ ਲੱਗਣਾ, ਨਕਸੀਰ ਦਾ ਆਉਣਾ, ਗਰਮੀ ਵਿੱਚ ਬੇਹੋਸ਼ ਹੋ ਕੇ ਗਿਰ ਜਾਣਾ, ਬਲੈਡ ਲੱਗਣ ਨਾਲ ਖੂਨ ਦਾ ਨਿਕਲਣਾ, ਘਰਾਂ ਵਿੱਚ ਛੋਟਿਆਂ ਬੱਚਿਆਂ ਦਾ ਖੇਡਦੇ ਸਮੇ ਕੋਈ ਚੀਜ ਦਾ ਗਲੇ ਵਿੱਚ ਫਸ ਜਾਣਾ, ਦੌਰਾ ਪੈਣਾ, ਆਪਸ ਵਿੱਚ ਟਕਰਾਉਣ ਤੇ ਸਿਰ ਤੇ ਸੋਜਸ ਆਉਣਾ, ਭਰਿੰਡ, ਸ਼ਹਿਦ ਮੱਖੀ ਦਾ ਕੱਟਣਾ ਆਦਿ ਹੋਣ ਤੇ ਇਸ ਦਾ ਕਿਸ ਤਰ੍ਹਾਂ ਦਾ ਫਸਟ ਐਡ ਇਲਾਜ ਕਰਨ ਬਾਰੇ ਦੱਸਿਆ। ਇਸ ਮੌਕੇ ਤੇ ਸਕੂਲ ਇੰਚਾਰਜ਼ ਕਵਿਤਾ ਭੰਡਾਰੀ ਵੱਲੋ ਇਨ੍ਹਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਬੱਚਿਆਂ ਅਤੇ ਅਧਿਆਪਕਾਂ ਇਨ੍ਹਾਂ ਛੋਟਿਆਂ ਮੋਟੀਆਂ ਗੱਲਾਂ ਹੋਣ ”ਤੇ ਘਬਰਾ ਜਾਂਦੇ ਹਨ। ਅੱਜ ਇਹ ਭਰਪੂਰ ਜਾਣਕਾਰੀ ਪ੍ਰਾਪਤ ਕਰਕੇ ਮੌਕੇ ਤੇ ਮੁੱਢਲਾ ਇਲਾਜ ਕਰ ਸਕਦੇ ਹਨ। ਇਸ ਮੌਕੇ ‘ਤੇ ਸੁਸਾਇਟੀ ਮੈਬਰ ਮਹਿੰਦਰ ਸਿੰਘ, ਜਰਨੈਲ ਸਿੰਘ, ਵਕੀਲ ਸਿੰਘ, ਗੁਰਮੀਤ ਸਿੰਘ, ਪ੍ਰਿਤਪਾਲ ਸਿੰਘ, ਅਵਤਾਰ ਸਿੰਘ ਗੋਗਾ, ਸਕੂਲ ਸਟਾਫ ਆਦਿ ਹਾਜ਼ਰ ਸਨ।
Check Also
ਜਥੇਦਾਰ ਦੀ ਨਿਯੁੱਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਲਈ ਸੁਝਾਵਾਂ ਦੇ ਸਮੇਂ ਵਿੱਚ 20 ਮਈ ਤੱਕ ਕੀਤਾ ਵਾਧਾ
ਅੰਮ੍ਰਿਤਸਰ, 21 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ …