Saturday, July 26, 2025
Breaking News

ਸਿੰਘ ਸਭਾ ਗੁਰਦੁਆਰਾ ਚੋਣਾਂ `ਚ ਅਕਾਲੀ ਉਮੀਦਵਾਰਾਂ ਦੀ ਜਿੱਤ – ਜੀ.ਕੇ

ਨਵੀਂ ਦਿੱਲੀ, 25 ਸਤੰਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਜਾ ਰਹੇ ਉਸਾਰੂ ਕਾਰਜਾਂ ਕਰਕੇ ਲਗਾਤਾਰ ਦਿੱਲੀ PPN2509201824ਦੀ ਸੰਗਤ ਦਾ ਪਿਆਰ ਸ਼੍ਰੋਮਣੀ ਅਕਾਲੀ ਦਲ ਨੂੰ ਮਿਲ ਰਿਹਾ ਹੈ।ਇਸ ਗੱਲ ਦਾ ਪ੍ਰਗਟਾਵਾ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਕੀਤਾ ਹੈ।ਦਰਅਸਲ ਗੁਰਦੁਆਰਾ ਸਿੰਘ ਸਭਾ ਗ੍ਰੇਟਰ ਕੈਲਾਸ ਪਾਰਟ-1 ਪਹਾੜੀ ਵਾਲਾ ਵਿਖੇ ਪ੍ਰਧਾਨ ਦੇ ਅਹੁੱਦੇ ’ਤੇ ਸੁੰਦਰ ਸਿੰਘ ਭੰਡਾਰੀ ਦੀ ਸਰਬਸੰਮਤੀ ਅਤੇ ਗੁਰਦੁਆਰਾ ਸਿੰਘ ਸਭਾ ਸ਼ਾਹਪੁਰਾ ਵਿਖੇ ਪ੍ਰਧਾਨ ਦੇ ਅਹੁੱਦੇ ’ਤੇ ਸਥਾਨਿਕ ਕਮੇਟੀ ਮੈਂਬਰ ਰਮਿੰਦਰ ਸਿੰਘ ਸਵੀਟਾ ਦੀ ਚੋਣਾਂ ’ਚ ਹੋਈ ਜਿੱਤ ਉਪਰੰਤ ਦੋਨੋਂ ਜੇਤੂ ਪ੍ਰਧਾਨ ਜੀ.ਕੇ ਦਾ ਧੰਨਵਾਦ ਕਰਨ ਲਈ ਉਨ੍ਹਾਂ ਦੇ ਘਰ ਆਏ ਸਨ।
ਜੀ.ਕੇ ਨੇ ਕਿਹਾ ਕਿ ਵਿਰੋਧੀਆਂ ਦੇ ਭੰਡੀਪ੍ਰਚਾਰ ਦੇ ਬਾਵਜ਼ੂਦ ਅਕਾਲੀ ਦਲ ਦੀ ਸਥਾਨਿਕ ਗੁਰਦੁਆਰਾ ਚੋਣਾਂ ’ਚ ਲਗਾਤਾਰ ਹੋ ਰਹੀ ਜਿੱਤ ਇਸ ਗੱਲ ਦਾ ਭਰੋਸਾ ਦਿੰਦੀ ਹੈ ਕਿ ਦਿੱਲੀ ਦੀ ਸੰਗਤ ਅੱਜ ਵੀ ਦਿੱਲੀ ਕਮੇਟੀ ਦੇ ਉਸਾਰੂ ਕਾਰਜਾਂ ਨੂੰ ਆਪਣਾ ਸਮਰਥਨ ਦੇ ਰਹੀ ਹੈ।ਜੀ.ਕੇ ਨੇ ਕਿਹਾ ਕਿ ਬੇਸ਼ੱਕ ਵਿਰੋਧੀਆਂ ਕੋਲ ਬਿਨਾਂ ਤੱਥਾਂ ਦੇ ਭੰਡੀ ਪ੍ਰਚਾਰ ਕਰਨ ਦੇ ਇਲਾਵਾ ਕੁਝ ਨਹੀਂ ਹੈ।ਪਰ ਕਮੇਟੀ ਵਲੋਂ ਕੀਤੇ ਗਏ ਕਾਰਜ ਹਰ ਖੇਤਰ ’ਚ ਮੀਲ ਦਾ ਪੱਥਰ ਸਾਬਿਤ ਹੋਣਗੇ।ਜੀ.ਕੇ ਨੇ ਮੰਨਿਆ ਕਿ ਵਿਰਾਸਤ ’ਚ ਮਿਲੀਆਂ ਪਰੇਸ਼ਾਨੀਆਂ ਨੂੰ ਦਰਕਿਨਾਰ ਕਰਕੇ ਅਸੀਂ ਹੁਣ ਕਾਫ਼ੀ ਅੱਗੇ ਨਿਕਲ ਆਏ ਹਾਂ।ਵਿਦਿਅਕ ਅਦਾਰਿਆਂ ਦੇ ਮਾਲੀ ਘਾਟੇ ਨੂੰ ਖਤਮ ਕਰਨ ਅਤੇ ਬਾਲਾ ਸਾਹਿਬ ਹਸਪਤਾਲ ਨੂੰ ਚਾਲੂ ਕਰਨ ਦੇ ਟੀਚੇ ਨੂੰ ਵੀ ਛੇਤੀ ਹੀ ਪ੍ਰਾਪਤ ਕਰਨ ’ਚ ਵੀ ਕਾਮਯਾਬ ਹੋਵਾਂਗੇ।
 ਇਸ ਮੌਕੇ ਇਸਤਰੀ ਅਕਾਲੀ ਦਲ ਦੀ ਦਿੱਲੀ ਇਕਾਈ ਦੀ ਪ੍ਰਧਾਨ ਬੀਬੀ ਰਣਜੀਤ ਕੌਰ, ਅਕਾਲੀ ਆਗੂ ਵਿਕਰਮ ਸਿੰਘ ਆਦਿਕ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply