Tuesday, April 22, 2025

ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਰਾਜੀਵ ਗਾਂਧੀ ਦਾ ਜਨਮ ਦਿਵਸ’ਸਦਭਾਵਨਾ ਦਿਵਸ’ ਵਜੋਂ ਮਨਾਇਆ

PPN23081407
ਅੰਮ੍ਰਿਤਸਰ, 23  ਅਗਸਤ (ਜਗਦੀਪ ਸਿੰਘ ਸੱਗੂ)- ਸਥਾਨਕ ਲਾਰੈਂਸ ਰੋਡ ਸਥਿਤ ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਦੀ ਐਨ. ਐਸ. ਐਸ. ਯੂਨਿਟ ਨੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਰਾਜੀਵ ਗਾਂਧੀ ਦੇ ਜਨਮ ਦਿਵਸ ਦੇ ਮੌਕੇ ਤੇ ਵਾਈਸ ਪ੍ਰਿੰਸੀਪਲ ਮਿਸਿਜ਼ ਮਨਬੀਰ ਕੌਸ਼ਲ ਦੀ ਪ੍ਰਧਾਨਗੀ ਅਧੀਨ ‘ਸਦਭਾਵਨਾ ਦਿਵਸ’ ਮਨਾਇਆ ਗਿਆ।ਕਾਲਜ ਦੇ ਸੈਮੀਨਾਰ ਵਿਚ ਪਰਚਾ ਪੜਨ ਦੀ ਪ੍ਰਤੀਯੋਗਤਾ ਕਰਵਾਈ ਗਈ।ਪ੍ਰੋਗਰਾਮ ਅਫਸਰ ਸ਼ੀ੍ਰਮਤੀ. ਜਸਪ੍ਰੀਤ ਬੇਦੀ ਨੇ ‘ਸਦਭਾਵਨਾ ਦਿਵਸ’ ਉਪਰ ਆਪਣੇ ਵਿਚਾਰ ਦਿਤੇ ਅਤੇ ਉਨ੍ਹਾਂ ਕਿਹਾ ਕਿ ਸਦਭਾਵਨਾ ਦਿਵਸ ਦਾ ਮਹੱਤਵ ਹੈ ਕਿ ਸਾਰੇ ਧਰਮਾਂ ਅਤੇ ਸਾਰੀਆਂ ਭਾਸ਼ਾਵਾਂ ਵਿਚ ਕੌਮੀ ਏਕਤਾ ਤੇ ਸਾਂਝੀਵਾਲਤਾ ਨੂੰ ਪ੍ਰੇਰਿਤ ਕੀਤਾ ਜਾਵੇ ਅਤੇ ਅੱਗੋ ਹੋਰ ਇਹ ਵੀ ਕਿਹਾ ਕਿ ‘ਸਦਭਾਵਨਾਂ ਦਿਵਸ’ ਦਾ ਲਕਸ਼ ਹੈ ਕਿ ਅਹਿੰਸਾ ਨੂੰ ਖਤਮ ਕਰਨਾ ਤੇ ਹਰ ਕਿਸੇ ਨਾਲ ਸਦਭਾਵਨਾ ਨਾਲ ਪੇਸ਼ ਆਉਣਾ।ਵਲੰਟੀਅਰ ਹਰਸ਼ਾ ਨੇ ਪ੍ਰਤੀਬੱਧਤਾ ਦੀ ਸਹੁੰ ਦਾ ਉਚਾਰਨ ਕੀਤਾ।ਗੀਤਾਂਜਲੀ ਨਾਮਕ ਵਲੰਟੀਅਰ ਨੇ ਸਲੋਗਨ  ਲੇਖਣ ਵਿਚ ਪਹਿਲਾ ਇਨਾਮ ਪ੍ਰਾਪਤ ਕੀਤਾ।ਪ੍ਰੋਗਰਾਮ ਅਫ਼ਸਰ ਸੁਰਭੀ ਸੇਠ ਅਤੇ ਸ਼ਵੇਤਾ ਕਪੂਰ ਨੇ ਵਲੰਟੀਅਰ ਨੂੰ ਰਾਸ਼ਟਰੀ ਏਕਤਾ ਲਈ ਪ੍ਰੇਰਿਤ ਕੀਤਾ।ਇਸ ਮੌਕੇ ਉਤੇ ਸ਼ਿਵਾਨੀ, ਹਰਸ਼ਾ ਅਤੇ ਨਿਧੀ ਨੇ ਕ੍ਰਮਵਾਰ ਪੱਤਰ ਦੇ ਪੜ੍ਹਨ ਵਿਚ ਕ੍ਰਮਵਾਰ ਪਹਿਲਾ, ਦੂਜਾ, ਤੀਜਾ ਸਥਾਨ ਪ੍ਰਾਪਤ ਕੀਤਾ।

Check Also

ਜਥੇਦਾਰ ਦੀ ਨਿਯੁੱਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਲਈ ਸੁਝਾਵਾਂ ਦੇ ਸਮੇਂ ਵਿੱਚ 20 ਮਈ ਤੱਕ ਕੀਤਾ ਵਾਧਾ

ਅੰਮ੍ਰਿਤਸਰ, 21 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply