Tuesday, April 30, 2024

ਆਲ ਇੰਡੀਆ ਹਿੰਦੂ ਸਟੂਡੈਂਟ ਫੈਡਰੇਸ਼ਨ ਨੇ ਠੱਗ ਫਿਲਮੀ ਕੰਪਨੀ ਖਿਲਾਫ ਮੰਗੀ ਕਾਰਵਾਈ

PPN1010201801ਬਠਿੰਡਾ, 10 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਆਲ ਇੰਡੀਆ ਹਿੰਦੂ ਸਟੂਡੈਂਟ ਫੈਡਰੇਸ਼ਨ ਉਤਰ ਭਾਰਤ ਦੇ ਮੁੱਖੀ ਪਰਮਿੰਦਰ ਭੱਟੀ ਨੇ ਬਠਿੰਡਾ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਹੈ ਕਿ ਅੱਜ ਤੋਂ ਚਾਰ ਮਹੀਨੇ ਪਹਿਲਾਂ ਕੁੱਝ ਲੋਕਾਂ ਨੇ ਉਨਾਂ ਕੋਲ ਆ ਕੇ ਫਿਲਮੀ ਕੰਪਨੀ ਵਲੋਂ ਕੀਤੀ ਗਈ ਠੱਗੀ ਬਾਰੇ ਜਾਣੂ ਕਰਵਾਇਆ ਸੀ।ਫਿਲਮ ਬਨਾਉਣ ਦੇ ਨਾਂ `ਤੇ ਕੰਪਨੀ ਪੈਸੇ ਦੂਗਣੇ ਹੋਣ ਦਾ ਦਾਅਵਾ ਕਰਕੇ ਲੋਕਾਂ ਤੋਂ ਪੈਸੇ ਨਿਵੇਸ਼ ਕਰਵਾਉਦੀ ਰਹੀ ਹੈ, ਪਰ ਨਿਵੇਸ਼ਕਾਂ ਨੂੰ ਵਾਪਸੀ ਦੇ ਨਾਮ `ਤੇ ਸਿਰਫ ਲਾਰੇ ਦਿੱਤੇ ਜਾਂਦੇ ਸੀ ਅਤੇ ਜੇ ਕੋਈ ਵਿਅਕਤੀ ਕਾਨੂੰਨ ਦਾ ਸਹਾਰਾ ਲੈਣ ਦੀ ਗੱਲ ਕਰਦਾ ਹੈ ਤਾਂ ਕੰਪਨੀ ਦੇ ਮਾਲਕਾਂ ਵਲੋਂ ਵੈਬਸਾਈਟ `ਤੇ ਉਸ ਦੀ ਆਈ.ਡੀ ਡਲੀਟ ਕਰ ਦਿੱਤੀ ਜਾਂਦੀ ਹੈ ਅਤੇ ਉਸ ਵਿਅਕਤੀ ਖਿਲਾਫ ਝੂਠੇ ਠੱਗੀ ਦੇ ਪਰਚੇ ਕਰਵਾਉੱਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ।
ਪਰਮਿੰਦਰ ਭੱਟੀ ਨੇ ਦੱਸਿਆ ਕਿ ਕੰਪਨੀ ਵੱਲੋਂ ਕੀਤੀ ਜ ਰਹੀ ਆਮ ਲੋਕਾਂ ਨਾਲ ਠੱਗੀ ਬਾਰੇ ਕੇਂਦਰ ਸਰਕਾਰ ਅਤੇ ਇਸ ਨਾਲ ਜੁੜੇ ਸਾਰੇ ਵਿਭਾਗਾਂ ਨੂੰ ਇੱਕ ਪੱਤਰ ਰਾਹੀਂ ਜਾਣੂ ਕਰਵਾਇਆ ਅਤੇ ਸੋਸ਼ਲ ਮੀਡੀਆ `ਤੇ ਇਸ ਕੰਪਨੀ ਤੋਂ ਬੱਚ ਕੇ ਰਹਿਣ ਅਤੇ ਨਿਵੇਸ਼ ਨਾ ਕਰਨ ਦੀ ਇੱਕ ਵੀਡੀਓ ਅਪਲੋਡ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਸ ਲੋਕ ਮੁਹਿੰਮ ਦੇ ਸ਼ੁਰੂਆਤੀ ਦੌਰ `ਤੇ ਹੀ ਕੰਪਨੀ ਵਲੋਂ ਦਫਤਰ ਬੰਦ ਕਰ ਦਿੱਤਾ ਗਿਆ ।
ਉਨ੍ਹਾਂ ਕਿਹਾ ਕਿ ਕੰਪਨੀ ਦਾ ਐਮ.ਡੀ ਇੱਕ ਚਲਾਕ ਠੱਗ ਹੈ, ਜੇ ਕੋਈ ਵੀ ਉਸ ਦੇ ਖਿਲਾਫ ਸ਼ਿਕਾਇਤ ਕਰਨ ਦੀ ਗੱਲ ਕਰਦਾ ਹੈ ਤਾਂ ਉਸ ਨੂੰ ਆਪਣੇ ਪੈਸੇ ਅਤੇ ਉੱਚੇ ਰਸੂਖ ਹੋਣ ਦਾ ਡਰਾਵਾ ਦੇ ਕੇ ਝੂਠੇ ਮੁਕੱਦਮੇ `ਚ ਫਸਾਉਣ ਦੀਆਂ ਧਮਕੀਆਂ ਦੇ ਕੇ ਮੰੂਹ ਬੰਦ ਕਰ ਦਿੰਦਾ ਹੈ।ਉਨ੍ਹਾਂ ਕਿਹਾ ਕਿ ਕੰਪਨੀ ਵਲੋਂ ਇਨਕਮ ਟੈਕਸ ਰਿਟਰਨ ਵੀ ਨਹੀਂ ਭਰੀ ਗਈ ਅਤੇ ਸਰਕਾਰ ਨੂੰ ਵੀ ਕਾਫੀ ਚੂਨਾ ਲਗਾਇਆ ਗਿਆ ਹੈ।ਪਰਮਿੰਦਰ ਭੱਟੀ ਵੱਲੋਂ ਪੁਲਿਸ ਪ੍ਰਸਾਸ਼ਨ ਨੂੰ ਦਰਖਾਸਤ ਦੇ ਕੇ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਕੰਪਨੀ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਆਮ ਲੋਕਾਂ ਨੂੰ ਇਨਸਾਫ ਦਿਵਾਇਆ ਜਾਵੇ।ਇਸ ਮੌਕੇ ਇਨ੍ਹਾਂ ਨਾਲ ਹੇਮੰਤ ਠਾਕੁਰ, ਕਰਨਦੀਪ ਅਤੇ ਕੇਵਲ ਕਿਸ਼ਨ ਵੀ ਹਾਜ਼ਰ ਸਨ।

Check Also

ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ `ਚ ਅਰਮਾਨ ਕਾਂਗੜਾ ਨੇ ਜਿੱਤਿਆ ਸੋਨ ਤਗਮਾ

ਸੰਗਰੂਰ, 29 ਅਪ੍ਰੈਲ (ਜਗਸੀਰ ਲੌਂਗੋਵਾਲ) – ਪਾਣੀਪਤ ਵਿਖੇ ਹੋਈ ਨੈਸ਼ਨਲ ਸਪੋਰਟਸ ਚੈਂਪੀਅਨਸ਼ਿਪ 2024 ਦੌਰਾਨ ਅੰਡਰ-19 …

Leave a Reply