ਭੀਖੀ, 28 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਤੰਦਰੁਸਤ ਪੰਜਾਬ ਮਿਸ਼ਨ ਦੇ ਤਹਿਤ ਜਿਲ੍ਹਾ ਪੱਧਰੀ ਅੰਡਰ-25 (ਲੜਕੇ/ਲੜਕੀਆਂ) ਮੁਕਾਬਲਿਆਂ ਦੌਰਾਨ 1500 ਮੀਟਰ ਫਾਈਨਲ (ਲੜਕੇ/ਲੜਕੀਆਂ) ਰੇਸ ਕਰਵਾਈ ਗਈ। ਜਿਸ ਵਿੱਚ (ਲੜਕੇ) ਸੁਖਦੇਵ ਸਿੰਘ, ਕਰਮ ਸਿੰਘ ਅਤੇ ਬਲਜਿੰਦਰ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ (ਲੜਕੀਆਂ) ਵਿਚ ਜਯੋਤੀ ਬਾਲਾ, ਹਰਪ੍ਰੀਤ ਕੌਰ ਅਤੇ ਪੂਜਾ ਰਾਣੀ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ।
ਇਸ ਖੇਡ ਮੇਲੇ ਦੀ ਸ਼ੁਰੂਆਤ ਮਹਿੰਦਰ ਸਿੰਘ, ਰਿਟਾਇਰਡ ਜਿਲ੍ਹਾ ਖੇਡ ਅਫ਼ਸਰ ਨੇ ਕੀਤੀ।ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਖੇਡਾਂ ਨਾਲ ਜੁੜੇ ਰਹਿ ਕੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਜੇਤੂ ਖਿਡਾਰੀਆਂ ਨੂੰ ਹਰਪਿੰਦਰ ਸਿੰਘ ਨਾਲ ਮਿਲ ਕੇ ਮੈਡਲਾਂ ਨਾਲ ਸਨਮਾਨਿਤ ਕੀਤਾ ।ਜਿਲ੍ਹਾ ਖੇਡ ਅਫ਼ਸਰ ਨੇ ਰਿਟਾਇਰ ਜਿਲ੍ਹਾ ਖੇਡ ਅਫਸਰ ਨੂੰ ਸਨਮਾਨਿਤ ਕੀਤਾ। ਸਟੇਜ ਹੈਪੀ ਕੁਮਾਰ (ਸੀ.ਏ) ਅੰਤਰਰਾਸ਼ਟਰੀ ਕੁਮੈਂਟੇਟਰ ਨੇ ਸੰਭਾਲੀ।
ਜਿਲ੍ਹਾ ਖੇਡ ਅਫ਼ਸਰ ਨੇ ਖੇਡ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦਸਿਆ ਕਿ ਅਥਲੈਟਿਕਸ (ਲੜਕੀਆਂ) 3000 ਮੀਟਰ ਵਿਚ ਨੰਦਨੀ, ਜਯੋਤੀ ਬਾਲਾ ਅਤੇ ਹਰਦੀਪ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।ਅਥਲੈਟਿਕਸ (ਲੜਕੇ) 5000 ਮੀਟਰ ਵਿਚ ਰਾਜ ਕੁਮਾਰ, ਸਿਕੰਦਰ ਸਿੰਘ ਤੇ ਕਰਮ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।ਉਨ੍ਹਾਂ ਦੱਸਿਆ ਕਿ ਕਬੱਡੀ (ਲੜਕੇ) ਵਿਚ ਕਬੱਡੀ ਕੋਚਿੰਗ ਸੈਂਟਰ ਢੈਪਈ ਦੀ ਟੀਮ ਨੇ ਨੰਗਲ ਕਲਾਂ ਦੀ ਟੀਮ ਨੂੰ ਹਰਾਇਆ ਅਤੇ ਰੋਡੂ ਰਾਮ ਕਲੱਬ ਅਕਲੀਆ ਦੀ ਟੀਮ ਨੇ ਪਿੰਡ ਕੁਲਰੀਆਂ ਦੀ ਟੀਮ ਨੂੰ ਮਾਤ ਦਿੱਤੀ।
ਕਬੱਡੀ ਵਿਚ ਕੁਲਰੀਆਂ ਦੀ ਟੀਮ ਨੇ ਸ਼ਹੀਦ ਸੁਖਜਿੰਦਰ ਸਿੰਘ ਸਪੋਰਟਸ ਕਲੱਬ ਚਹਿਲਾਂਵਾਲੀ ਦੀ ਟੀਮ ਨੂੰ ਹਰਾਇਆ ਅਤੇ ਕਬੱਡੀ (ਲੜਕੀਆਂ) ਵਿਚ ਗੁਰੂ ਨਾਨਕ ਕਾਲਜ ਬੁਢਲਾਡਾ ਦੀ ਟੀਮ ਨੇ ਪਿੰਡ ਸਾਹਨੇਵਾਲੀ ਦੀ ਟੀਮ ਨੂੰ ਹਰਾਇਆ ਇਸ ਦੇ ਨਾਲ ਹੀ ਕੁਸ਼ਤੀ (ਲੜਕੇ) 55 ਕਿਲੋ ਵਰਗ ਵਿਚ ਮਨਜਿੰਦਰ ਸਿੰਘ ਨੇ ਅਤੇ 60 ਕਿਲੋ ਵਰਗ ਵਿਚ ਰਵਿੰਦਰ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। 87 ਕਿਲੋ ਵਿਚ ਭੁਪਿੰਦਰ ਸਿੰਘ ਨੇ, 80 ਕਿਲੋ ਵਰਗ `ਚ ਤਰਸੇਮ ਸਿੰਘ ਅਤੇ 130 ਕਿਲੋ ਵਰਗ `ਚ ਵਨਿਤ ਨੇ ਪਹਿਲਾ ਸਥਾਨ ਹਾਸਲ ਕੀਤਾ।
ਹੈਂਡਬਾਲ (ਲੜਕੇ) ਵਿਚ ਗੁਰੂ ਹਰਗੋਬਿੰਦ ਪਬਲਿਕ ਸਕੂਲ ਜੌੜਕੀਆਂ ਦੀ ਟੀਮ ਨੇ ਡੀ.ਏ.ਵੀ ਮਾਡਲ ਸਕੂਲ ਬੁਢਲਾਡਾ ਦੀ ਟੀਮ ਨੂੰ ਅਤੇ ਸ਼ਹੀਦ ਪ੍ਰੀਤਮ ਸਿੰਘ ਸਪੋਰਟਸ ਕਲੱਬ ਟਾਂਡੀਆ ਦੀ ਟੀਮ ਨੇ ਪਿੰਡ ਜੌੜਕੀਆਂ ਦੀ ਟੀਮ ਨੂੰ ਹਰਾਇਆ। ਹੈਂਡਬਾਲ ਲੜਕੀਆਂ) ਵਿਚ ਡੀ.ਏ.ਵੀ ਪਬਲਿਕ ਸਕੂਲ ਬੁਢਲਾਡਾ ਦੀ ਟੀਮ ਨੇ ਪਿੰਡ ਜੌੜਕੀਆਂ ਦੀ ਟੀਮ ਨੂੰ ਹਰਾਇਆ।
ਇਸ ਤੋਂ ਇਲਾਵਾ ਵਾਲੀਬਾਲ (ਲੜਕੇ) ਵਿਚ ਝੁਨੀਰ ਕਾਲਜ ਦੀ ਟੀਮ ਨੇ ਪਿੰਡ ਝੰਡੂਕੇ ਦੀ ਟੀਮ ਨੂੰ 25-19 ਅਤੇ 25-18 ਨਾਲ ਹਰਾਇਆ।ਵਾਲੀਬਾਲ (ਲੜਕੀਆਂ) ਵਿਚ ਗੁਰੂ ਨਾਨਕ ਕਾਲਜ ਬੁਢਲਾਡਾ ਦੀ ਟੀਮ ਨੇ ਮਾਈ ਭਾਗੋ ਕਾਲਜ ਰੱਲਾ ਦੀ ਟੀਮ ਨੂੰ 25-6 ਅਤੇ 25-4 ਨਾਲ ਮਾਤ ਦਿੱਤੀ ਹੈ।
ਇਸ ਮੌਕੇ ਰਘਵੀਰ ਸਿੰਘ ਮਾਨ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ, ਮਨਪ੍ਰੀਤ ਸਿੰਘ ਸਿੱਧੂ ਸੀਨੀਅਰ ਸਹਾਇਕ, ਸਤਨਾਮ ਸਿੰਘ, ਯੂਥ ਓਲੰਪਿਅਨ ਗੇਮ ਰੋਇੰਗ ਅਤੇ ਇਨ੍ਹਾਂ ਦੇ ਕੋਚ ਮਨਜੀਤ ਸਿੰਘ ਮੰਨਾ ਤੋਂ ਇਲਾਵਾ ਸਮੂਹ ਕੋਚਿਜ਼ ਤੇ ਸਟਾਫ ਮੈਂਬਰ ਹਾਜਰ ਸਨ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …