Thursday, July 3, 2025
Breaking News

ਅਰਜਨਟੀਨਾ ਯੂਥ ਉਲੰਪਿਕ `ਚ 8ਵੇਂ ਸਥਾਨ `ਤੇ ਰਹੇ ਸਤਨਾਮ ਸਿੰਘ ਦਾ ਡੀ.ਸੀ ਵਲੋਂ ਸਨਮਾਨ

ਭੀਖੀ, 28 ਅਕਤੂਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਅਰਜਨਟੀਨਾ ਦੀ ਰਾਜਧਾਨੀ ਬਿਊਨਸ ਆਇਰਸ ਵਿਖੇ ਇਸੇ ਮਹੀਨੇ ਹੋਈਆਂ ਤੀਸਰੀਆਂ ਯੂਥ PPN2810201805ਉਲੰਪਿਕਸ ਖੇਡਾਂ ਦੇ ਰੋਇੰਗ ਮੁਕਾਬਲਿਆਂ ਵਿੱਚ 8ਵੇਂ ਸਥਾਨ `ਤੇ ਰਹੇ ਮਾਨਸਾ ਦੇ ਪਿੰਡ ਫੱਤਾ ਮਾਲੋਕਾ ਦੇ ਖਿਡਾਰੀ ਸਤਨਾਮ ਸਿੰਘ ਦਾ ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਨੇ ਵਿਸ਼ੇਸ਼ ਤੌਰ `ਤੇ ਸਨਮਾਨ ਕੀਤਾ।
    ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਰੱਖੇ ਗਏ ਸੰਖੇਪ ਸਮਾਗਮ ਦੌਰਾਨ ਉਨ੍ਹਾਂ ਕਿਸ਼ਤੀ ਚਾਲਕ ਸਤਨਾਮ ਸਿੰਘ ਨੂੰ ਪ੍ਰਸ਼ੰਸਾ ਪੱਤਰ ਅਤੇ ਯਾਦਗਾਰੀ ਚਿੰਨ੍ਹ ਨਾਲ ਨਿਵਾਜ਼ਿਆ।ਡੀ.ਸੀ ਨੇ ਕਿਹਾ ਕਿ ਕਿਸ਼ਤੀ ਚਾਲਕ ਸਵਰਨ ਸਿੰਘ ਵਿਰਕ ਤੇ ਸੁਖਮੀਤ ਸਿੰਘ ਅਤੇ ਕਬੱਡੀ ਖਿਡਾਰੀ ਮਨਪ੍ਰੀਤ ਕੌਰ ਦੇ ਏਸ਼ੀਆਈ ਖੇਡਾਂ `ਚ ਮੈਡਲ ਜਿੱਤਣ ਉਪਰੰਤ ਸਤਨਾਮ ਸਿੰਘ ਦਾ ਯੂਥ ਉਲੰਪਿਕ ਵਿੱਚ ਚੰਗਾ ਪ੍ਰਦਰਸ਼ਨ ਕਰਕੇ 8ਵੇਂ ਸਥਾਨ `ਤੇ ਆਉਣਾ ਉਸ ਦੇ ਸਿਰੜ ਅਤੇ ਸਖ਼ਤ ਮਿਹਨਤ ਦੀ ਸ਼ਾਅਦੀ ਭਰਦਾ ਹੈ।ਉਨ੍ਹਾਂ ਜਿਥੇ ਭਵਿੱਖ ਵਿੱਚ ਸਤਨਾਮ ਸਿੰਘ ਵਲੋਂ ਹੋਰ ਬਿਹਤਰ ਖੇਡ ਵਿਖਾਉਣ ਦੀ ਆਸ ਜਤਾਈ, ਉਥੇ ਸਤਨਾਮ ਸਿੰਘ ਵੱਲੋਂ ਉਸ ਦੇ ਪਿੰਡ ਫੱਤਾ ਮਾਲੋਕਾ ਵਿਖੇ ਖੇਡ ਮੈਦਾਨ ਬਣਾਉਣ ਦੀ ਮੰਗ ਨੂੰ ਵੀ ਪੂਰਾ ਕਰਨ ਦਾ ਭਰੋਸਾ ਦਿਵਾਇਆ। ਸਤਨਾਮ ਸਿੰਘ ਨੇ ਦੱਸਿਆ ਕਿ ਉਸ ਦੇ ਪਿੰਡ ਦੇ ਨੌਜਵਾਨਾਂ ਦਾ ਹੈਂਡਬਾਲ ਖੇਡ ਪ੍ਰਤੀ ਬਹੁਤ ਉਤਸ਼ਾਹ ਹੈ।ਇਸ `ਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਨਰੇਗਾ ਸਕੀਮ ਤਹਿਤ ਇਹ ਖੇਡ ਮੈਦਾਨ ਪਹਿਲ ਦੇ ਆਧਾਰ `ਤੇ ਤਿਆਰ ਕਰਵਾਇਆ ਜਾਵੇਗਾ।
    ਦੱਸ ਦਈਏ ਕਿ ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ ਦੀ ਰੋਪੜ ਰੋਇੰਗ ਅਕੈਡਮੀ ਦਾ 18 ਵਰ੍ਹਿਆਂ ਦਾ ਉਭਰਦਾ ਖਿਡਾਰੀ ਸਤਨਾਮ ਸਿੰਘ ਯੂਥ ਉਲੰਪਿਕਸ ਵਿੱਚ ਆਪਣੇ ਉਤਰ ਪ੍ਰਦੇਸ਼ ਦੇ ਸਾਥੀ ਖਿਡਾਰੀ ਅਸ਼ੀਸ਼ ਗੋਲੀਆਨ ਨਾਲ ਰੋਇੰਗ ਦੇ ਮੈਨਜ਼ ਪੇਅਰ ਮੁਕਾਬਲਿਆਂ ਵਿੱਚ ਖੇਡ ਕੇ ਆਇਆ ਹੈ।
    ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਮੀਤ ਸਿੱਧੂ, ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ, ਮਨਜੀਤ ਮੰਨਾ ਅਤੇ ਫੁਟਬਾਲ ਕੋਚ ਸੰਗਰਾਮਜੀਤ ਸਿੰਘ ਹਾਜ਼ਰ ਸਨ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply