ਨਵੀਂ ਦਿੱਲੀ, 26 ਅਗਸਤ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚਲਦੇ ਸਕੂਲਾਂ ਵਿੱਚ ਹੁਣ ਮਾਂ ਖੇਡ ਕਬੱਡੀ ਅਤੇ ਗੁਰੂ ਸਾਹਿਬ ਜੀ ਵੱਲੋਂ ਬਖਸ਼ੀ ਸ਼ਸਤਰ ਵਿਦਿਆ ਨੂੰ ਵੱਡੇ ਪੱਧਰ ਤੇ ਹੁੰਗਾਰਾ ਦੇਣ ਲਈ ਦਿੱਲੀ ਕਮੇਟੀ ਵੱਲੋਂ ਯੋਜਨਾ ਤਿਆਰ ਕਰ ਲਈ ਗਈ ਹੈ। ਇਸ ਬਾਬਤ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਸਪੋਰਟਸ ਡਾਇਰੈਕਟਰ ਸਵਰਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਅਥਲੈਟਿਕਸ ਤੋਂ ਇਲਾਵਾ ਕਬੱਡੀ ਅਤੇ ਗੱਤਕੇ ਨੂੰ ਆਪਣੇ ਸਕੂਲਾਂ ਵਿੱਚ ਵੱਡੇ ਪੱਧਰ ਤੇ ਖਿਡਾਉਂਦੇ ਹੋਏ ਵਿਦਿਆਰਥੀਆਂ ਨੂੰ ਸ਼ਾਰਿਰਕ ਤੰਦਰੂਸਤੀ ਦੇ ਨਾਲ ਹੀ ਖੇਡਾਂ ਰਾਹੀਂ ਦੁਨੀਆਂ ਵਿੱਚ ਨਾਂ ਕਮਾਉਣ ਦਾ ਸੁਨਹਿਰਾ ਮੌਕਾ ਕਮੇਟੀ ਵੱਲੋਂ ਦੇਣ ਦਾ ਫੈਸਲਾ ਕੀਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਮਾਂ ਖੇਡ ਕਬੱਡੀ ਨੂੰ ਉਤਸਾਹਿਤ ਕਰਨ ਵਾਸਤੇ ਕੀਤੇ ਜਾ ਰਹੇ ਕਾਰਜਾਂ ਨੂੰ ਬਰਾੜ ਨੇ ਪੰਜਾਬੀਆਂ ਵਿੱਚ ਫੈਲੇ ਨਸ਼ੇ ਦੇ ਕੋਹੜ ਨੂੰ ਦੂਰ ਕਰਨ ਦਾ ਵਧੀਆ ਤਰੀਕਾ ਵੀ ਦੱਸਿਆ।
ਵਰਲਡ ਕਬੱਡੀ ਲੀਗ ਦੇ ਮੁਕਾਬਲਿਆਂ ਦੌਰਾਨ ਇੰਦਰਾ ਗਾਂਧੀ ਇੰਡੋਰ ਸਟੇਡਿਅਮ ਵਿਖੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਲਗਭਗ 5,000 ਬੱਚਿਆਂ ਨੂੰ ਕਬੱਡੀ ਮੁਕਾਬਲੇ ਸੁਚੱਜੇ ਤਰੀਕੇ ਨਾਲ ਦਿਖਾਉਣ ਦਾ ਦਾਅਵਾ ਕਰਦੇ ਹੋਏ ਬਰਾੜ ਨੇ ਦੱਸਿਆ ਕਿ ਦਰਸ਼ਕਾਂ ਵੱਜੋਂ ਗਏ ਵਿਦਿਆਰਥੀਆਂ ਨੇ ਜਿਥੇ ਕਮੇਟੀ ਦੇ ਉਪਰਾਲੇ ਸਦਕਾ ਕੌਮਾਂਤਰੀ ਪੱਧਰ ਦੀਆਂ ਟੀਮਾਂ ਵਿਚਕਾਰ ਦੇ ਕਬੱਡੀ ਮੈਚ ਦਿਖਾਉਣ ਤੇ ਖੁਸ਼ੀ ਜਤਾਈ, ਉਥੇ ਨਾਲ ਹੀ ਆਪਣੇ ਸਕੂਲਾਂ ਦੀਆਂ ਕਬੱਡੀ ਟੀਮਾਂ ਦਾ ਹਿੱਸਾ ਬਨਣ ਲਈ ਖੇਡ ਦੇ ਨਿਯਮਾਂ ਨੂੰ ਜਾਨਣ ਵਿੱਚ ਵੀ ਗਹਰੀ ਦਿਲਚਸਪੀ ਦਿਖਾਈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਵੱਲੋਂ ਪਿਛਲੇ ਢੇਡ ਸਾਲ ਤੋਂ ਸਕੂਲਾਂ ਵਿੱਚ ਖੇਡਾਂ ਨੂੰ ਪ੍ਰਚਾਰਿਤ ਕਰਨ ਵਾਸਤੇ ਕਰਵਾਏ ਗਏ ਵੱਡੇ ਮੁਕਾਬਲਿਆਂ ਲਈ ਵੀ ਬਰਾੜ ਨੇ ਪ੍ਰਬੰਧਕਾਂ ਦਾ ਧੰਨਵਾਦ ਪ੍ਰਗਟਾਇਆ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …