ਅੰਮ੍ਰਿਤਸਰ, 30 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਜਮਾਤ ਗਿਆਰ੍ਹਵੀਂ ਤੇ ਬਾਰ੍ਹਵੀ੍ਵ ਦੇ 9 ਵਿਦਿਆਰਥੀਆਂ ਨੇ ਹੁਣੇ ਹੀ ਜੋਧਾਮਲ ਪਬਲਿਕ ਸਕੂਲ, ਜੰਮੂ ਵਿੱਚ ਅਯੋਜਿਤ ਇੱਕ ਸਨਮਾਨਜਨਕ ਯੁਵਾ ਸੰਮੇਲਨ ਕਾਨਫ਼ਰੰਸ ਵਿੱਚ ਭਾਗ ਲਿਆ।ਪੂਰੇ ਭਾਰਤ ਤੋ੍ਵ ਲਗਭਗ 200 ਦੇ ਕਰੀਬ ਵਿਦਿਆਰਥੀਆਂ ਨੇ ਇਸ ਕਾਨਫਰੰਸ ਵਿੱਚ ਵੱਖਵੱਖ ਵਰਗਾਂ ਅਤੇ ਕਮੇਟੀਆਂ ਹੇਠ ਪ੍ਰਤੀਯੋਗੀ ਬਣ ਕੇ ਹਿੱਸਾ ਲਿਆ।ਇਹ ਕਾਨਫਰੰਸ ਮੌਜੂਦਾ ਭੜਕੇ ਸਿਆਸੀ ਹਲਾਤਾਂ ਵਿੱਚ ਫੈਲੀ ਗੜਬੜ ਵਿੱਚ ਸ਼ਾਂਤੀ ਬਰਕਰਾਰ ਰੱਖਣ ਦੇ ਮੰਤਵ ਨਾਲ ਯੁਵਾ ਪੀੜ੍ਹੀ ਦੀ ਰਾਏ ਲੈਣ ਲਈ ਸੰਗਠਿਤ ਕੀਤੀ ਗਈ । ਸਕੂਲ ਦੇ ਵਿਦਿਆਰਥੀਆਂ ਦੀ ਉਹਨਾਂ ਦੇ ਗਿਆਨ, ਬੁੱਧੀ ਅਤੇ ਭਾਸ਼ਣ ਦੇਣ ਦੇ ਹੁਨਰ ਦੀ ਸ਼ਲਾਘਾ ਕੀਤੀ ਗਈ ਅਤੇ ਉਹਨਾਂ ਨੇ ਇਸ ਪ੍ਰਕਾਰ ਪੁਰਸਕਾਰ ਹਾਸਿਲ ਕੀਤੇ।ਹਰਸ਼ਵਰਧਨ ਓਬਰਾਏ ਨੂੰ ਪ੍ਰਮੁੱਖ ਪ੍ਰਤੀਨਿਧੀ ਚੁਣਿਆ ਗਿਆ।ਸ਼ੌਰਿਆ ਤਾਲਵਾਰ ਨੂੰ ਸਨਮਾਨਿਤ ਕੀਤਾ ਗਿਆ ਤੇ ਕ੍ਰਿਤਿਕਾ ਭਾਟੀਆ, ਰਵਬੀਰ ਕੌਰ, ਰਿਤਵਿਕ ਚੌਹਾਨ ਅਤੇ ਅਰਜੁਨ ਖੰਨਾ ਨੂੰ ਵਰਬਲ ਮੈਨਸ਼ਨ ਅਵਾਰਡ ਅਤੇ ਹਰਕਿਰਤ ਸਿੰਘ, ਲਿਵਰਾਜ ਸਿੰਘ ਤੇ ਸ੍ਰਾਵਿਲ ਨੂੰ ਭਾਗ ਲੈਣ ਲਈ ਸਰਟੀਫਿਕੇਟ ਦਿੱਤੇ ਗਏ ।
ਪੰਜਾਬ ਜ਼ੋਨ-ਏ` ਦੇ ਖੇਤਰੀ ਅਧਿਕਾਰੀ ਡਾ. ਸ੍ਰੀਮਤੀ ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ, ਅੰਮ੍ਰਿਤਸਰ ਨੇ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਵਧੀਆ ਕਾਰਗੁਜ਼ਾਰੀਆਂ ਲਈ ਮੁਬਾਰਕਾਂ ਦਿੱਤੀਆਂ ਅਤੇ ਉਹਨਾਂ ਨੂੰ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਨੂੰ ਕਿਹਾ ।
ਸਕੂਲ ਦੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਅਤੇ ਉਹਨਾਂ ਦੇ ਸੁਨਹਿਰੀ ਭਵਿੱਖ ਲਈ ਉਤਸ਼ਾਹਿਤ ਕੀਤਾ ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …