ਅੰਮ੍ਰਿਤਸਰ, 30 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ ਨੇ ਬਿਆਨ ਜਾਰੀ ਕਰਦਿਆ ਦਸਿਆ ਕਿ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਕਾਰਜ ਸਾਧਕ ਕਮੇਟੀ ਦੀ ਇਕੱਤਰਤਾ ਮਿਤੀ 08-10-2018 ਵਿਚ ਹੋਏ ਫੈਸਲੇ ਅਨੁਸਾਰ ਨੀਯਤ ਕੀਤੇ ਰਿਟਰਨਿੰਗ ਅਫਸਰ (ਇਕਬਾਲ ਸਿੰਘ, ਪ੍ਰੋਫੈਸਰ ਬਲਜਿੰਦਰ ਸਿੰਘ ਅਤੇ ਡਾ: ਜਸਵਿੰਦਰ ਸਿੰਘ ਢਿਲੋਂ) ਦੀ ਮਿਤੀ 28-10-2018 ਨੂੰ ਇਕੱਤਰਤਾ ਹੋਈ।ਇਕੱਤਰਤਾ ਵਿਚ ਹੋਏ ਫੈਸਲੇ ਅਨੁਸਾਰ ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਮਿਤੀ 29 ਅਕਤੂਬਰ 2018 ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਹੈ।
ਉਹਨਾਂ ਕਿਹਾ ਕਿ ਮਿਤੀ 02 ਦਸੰਬਰ 2018 ਦਿਨ ਐਤਵਾਰ ਨੂੰ ਹੋਣ ਵਾਲੀ ਚੋਣ ਲਈ ਚੋਣ ਦਫਤਰ ਸ਼੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ.ਟੀ ਰੋਡ ਦੇ ਮੀਟਿੰਗ ਹਾਲ ਵਿਚ ਸਥਾਪਿਤ ਕੀਤਾ ਗਿਆ ਹੈ, ਜਿਸ ਦਾ ਸਮਾਂ ਰੋਜ਼ ਕੰਮ-ਕਾਜ਼ ਵਾਲੇ ਦਿਨ ਦੁਪਹਿਰ 3-00 ਵਜੇ ਤੋਂ ਸ਼ਾਮ 5-00 ਵਜੇ ਤੱਕ ਹੋਵੇਗਾ।ਮਿਤੀ 04 ਨਵੰਬਰ 2018 (ਦਿਨ ਐਤਵਾਰ) ਨੂੰ ਵੀ ਚੋਣ ਦਫਤਰ ਸ਼ਾਮ 3-00 ਵਜੇ ਤੋਂ 5-00 ਵਜੇ ਤੱਕ ਖੁਲ੍ਹਾ ਰਹੇਗਾ।ਪਰ ਬੰਦੀ ਛੋੜ ਦਿਵਸ (ਦੀਵਾਲੀ ਵਾਲੇ ਦਿਨ) ਮਿਤੀ 07-11-2018 (ਦਿਨ ਬੁੱਧਵਾਰ) ਨੂੰ ਚੋਣ ਦਫਤਰ ਬੰਦ ਰਹੇਗਾ।
ਉਹਨਾਂ ਇਹ ਵੀ ਦਸਿਆ ਕਿ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ, ਦੋ ਮੀਤ ਪ੍ਰਧਾਨ, ਸਥਾਨਕ ਪ੍ਰਧਾਨ ਅਤੇ ਦੋ ਆਨਰੇਰੀ ਸਕੱਤਰਾਂ ਦੀ ਚੋਣ ਮਿਤੀ 02-12-2018 ਦਿਨ ਐਤਵਾਰ ਸਵੇਰੇ 11-00 ਵਜੇ ਤੋਂ ਦੁਪਹਿਰ 3-00 ਵਜੇ ਤੱਕ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪਰਿਸਰ ਵਿਚ ਹੋਵੇਗੀ।ਚੋਣ ਗੁਪਤ ਬੈਲਟ ਪੇਪਰ ਰਾਹੀਂ ਹੋਵੇਗੀ।ਵੋਟਾਂ ਪੈਣ ਤੋਂ ਤੁਰੰਤ ਬਾਦ ਵੋਟਾਂ ਦੀ ਗਿਣਤੀ ਕੀਤੀ ਜਾਏਗੀ ਤੇ ਨਤੀਜੇ ਦਾ ਐਲਾਨ ਉਸ ਤੋਂ ਬਾਦ ਹੋਵੇਗਾ।
ਉਮੀਦਵਾਰਾਂ ਲਈ ਨਾਮਜ਼ਦਗੀਆਂ (ਨਿਰਧਾਰਤ ਫਾਰਮ ਅਨੁਸਾਰ) ਭਰਨ ਦੀ ਪ੍ਰਕਿਰਿਆ ਮਿਤੀ 30 ਅਕਤੂਬਰ 2018 ਤੋਂ 3-00 ਵਜੇ ਤੋਂ ਸ਼ਾਮ 5-00 ਵਜੇ ਤੱਕ ਆਰੰਭ ਹੋਵੇਗੀ ਅਤੇ ਹਰ ਰੋਜ਼ ਕੰਮ-ਕਾਜ਼ ਵਾਲੇ ਦਿਨ (ਸਮੇਤ ਐਤਵਾਰ ਮਿਤੀ 04 ਨਵੰਬਰ 2018) ਦਿੱਤੇ ਸਮੇਂ ਅਨੁਸਾਰ ਜਾਰੀ ਰਹੇਗੀ।ਨਾਮਜ਼ਦਗੀਆਂ ਚੋਣ ਦਫਤਰ ਵਿੱਚ ਦਾਖਲ ਕੀਤੀਆਂ ਜਾਣਗੀਆਂ।ਨਾਮਜ਼ਦਗੀਆਂ ਦਾਖਲ ਕਰਨ ਦੀ ਅੰਤਿਮ ਮਿਤੀ 9 ਨਵੰਬਰ 2018 (ਦਿਨ ਸ਼ੁਕਰਵਾਰ) ਨੂੰ 5-00 ਵਜੇ ਤੱਕ ਹੋਵੇਗੀ।ਨਾਮਜ਼ਦਗੀ ਪੱਤਰਾਂ ਦੀ ਪੜਤਾਲ ਮਿਤੀ 09 ਨਵੰਬਰ 2018 ਨੂੰ ਹੀ ਸ਼ਾਮ 5-00 ਵਜੇ ਹੋਵੇਗੀ। ਨਾਮਜ਼ਦਗੀ ਪਤੱਰ ਵਾਪਸ ਲੈਣ ਦੀ ਮਿਤੀ 10 ਨਵੰਬਰ 2018 ਸ਼ਾਮ 5-00 ਵਜੇ ਤੱਕ ਹੋਵੇਗੀ ਅਤੇ ਉਸ ਦਿਨ ਹੀ ਉਮੀਦਵਾਰਾਂ ਦੀ ਅੰਤਿਮ ਸੂਚੀ ਜਾਰੀ ਕਰ ਦਿੱਤੀ ਜਾਏਗੀ।ਚੋਣ ਪ੍ਰਕਿਰਿਆ ਸਬੰਧੀ ਸੂਚਨਾ ਅਤੇ ਨਿਰਧਾਰਤ ਫਾਰਮ ਦਫਤਰ ਦੀਵਾਨ ਦੀ ਵੈਬ ਸਾਈਟ ਤੇ ਉਪਲਬਧ ਕਰਵਾ ਦਿੱਤੇ ਗਏ ਹਨ, ਨਿਰਧਾਰਤ ਫਾਰਮ ਵੈਬ ਸਾਈਟ ਤੋਂ ਡਾਊਨਲੋਡ ਕਰਕੇ ਭਰਿਆ ਜਾ ਸਕਦਾ ਹੈ।
ਆਨਰੇਰੀ ਸਕੱਤਰ ਸਾਹਿਬ ਨੇ ਇਹ ਵੀ ਦਸਿਆ ਕਿ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਮੈਂਬਰਾਂ਼ ਨੂੰ ਰਿਟਰਨਿੰਗ ਅਫਸਰ ਵੱਲੋਂ ਕੀਤੀ ਪੱਤਰ ਜਾਰੀ ਕੀਤੀ ਗਿਆ ਹੈ ਕਿ ਜਿਸ ਵਿਚ ਉਹਨਾਂ ਨੂੰ ਲਿਖਿਆ ਗਿਆ ਹੈ ਕਿ ਵੋਟਰ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵੱਲੋਂ ਜਾਰੀ ਕੀਤਾ ਸ਼ਨਾਖਤੀ ਕਾਰਡ ਚੋਣ ਸਮੇਂ ਜਰੂਰ ਨਾਲ ਲੈ ਕੇ ਆਉਣ ਜੇ ਕਿਸੇ ਵਜਾ ਕਰਕੇ ਚੀਫ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵੱਲੋਂ ਜਾਰੀ ਕੀਤਾ ਸ਼ਨਾਖਤੀ ਕਾਰਡ ਵੋਟਰ ਨੂੰ ਨਹੀਂ ਮਿਲਦਾ ਤਾਂ ਉਸ ਸੂਰਤ ਵਿਚ ਉਹ ਆਪਣਾ ਅਸਲੀ ਵੋਟਰ ਸ਼ਨਾਖਤੀ ਕਾਰਡ, ਅਧਾਰ ਕਾਰਡ ਜਾਂ ਡਰਾਈਵਿੰਗ ਲਾਇਸੈਂਸ ਆਪਣੇ ਨਾਲ ਲੈ ਕੇ ਆਉਣਾ।ਮੈਂਬਰਸਿ਼ਪ ਦੀ ਬਕਾਇਆ ਫੀਸ ਦੇਣ ਉਪਰੰਤ ਹੀ ਵੋਟ ਪਾਇਆ ਜਾ ਸਕੇਗਾ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …