ਭੀਖੀ, 5 ਨਵੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਸਿਲਵਰ ਵਾਟਿਕਾ ਪਬਲਿਕ ਸਕੂਲ਼ ਸਮਾਓ ਵਿਖੇ ਵਿਦਿਅਰਥੀਆਂ ਵੱਲੋ ਰੰਗੋਲੀ ਬਣਾ ਕੇ ਦੀਵਾਲੀ ਦੇ ਤਿਉਹਾਰ ਦਾ ਆਗਾਜ਼ ਕੀਤਾ ਗਿਆ।ਵਿਦਿਆਰਥੀਆ ਦੀ ਹੌਸ਼ਲਾ ਅਫਜ਼ਾਈ ਕਰਦੇ ਹੋਏ ਸਕੂਲ ਚੇਅਰਪਰਸ਼ਨ ਅੰਜੂ ਸਿੰਗਲਾਂ ਨੇ ਕਿਹਾ ਕਿ ਆਪਣੇ ਸੱਭਿਆਚਾਰ, ਸੰਸਕ੍ਰਿਤੀ ਅਤੇ ਰਸਮਾਂ-ਰਿਵਾਜ਼ਾਂ ਨਾਲ ਜੁੜੇ ਜੁੜ੍ਹੇ ਰਹਿਣ ਲਈ ਤਿਉਹਾਰਾਂ ਦਾ ਵਿਸ਼ੇਸ਼ ਮਹੱਤਵ ਹੈ।ਉਨ੍ਹਾਂ ਕਿਹਾ ਕਿ ਵੱਧਦੇ ਵਾਯੂ ਤਾਪਮਾਨ ਅਤੇ ਪ੍ਰਦੂਸ਼ਣ ਦੇ ਚਲਦੇ ਵਿਦਿਆਰਥੀਆ ਨੂੰ ਇਸ ਪਾਸੇ ਵੱਲ ਉਚੇਚਾ ਜਾਗਰੂਕ ਹੋਣ ਦੀ ਜਰੂਰਤ ਹੈ ਅਤੇ ਦੀਵਾਲੀ ਨੂੰ ਪ੍ਰਦੂਸ਼ਣ ਮੁੱਕਤ ਕਰਨ ਲਈ ਪਟਾਖੇ ਆਦਿ ਚਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।ਮੁਕਾਬਲੇ ਵਿੱਚ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਵੱਲੋ ਗਰੁੱਪ ਬਣਾ ਕੇ ਸ਼ੁੰਦਰ ਰੰਗੋਲੀ ਬਣਾਈ ਗਈ।ਮੁਕਾਬਲਿਆਂ ਦੀ ਨਿਗਰਾਨੀ ਡਰਾਇੰਗ ਟੀਚਰ ਜਗਸੀਰ ਸਿੰਘ ਅਤੇ ਕਿਰਨ ਬੇਗਮ ਨੇ ਕੀਤੀ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …