12 ਅਕਤੂਬਰ ਤੋਂ 2 ਨਬੰਵਰ ਤੱਕ 22 ਜ਼ਿਲ੍ਹਿਆਂ ਦਾ ਕੀਤਾ ਦੌਰਾ
ਭੀਖੀ, 5 ਨਵੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਪੈਂਤੀ ਅੱਖਰ ਮੁਹਾਰਨੀ ਪੰਜਾਬੀ ਮਾਂ ਬੋਲੀ ਦੇ ਸਤਿਕਾਰ ਲਈ ਮਾਨਸਾ ਵਾਸੀ ਤੇਜਿੰਦਰ ਸਿੰਘ ਖਾਲਸਾ ਆਪਣੀ ਪੰਜਾਬ ਫੇਰੀ ਤੋਂ ਬਾਅਦ ਭੀਖੀ ਵਿਖੇ ਪੁੱਜੇ।ਇਥੇ ਪਹੁੰਚਣ ’ਤੇ ਮਾਂ- ਬੋਲੀ ਤੇ ਸਾਹਿਤ ਨਾਲ ਲਗਾਅ ਰੱਖਣ ਵਾਲੇ ਲੋਕਾਂ ਵੱਲੋਂ ਉਹਨਾ ਦਾ ਸਵਾਗਤ ਕੀਤਾ ਗਿਆ।ਆਪਣੀ ਫੇਰੀ ਦੌਰਾਨ ਕੀਤੇ ਤਜ਼ੱਰਬਿਆਂ ਬਾਰੇ ਬੋਲਦਿਆਂ ਤਜਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਹਰ ਪਿੰਡ ਹਰ ਸ਼ਹਿਰ ਦੇ ਲੋਕਾਂ ਨੇ ਉਹਨਾਂ ਮਣਾਮੂੰਹੀ ਪਿਆਰ ਸਤਿਕਾਰ ਦਿੱਤਾ, ਜਿਸ ਉਹ ਹਮੇਸ਼ਾਂ ਆਪਣੇ ਦਿਲ ’ਚ ਸਮੋਅ ਕੇ ਰੱਖਣਗੇ ਅਤੇ ਅੱਗੇ ਤੋਂ ਵੀ ਪੰਜਾਬੀ ਮਾਂ ਬੋਲੀ ਦੀ ਸੇਵਾ ਇਸ ਤਰ੍ਹਾਂ ਹੀ ਕਰਦੇ ਰਹਿਣਗੇ।
ਡਾ. ਜਗਜੀਤ ਸਿੰਘ ਕੋਮਲ (ਨਾਟਕਕਾਰ) ਸੰਗਰੂਰ ਨੇ ਤੇਜਿੰਦਰ ਸਿੰਘ ਖਾਲਸਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬੀ ਮਾਂ ਬੋਲੀ ਲਈ ਹਰ ਇੱਕ ਨੌਜਵਾਨ ਨੂੰ ਇਸ ਤਰ੍ਹਾਂ ਦੇ ਕਾਰਜ਼ ਕਰਨੇ ਚਾਹੀਦੇ ਹਨ।ਇਸ ਮੌਕੇ ਸਾਹਿਬਦੀਪ ਪਬਲੀਕੇਸ਼ਨ ਦੇ ਪ੍ਰਕਾਸ਼ਕ ਕਰਨ ਭੀਖੀ ਵੱਲੋਂ ਤੇਜਿੰਦਰ ਸਿੰਘ ਖਾਲਸਾ ਸਾਹਿਤਕ ਕਿਤਾਬਾਂ ਦਾ ਸੈਟ ਦੇ ਕੇ ਸਨਮਾਨ ਕੀਤਾ ਗਿਆ।