ਅੰਮ੍ਰਿਤਸਰ, 8 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਸਥਾਨਕ ਈਸਟ ਮੋਹਨ ਨਗਰ, ਇੰਡਸਟਰੀਅਲ ਏਰੀਆ, ਫੋਕਲ ਪੁਆਇੰਟ ਅਤੇ ਸ਼ਹਿਰ ਹੋਰਨਾਂ ਹਿੱਸਿਆਂ ਵਿੱਚ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਦੇ ਕਿਰਤੀ ਕਾਮਿਆਂ ਵੱਲੋਂ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਫੈਕਟਰੀਆਂ ਅਤੇ ਹੋਰ ਕਾਰੋਬਾਰੀ ਆਦਾਰਿਆਂ ਵਿੱਚ ਕੰਮ ਕਰਦੇ ਕਾਮਿਆਂ ਨੇ ਕੰਮ ਬੰਦ ਰੱਖ ਕੇ ਆਪਣੀਆਂ ਮਸ਼ੀਨਾਂ ਦੀ ਸਾਫ-ਸਫਾਈ ਕੀਤੀ।ਇਸ ਉਪਰੰਤ ਕਾਮਿਆਂ ਨੇ ਆਪਣੇ ਔਜਾਰਾਂ ਦੀ ਪੂਜਾ ਕੀਤੀ ਅਤੇ ਬਾਬਾ ਵਿਸ਼ਵਰਕਮਾ ਜੀ ਦੀ ਅਰਦਾਸ ਕੀਤੀ।ਇਸੇ ਤਰ੍ਹਾਂ ਦਿਹਾੜੀਦਾਰ ਕਾਰੀਗਰਾਂ ਕਾਰਪੈਂਟਰਾਂ ਤੇ ਬਿਲਡਿੰਗ ਮਿਸਤਰੀਆਂ ਨੇ ਵੀ ਆਪਣੇ ਔਜਾਰਾਂ ਦੀ ਪੂਜਾ ਕੀਤੀ ਅਤੇ ਕਾਰੋਬਾਰ ਵਿੱਚ ਵਾਧੇ ਅਤੇ ਬਰਕਤ ਦੀ ਕਾਮਨਾ ਕੀਤੀ।ਇਸ ਸਮੇਂ ਸਤਪਾਲ ਸਿੰਘ ਸੋਖੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕਿਰਤੀ ਭਾਈਚਾਰੇ ਨੂੰ ਮਿਲ ਕੇ ਵਿਚਰਣਾ ਚਾਹੀਦਾ ਹੈ ਅਤੇ ਇੱਕ-ਦੂਸਰੇ ਦੀ ਮਦਦ ਕਰਨੀ ਚਾਹੀਦੀ ਹੈ, ਤਾਂ ਜੋ ਭਾਈਚਾਰੇ ਦੀ ਸਰਕਾਰੇ-ਦਰਬਾਰੇ ਚੜ੍ਹਦੀ ਕਲਾ ਹੋ ਸਕੇ।
ਇਮਾਰਤੀ ਕਾਰਕੁੰਨ (ਬਿਲਡਰਜ਼) ਕਮੇਟੀ (ਰਜਿ:) ਅਤੇ ਰਾਮਗੜ੍ਹੀਆ ਭਾਈਚਾਰਾ ਅੰਮ੍ਰਿਤਸਰ ਵੱਲੋਂ ਹਰ ਸਾਲ ਦੀ ਤਰਾਂ ਸਾਂਝੇ ਤੌਰ `ਤੇ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਸਥਾਨਕ ਅਜੀਤ ਨਗਰ ਸਥਿਤ ਬਾਬਾ ਸੇਵਾ ਸਿੰਘ ਹਾਲ ਵਿਖੇ ਸ਼ਰਧਾ ਸਹਿਤ ਮਨਾਇਆ ਗਿਆ।ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਰਾਗੀ ਸਿੰਘਾਂ ਨੇ ਸ਼ਬਦ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ।ਜਿਸ ਤੋਂ ਬਾਅਦ ਕਵੀ ਰਣਜੀਤ ਸਿੰਘ ਰਾਣਾ ਅਤੇ ਗੁਰਬਚਨ ਸਿੰਘ ਮਾਹੀਆ ਨੇ ਕਵਿਤਾਵਾਂ ਗਾਇਣ ਕੀਤੀਆਂ।ਸਮਾਗਮ ਦੌਰਾਨ ਡਾ. ਮਨਪ੍ਰੀਤ ਸਿੰਘ ਮਠਾਰੂ ਆਰਥੋ ਸਪੈਸ਼ਲਿਸਟ ਤੇ ਸਤਪਾਲ ਸਿੰਘ ਸੋਖੀ ਬੀ.ਸੀ ਪੰਜਾਬ ਏਕਤਾ ਮੰਚ ਨੂੰ ਸਰਪ੍ਰਸਤ ਖੁਸ਼ਵਿੰਦਰ ਸਿੰਘ ਸੰਧੂ, ਮਨਜੀਤ ਸਿੰਘ ਮੰਜ਼ਿਲ ਤੇ ਜਗਜੀਤ ਸਿੰਘ ਵਲੋਂ ਵਿਸ਼ੇਸ਼ ਸਨਮਾਨ ਭੇਂਟ ਕੀਤਾ ਗਿਆ।ਪ੍ਰਧਾਨ ਜਗਜੀਤ ਸਿੰਘ ਤੇ ਮਨਜੀਤ ਸਿੰਘ ਮੰਜਿ਼ਲ ਨੇ ਹਾਜ਼ਰ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਿਰਤਅਿਾਂ ਦੀ ਭਲਾਈ ਲਈ ਉਹ ਹਮੇਸ਼ਾਂ ਮਿਲ ਕੇ ਕੰਮ ਕਰਦੇ ਰਹਿਣਗੇ।
ਇਸ ਮੌਕੇ ਦਲਜੀਤ ਸਿੰਘ ਮੀਤ ਪ੍ਰਧਾਨ, ਭਗਵੰਤ ਸਿੰਘ ਸਕੱਤਰ, ਸਤਨਾਮ ਸਿੰਘ ਆਡੀਟਰ, ਤਰਲੋਕ ਸਿੰਘ ਪ੍ਰਚਾਰ ਸਕੱਤਰ, ਅਮਰ ਸਿੰਘ, ਨਿਰਮਲ ਸਿੰਘ, ਜਸਪਾਲ ਸਿੰਘ, ਜਗਜੀਤ ਸਿੰਘ ਪੇਂਟਰ, ਬਲਬੀਰ ਸਿੰਘ ਬੀਰਾ, ਗੁਰਦੇਵ ਸਿੰਘ ਬਾਊ, ਸਤਨਾਮ ਸਿੰਘ, ਲਖਬੀਰ ਸਿੰਘ ਮੂਲੇਚੱਕ, ਲਖਬੀਰ ਸਿੰਘ ਘੁੰਮਣ, ਸੋਹਣ ਸਿੰਘ ਹੰੁਦਲ, ਪਲਵਿੰਦਰ ਸਿੰਘ ਸੋਖੀ, ਹਰਜਿੰਦਰ ਸਿੰਘ, ਜਤਿੰਦਰ ਸਿੰਘ ਵਿਰਦੀ, ਹਰਪਾਲ ਸਿੰਘ ਬਮਰਾਹ, ਨਿਰਮਲਜੀਤ ਸਿੰਘ ਸੋਹਲ, ਗੁਰਬਖਸ਼ ਸਿੰਘ ਹੁੰਦਲ ਮੀਤ ਪ੍ਰਧਾਨ, ਗੁਰਜਿੰਦਰ ਸਿੰਘ ਜਨਰਲ ਸਕੱਤਰ, ਹਰਜੀਤ ਸਿੰਘ ਠੇਕੇਦਾਰ, ਡਾ. ਬਲਵੰਤ ਸਿੰਘ, ਗੁਰਮੀਤ ਸਿੰਘ ਠੇਕੇਦਾਰ, ਗਰਦੇਵ ਸਿੰਘ ਲਵਲੀ ਆਦਿ ਹਾਜ਼ਰ ਸਨ।
ਜਦਕਿ ਭਾਈਬੰਦੀ (ਰਜਿ:) ਦੇ ਪ੍ਰਧਾਨ ਸਤਬੀਰ ਸਿੰਘ ਹੁੰਝਣ, ਰਾਮਗੜ੍ਹੀਆ ਬ੍ਰਦਰਜ਼ ਦੇ ਪ੍ਰਧਾਨ ਸੁਰਜੀਤ ਸਿੰਘ, ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਫੈਡਰੇਸ਼ਨ ਦੇ ਪ੍ਰਧਾਨ ਗੁਰਦੀਪ ਸਿੰਘ, ਆਲ ਇਡੰੀਆ ਜੱਸਾ ਸਿੰਘ ਰਾਮਗੜ੍ਹੀਆ ਫੈਡਰੇਸ਼ਨ ਦੇ ਪ੍ਰਧਾਨ ਪਿਆਰਾ ਸਿੰਘ ਮਠਾਰੂ, ਸਰਪ੍ਰਸਤ ਖੁਸ਼ਵਿੰਦਰ ਸਿੰਘ ਸੰਧੂ, ਰਜਿੰਦਰ ਸਿੰਘ ਭੁੱਲਰ ਨੂੰ ਵੀ ਉਨਾਂ ਦੀਆਂ ਸੇਵਾਵਾਂ ਬਦਲੇ ਸਨਮਾਨਿਆ ਗਿਆ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …