Monday, December 23, 2024

ਅਰਬਨ ਹਾਟ ਨੂੰ ਪਬਲਿਕ ਪ੍ਰਾਈਵੇਟ ਭਾਈਵਾਲੀ ਤਹਿਤ ਵਿਕਸਿਤ ਕੀਤਾ ਜਾਵੇਗਾ- ਤ੍ਰਿਪਤ ਬਾਜਵਾ

ਅੰਮ੍ਰਿਤਸਰ, 14 ਨਵੰਬਰ (ਪੰਜਾਬ ਪੋਸਟ – ਪ੍ਰੀਤਮ ਸਿੰਘ) –  ਪੰਜਾਬ ਦੇ ਅਮੀਰ ਵਿਰਸੇ ਤੇ ਸੱਭਿਆਚਾਰ ਨੂੰ ਸੰਭਾਲਣ ਅਤੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ Urban Haatਪੰਜਾਬ ਸਰਕਾਰ ਵੱਲੋਂ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ (ਪੀ.ਪੀ.ਪੀ) ਤਹਿਤ ਅਰਬਨ ਹਾਟ ਅੰਮਿ੍ਰਤਸਰ ਨੂੰ ਠੇਕੇ ‘ਤੇ ਦਿੱਤਾ ਗਿਆ ਹੈ।ਇਹ ਅਰਬਨ ਹਾਟ ਮਹਾਰਾਜਾ ਰਣਜੀਤ ਸਿੰਘ ਦੇ ਸਮਰ ਪੈਲੇਸ ਨਜ਼ਦੀਕ ਸਥਿਤ ਹੈ।ਕਿ੍ਰਸਟਲ ਚੌਂਕ ਇਸ ਸਾਈਟ ਦੇ ਉੱਤਰ-ਪੱਛਮ ਕਿਨਾਰੇ ‘ਤੇ ਹੈ।ਕੂਪਰ ਰੋਡ ਕੁਈਨਜ਼ ਰੋਡ ਇਸ ਨੂੰ ਸ਼ਹਿਰ ਦੇ ਬਾਕੀ ਹਿੱਸੇ ਨਾਲ ਜੋੜਦੀ ਹੈ ਤੇ ਇਸ ਦੇ ਰਣਨੀਤਕ ਅਤੇ ਇਤਿਹਾਸਕ ਸਥਾਨ, ਆਕਾਰ, ਸੰਪਰਕ ਆਦਿ ਕਰਕੇ ਇਹ ਅਰਬਨ ਹਾਟ ਲਈ ਬਿਲਕੁੱਲ ਢੁੱਕਵੀਂ ਹੈ।ਇਸ ਪ੍ਰਾਜੈਕਟ ਲਈ ਉਪਲਬਧ ਕੁੱਲ ਖੇਤਰਫਲ ਲਗਭਗ 18,615.5 ਵਰਗ ਮੀਟਰ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਅਰਬਨ ਹਾਟ ਵਰਗੇ ਪ੍ਰਾਜੈਕਟ ਨੂੰ ਠੇਕੇ ‘ਤੇ ਦੇਣ ਦਾ ਮਕਸਦ ਇਤਿਹਾਸਿਕ ਅਤੇ ਸਭਿਆਚਾਰਕ ਮਹੱਤਤਾ ਵਾਲੀਆਂ ਇਮਾਰਤਾਂ ਦਾ ਮੁੜ ਉਪਯੋਗ ਕਰਕੇ ਹੋਂਦ ਨੂੰ ਬਰਕਰਾਰ ਰੱਖਣਾ ਹੈ।
ਉਨਾਂ ਕਿਹਾ ਕਿ  ਇਸ ਪ੍ਰਾਜੈਕਟ ਨੂੰ ਟੂਰਿਸਟ ਅਤੇ ਫੂਡ ਜੰਕਸ਼ਨ ਵਜੋਂ ਵਿਕਸਿਤ ਕੀਤਾ ਜਾਵੇਗਾ, ਜੋ ਸੂਬੇ ਦੇ ਅਮੀਰ ਇਤਿਹਾਸ ਅਤੇ ਸਭਿਆਚਾਰ ਨੂੰ ਦਰਸਾਉਣ ਦੇ ਨਾਲ ਹੀ ਸੈਲਾਨੀਆਂ ਨੂੰ ਲਜ਼ੀਜ਼ ਭੋਜਨ ਪ੍ਰਦਾਨ ਕਰੇਗਾ।ਉਨਾਂ ਅੱਗੇ ਕਿਹਾ ਕਿ ਅੰਮ੍ਰਿਤਸਰ ਡਿਵੈਲਪਮੈਂਟ ਅਥਾਰਟੀ ਨੇ ਅਰਬਨ ਹਾਟ ਅੰਮ੍ਰਿਤਸਰ ਪੰਜਾਬ ਆਧਾਰਿਤ ਕੰਪਨੀ ਨੂੰ ਲੀਜ਼ ‘ਤੇ ਦਿੱਤੀ ਹੈ, ਜਿਸ ਦਾ ਫੂਡ ਕੋਰਟ, ਹੋਟਲ ਆਦਿ ਚਲਾਉਣ ਦੇ ਖੇਤਰ ਵਿੱਚ ਪੁਰਾਣਾ ਤਜ਼ੱਰਬਾ ਹੈ।ਇਸ ਪ੍ਰਾਜੈਕਟ ਦੇ ਠੇਕੇ ਦੀ ਮਿਆਦ 30 ਸਾਲ ਹੈ।ਇਸ ਪ੍ਰਾਜੈਕਟ ਨੂੰ ਠੇਕੇ ‘ਤੇ ਦੇਣ ਦੇ ਨਤੀਜੇ ਵਜੋਂ ਸੂਬੇ ਨੂੰ ਮਾਲੀਆ ਵੀ ਇਕੱਠਾ ਹੋਵੇਗਾ।ਪਬਲਿਕ ਪ੍ਰਾਈਵੇਟ ਭਾਈਵਾਲੀ ਤਹਿਤ ਏ.ਡੀ.ਏ ਵਲੋਂ ਅਰਬਨ ਹਾਟ ਦੇ ਨਵੀਨੀਕਰਨ ਤੇ ਸਾਂਭ-ਸੰਭਾਲ ਲਈ ਬੋਲੀਆਂ ਲਗਾਉਣ ਲਈ ਸੱਦਾ ਦਿੱਤਾ ਗਿਆ ਸੀ।ਇਸ ਦੇ ਨਤੀਜੇ ਵਜੋਂ ਉੱਤਰੀ ਭਾਰਤ ਦੀਆਂ ਸਮਾਨ ਖੇਤਰ ਵਿੱਚ ਤਜ਼ਰਬਾ ਹਾਸਲ ਮੋਹਰੀ ਕੰਪਨੀਆਂ ਪਾਸੋਂ ਬੋਲੀਆਂ ਪ੍ਰਾਪਤ ਕੀਤੀਆਂ ਗਈਆਂ।ਇਸ ਪ੍ਰਾਜੈਕਟ ਲਈ ਸਭ ਤੋਂ ਵੱਧ ਬੋਲੀ 81 ਲੱਖ ਸਲਾਨਾ ਦੇ ਹਿਸਾਬ ਨਾਲ ਪ੍ਰਾਪਤ ਹੋਈ।ਇਸ ਤੋਂ ਇਲਾਵਾ ਸਫਲ ਬੋਲੀਕਾਰ 1 ਕਰੋੜ ਰੁਪਏ ਅਗਾਊਂ ਫੀਸ ਦੇ ਤੌਰ ‘ਤੇ ਜਮਾਂ ਕਰਵਾਏਗਾ।
    ਸਫਲ ਬੋਲੀਕਾਰ ਸਾਈਟ ‘ਤੇ ਸਮਾਜਿਕ ਸਮਾਗਮਾਂ, ਪਾਰਟੀਆਂ ਅਤੇ ਕਾਰਪੋਰੇਟ ਪ੍ਰੋਗਰਾਮਾਂ ਦੇ ਨਾਲ ਹੀ ਪ੍ਰਦਰਸ਼ਨੀ / ਆਰਟ ਗੈਲਰੀ, ਰਿਹਾਇਸ਼ ਆਦਿ ਲਈ ਇੱਕ ਕਮਰਸ਼ੀਅਲ ਸ਼ੋਪਿੰਗ ਆਰਕੇਡ, ਬੈਂਕਿਊਟ ਸਹੂਲਤਾਂ ਉਪਲੱਬਧ ਕਰਵਾਏਗਾ।ਇਸ ਤੋਂ ਇਲਾਵਾ ਪੰਜਾਬੀ ਸਭਿਆਚਾਰ ਨੂੰ ਦਰਸਾਉਂਦੀਆਂ ਦਸਤਕਾਰੀ ਅਤੇ ਹੋਰ ਉਤਪਾਦਾਂ ਦੀਆਂ ਦੁਕਾਨਾਂ/ਸਟਾਲਾਂ ਵੀ ਸਥਾਪਤ ਕੀਤੀਆਂ ਜਾਣਗੀਆਂ।
 

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …

Leave a Reply