Sunday, July 13, 2025
Breaking News

ਗੁਰ ਨਾਨਕ ਹੈ ਪੀਰ ਪੈਗੰਬਰ

ਗੁਰ ਨਾਨਕ ਹੈ ਪੀਰ ਪੈਗੰਬਰ, ਜੋ ਦੁਨੀਆ ਦਾ ਮੱਕਾ ਮੰਦਿਰ।
‘ਏਕ ਨੂਰ ਤੇ ਸਭ ਜੱਗ ਉਪਜਿਆ’ ਨਾ ਕੋਈ ਨੀਵਾਂ ਨਾ ਕੋਈ ਉੱਚਾ।
ਕੁਦਰਤ ਦੇ ਨੇ ਰੰਗ ਨਿਆਰੇ, ਇਹ ਗੱਲ ਕਹਿੰਦਾ  ਜੱਗ ਸਮੁੱਚਾ।
‘ਮਨ  ਮੰਦਿਰ ਤਨ ਵੇਸ ਕਲੰਦਰ’, ਝਾਤੀ ਮਾਰੋ ਮਨ ਦੇ ਅੰਦਰ,
ਗੁਰ ਨਾਨਕ ਹੈ ਪੀਰ ਪੈਗੰਬਰ, ਜੋ ਦੁਨੀਆ ਦਾ ਮੱਕਾ ਮੰਦਿਰ।

‘ਊਚੋਂ  ਨੀਚ ਕਰੇ ਮੇਰਾ ਗੋਬਿੰਦ’ ਰੱਖਣ ਵਾਲਾ ਸਭ ਦੀ ਪੱਤ।
ਕੌਡੇ ਰਾਖ਼ਸ਼ ਬਣ ਗਏ ਏਥੇ, ਕਈ ਲੋਕਾਂ ਦੀ  ਪੀਤੀ ਰੱਤ।
ਭਾਈ ਲਾਲੋ ਦੇ ਕੋਧਰੇ ‘ਚੋਂ, ਦੁੱਧ ਦੀਆ ਧਾਰਾਂ ਜਿੳ ੁਂ ਸਮੁੰਦਰ,
ਗੁਰ ਨਾਨਕ ਹੈ, ਪੀਰ ਪੈਗੰਬਰ, ਜੋ ਦੁਨੀਆਂ ਦਾ ਮੱਕਾ ਮੰਦਿਰ।

ਨਂਾਨਕ ਦਾ ਮਰਦਾਨਾ ਸਾਥੀ, ਜਿਸ ਉਮਰਾਂ ਸਾਥ ਨਿਭਾਇਆ।
ਵਲੀ ਕੰਧਾਰੀ ਦਾ ਬਲ ਟੁੱਟਾ, ਪੰਜਾ ਲਾ ਪਰਬਤ ਅਟਕਾਇਆ।
ਕਿਰਤ ਕਮਾਈ ਕਰਨ ਵਾਲੇ ਦਾ, ਕਦੇ ਖੇਤ ਨਾ ਬਣਿਆਂ ਬੰਜ਼ਰ,
ਗੁਰ  ਨਾਨਕ ਹੈ ਪੀਰ ਪੈਗੰਬਰ, ਸਭ ਦੁਨੀਆ ਦਾ ਮੱਕਾ ਮੰਦਿਰ।

‘ਆਪੇ ਬੀਜ਼ ਆਪੇ ਹੀ ਖਾਹੁ’ ਦਸਾਂ ਨੁਹਾਂ ਦੀ ਕਿਰਤ ਕਮਾਉ।
ਇਹ ਗੁਰੁ ਨਾਨਕ ਦਾਫਰੁਮਾਣ, ਆਪਣਾ ਕੀਤਾ  ਆਪੇ ਪਾਉ।
ਗੁਰੂ ਨਾਨਕ ਦੀ ਬਾਣੀ ਪੜ੍ਹੀਏ, ਉਡ ਜਾਣਗੇ ਕਲਾ-ਕਲੰਦਰ,
ਗੁਰ ਨਾਨਕ ਹੈ ਪੀਰ  ਪੈਗੰਬਰ, ਸਭ ਦੁਨੀਆਂ ਦਾ ਮੱਕਾ ਮੰਦਿਰ।

ਇਸ ਨਾਨਕ ਦੀ ਧਰਤੀ ਉਤੇ, ਹੁਣ ਤਾਂ ਕੂੜ ਹੋਇਆ ਪਰਧਾਨ।
ਉਪਰੋਂ ਦੇਵਤਿਆਂ ਜਿਹੇ ਚਿਹਰੇ, ਅੰਦਰੋਂ ਨੇ ਉਹ ਬਹੁਤ ਸ਼ੈਤਾਨ।
ਆ ਕੇ ਧਰਮ ਤਮਾਸ਼ਾ ਵੇਖੋ, ਬਣ ਗਏ ਏਥੇ ਗੁਰੂ ਅਡੰਬਰ,
ਗੁਰ ਨਾਨਕ ਹੈ ਪੀਰ ਪੈਗੰਬਰ, ਸੱਚਾ-ਸੁੱਚਾ ਜਿਉਂ ਹਰਿਮੰਦਰ।
   
 ਜਿਥੇ ਨਾਨਕ ਪਰਗਟ ਹੋਇਆ, ਉਸ ਧਰਤੀ ਨੂੰ ਸੀਸ ਨਿਵਾਈਏ।
 `ਸੁਹਲ` ਸੱਚੇ ਸਤਿਗੁਰਾਂ ਦੀ, ਮਨ-ਚਿਤ ਹੋ ਕੇ ਸੇਵ ਕਮਾਈਏ।
ਇਹ ਮਲਕੀਅਤ ਗੁਰੂ ਨਾਨਕ ਦੀ, ਗੁਰੂ ਨਾਨਕ ਹੈ ਮਨ ਦੇ ਅੰਦਰ,
ਗੁਰ ਨਾਨਕ ਹੈ ਪੀਰ ਪੈਗੰਬਰ, ਵਸਦਾ ਮੱਕੇ, ਮਸਜ਼ਿਦ, ਮੰਦਿਰ।

Malkiat Suhal

 

 

 

 

 

ਮਲਕੀਅਤ ਸਿੰਘ “ਸੁਹਲ”
ਗ਼ਜ਼ਲ ਨਿਵਾਸ, ਨੋਸ਼ਹਿਰਾ ਬਹਾਦਰ,
ਡਾਕ- ਪੁੱਲ ਤਿੱਬੜੀ (ਗੁਰਦਾਸਪੁਰ)
ਮੋ- 98728-48610 

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply