ਬਟਾਲਾ, 24 ਨਵੰਬਰ (ਪੰਜਾਬ ਪੋਸਟ – ਨਰਿੰਦਰ ਬਰਨਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਧਰਮਪੁਰਾ ਕਲੋਨੀ ਦੀ ਪ੍ਰਿੰਸੀਪਲ ਮੈਡਮ ਬਲਵਿੰਦਰ ਕੌਰ ਅਤੇ ਹੋਰ ਅਧਿਆਪਕਾਂ ਵਲੋਂ ਵਿਸ਼ੇਸ ਤੌਰ ਤੇ ਕੀਤੀ ਗਈ ਬੇਨਤੀ ਤੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸਰਦਾਰ ਅਮਰਦੀਪ ਸਿੰਘ ਚੀਮਾ ਨੇ ਸਕੂਲ ਦਾ ਦੌਰਾ ਕਰਕੇ ਪੜਣ ਵਾਲੀਆਂ ਬੱਚੀਆਂ ਨੂੰ ਸਕੂਲ ਵਲੋਂ ਦਿੱਤੀ ਜਾਣ ਵਾਲੀ ਮੁੱਢਲੀ ਸਹਾਇਤਾ ਆਦਿ ਦਾ ਜਾਇਜ਼ਾ ਲਿਆ ਗਿਆ।ਸਕੂਲ ਪ੍ਰਿੰਸੀਪਲ ਅਤੇ ਅਧਿਆਪਕਾਂ ਨੇ ਚੇਅਰਮੈਨ ਚੀਮਾ ਨੂੰ ਕਿਹਾ ਕਿ ਉਹ ਬੱਚੀਆਂ ਦੇ ਸਕੂਲ ਵਿੱਚ ਕਿਸ਼ੋਰ ਅਵਸਥਾ ਵਿੱਚ ਹੋਣ ਵਾਲੇ ਸਰੀਰਕ ਬਦਲਾਵਾਂ ਸਬੰਧੀ ਜਾਗਰੂਕ ਕਰਵਾਉਣ ਲਈ ਸਿਹਤ ਵਿਭਾਗ ਦੇ ਮਾਹਿਰ ਡਾਕਟਰਾਂ ਵਲੋਂ ਸੈਮੀਨਾਰ ਲਗਵਾਉਣ ਦਾ ਯੋਗ ਪ੍ਰਬੰਧ ਕਰਵਾ ਕੇ ਦੇਣ ਤਾਂ ਜੋ ਬੱਚੀਆਂ ਨੂੰ ਕਿਸ਼ੋਰ ਅਵਸਥਾ ਵਿੱਚ ਹੋਣ ਵਾਲੇ ਸਰੀਰਕ ਬਦਲਾਆਂ ਬਾਰੇ ਗਿਆਨ ਭਰਪੂਰ ਜਾਣਕਾਰੀ ਮੁਹੱਈਆ ਕਰਵਾਈ ਜਾ ਸਕੇ।ਜਿਸ `ਤੇ ਚੇਅਰਮੈਨ ਚੀਮਾ ਨੇ ਤੁਰੰਤ ਐਕਸਨ ਕਰਦਿਆਂ ਸਿਵਲ ਹਸਪਤਾਲ ਬਟਾਲਾ ਦੇ ਸੀਨੀਅਰ ਮੈਡੀਕਲ ਅਫਸਰ ਡਾ. ਸੰਜੀਵ ਭੱਲਾ ਨੂੰ ਸਕੂਲ ਵਿਖੇ ਬੁਲਾਇਆ ਤੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਦੀ ਨਿਗਰਾਨੀ `ਚ ਡਾਕਟਰਾਂ ਦੀ ਟੀਮ ਤਿਆਰ ਕਰਕੇ ਜਾਗਰੂਕਤਾ ਸੈਮੀਨਾਰ ਸਕੂਲ ਵਿੱਚ ਲਗਵਾਉਣ ਦੀਆਂ ਹਦਾਇਤਾਂ ਦਿੱਤੀਆਂ।
ਸੀਨੀਅਰ ਮੈਡੀਕਲ ਅਫਸਰ ਡਾ. ਸੰਜੀਵ ਭੱਲਾ ਨੇ ਕਿਹਾ ਕਿ ਥੋੜੇ ਹੀ ਦਿਨਾ ਦੇ ਅੰਦਰ ਅੰਦਰ ਸਕੂਲ ਵਿੱਚ ਸੈਮੀਨਾਰ ਲਗਵਾਇਆ ਜਾਵੇਗਾ।ਪ੍ਰਿੰਸੀਪਲ ਅਤੇ ਹੋਰ ਅਧਿਆਪਕਾਂ ਦੀ ਇਕ ਹੋਰ ਬੇਨਤੀ `ਤੇ ਚੇਅਰਮੈਨ ਨੇ ਮੌਕੇ `ਤੇ ਹੀ ਜਾਗਰੂਕਤਾ ਸੈਮੀਨਾਰ ਕਰਵਾਉਣ ਲਈ ਗੁਰਦਾਸਪੁਰ ਦੇ ਰਿਜ਼ਨਲ ਸਟੇਸ਼ਨ ਅਤੇ ਹੋਮ ਸਾਇੰਸ ਕਾਲਜ਼ ਲਈ ਐਕਸਪੋਜ਼ਰ ਵਿਜ਼ਟ ਅਰੇਂਜ਼ ਕੀਤੇ ਜਾਣ ਲਈ ਵੀ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆ।ਚੀਮਾ ਨੇ ਸਕੂਲ ਵਿੱਚ ਹੋਰ ਪਖਾਨੇ ਬਣਾਉਣ ਲਈ ਵੀ ਕਿਹਾ ਤੇ ਲੜਕੀਆਂ ਲਈ ਫਸਟ-ਏਡ ਵਾਸਤੇ ਇੱਕ ਵੱਖਰਾ ਕਮਰਾ ਬਣਵਾਉਣ ਲਈ ਵੀ ਕਿਹਾ।
ਵਰਣਨਯੋਗ ਹੈ ਕਿ ਚੀਮਾ ਨੇ ਪਹਿਲਾ ਵੀ ਸਰਕਾਰੀ ਸੀਨੀਅਰ ਕੰਨਿਆ ਸਕੂਲ ਲਈ ਇਕ ਲੱਖ ਰੁਪਏ ਦੀ ਗ੍ਰਾਂਟ ਦਿੱਤੀ ਸੀ ਤੇ ਹੁਣ ਫੇਰ ਚੀਮਾ ਦੇ ਉਦਮ ਸਦਕਾ ਸਕੂਲ ਵਿੱਚ ਫਸਟ-ਏਡ ਦਾ ਢੁੱਕਵਾਂ ਪ੍ਰਬੰਧ ਕਰਨ ਤੇ ਹਰ ਤਰਾਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …