ਭੀਖੀ/ਮਾਨਸਾ, 24 ਨਵੰਬਰ (ਪੰਜਾਬ ਪੋਸਟ – ਕਮਲ ਜ਼ਿੰਦਲ) – ਐਸ.ਡੀ ਕੰਨਿਆਂ ਮਹਾਂਵਿਦਿਆਲਾ ਮਾਨਸਾ ਵਿਖੇ ਕਾਲਜ ਦੇ ਐਨ.ਐਸ.ਐਸ ਵਿਭਾਗ ਅਤੇ ਯੂਥ ਵੈਲਫੇਅਰ ਵਿਭਾਗ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਅੰਤਰ ਕਾਲਜ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਮਾਨਸਾ ਜਿਲ੍ਹੇ ਦੇ ਵੱਖ-ਵੱਖ ਕਾਲਜ ਵਿਦਿਆਰਥੀ ਹਿੱਸਾ ਲਿਆ। ਇਸ ਪ੍ਰੋਗਰਾਮ ਦਾ ਆਗਾਜ਼ ਜੋਤੀ ਪ੍ਰਚੰਡ ਰਸਮ ਨਾਲ ਕੀਤਾ ਗਿਆ।ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਹਰਚਰਨ ਸਿਘ ਸਿੱਧੂ ਨੇ ਸ਼ਮੂਲੀਅਤ ਕੀਤੀ।
ਇਨ੍ਹਾਂ ਮੁਕਾਬਲਿਆਂ ਵਿੱਚ ਸ਼ਬਦ ਗਾਇਨ, ਕਾਵਿ ਉਚਾਰਨ ਅਤੇ ਪੇਂਟਿਗ ਆਦਿ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿਚ ਜੱਜਾਂ ਦੀ ਭੂਮਿਕਾ ਡਾ. ਗੁਰਮੇਲ ਕੌਰ ਜੋਸ਼ੀ, ਗੁਰਪ੍ਰੀਤ ਸ਼ਾਇਰ, ਲਵਪ੍ਰੀਤ ਸਿਘ, ਮਿਊਜਿਕ ਟੀਚਰ, ਵਾਈ.ਐਸ ਸਕੂਲ, ਬਰਨਾਲਾ, ਅਮਨਪ੍ਰੀਤ ਸਿਘ, ਸਹਾਇਕ ਪ੍ਰੋਫਸਰ ਵਿਸ਼ਾ ਕਪਿਊਟਰ ਸਾਇਸ, ਮਾਤਾ ਸਾਹਿਬ ਕੌਰ ਗਰਲਜ਼ ਕਾਲਜ, ਤਲਬਡੀ ਸਾਬੋ, ਸਤਿੰਦਰ ਖਿਪਲ ਲੈਕਚਰਾਰ ਆਰਟ ਐਡ ਕਰਾਫਟ ਸ.ਸ.ਸ ਸਕੂਲ, ਅਹਿਰਵਾਂ, ਫਤਿਹਾਬਾਦ ਨੇ ਨਿਭਾਈ ਗਈ।ਪ੍ਰਿੰਸੀਪਲ ਜਗਮੋਹਿਨੀ ਗਾਬਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ।ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਦਸਦਿਆਂ ਵਿਦਿਆਰਥੀਆਂ ਨੂੰ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨਾਲ ਜੁੜਨ ਦਾ ਸੰਦੇਸ਼ ਦਿੱਤਾ।ਸ਼ਬਦ ਗਾਇਨ ਵਿਚ ਪਹਿਲਾ ਸਥਾਨ ਐਸ.ਡੀ ਕਨਿਆਂ ਮਹਾਂਵਿਦਿਆਲਾ, ਮਾਨਸਾ ਦੀ ਵਿਦਿਆਰਥਣਾਂ ਦੀ ਟੀਮ ਅਤੇ ਦੂਜਾ ਸਥਾਨ ਪਜਾਬੀ ਯੂਨੀਵਰਸਿਟੀ ਨੇਬਰਹੁਡ ਕੈਂਪਸ, ਝੁਨੀਰ ਨੇ ਪ੍ਰਾਪਤ ਕੀਤਾ। ਕਾਵਿ ਉਚਾਰਨ ਮੁਕਾਬਲੇ ਵਿਚ ਹਰਵਿਦਰ ਕੌਰ (ਐਸ.ਡੀ ਕਨਿਆਂ ਮਹਾਂਵਿਦਿਆਲਾ, ਮਾਨਸਾ), ਅਮਨਦੀਪ ਕੌਰ (ਮਾਤਾ ਸੁਦਰੀ ਯੂਨੀਵਰਸਿਟੀ ਕਾਲਜ, ਮਾਨਸਾ) ਅਤੇ ਸੁਖਦੀਪ ਕੌਰ (ਇਨਲਾਈਟਿਡ ਕਾਲਜ, ਝੁਨੀਰ) ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।ਪਂੇਟਿਗ ਮੁਕਾਬਲੇ ਵਿਚ ਮਨਜੋਤ ਕੌਰ (ਮਾਈ ਭਾਗੋ ਕਾਲਜ, ਰਲਾ), ਗੁਰਜੀਤ ਸਿਘ (ਪਜਾਬੀ ਯੂਨੀਵਰਸਿਟੀ ਨੇਬਰਹੁਡ ਕੈਂਪਸ, ਝੁਨੀਰ) ਅਤੇ ਪ੍ਰੀਤੀ ਕੌਰ (ਮਾਲਵਾ ਕਾਲਜ ਆਫ਼ ਟ੍ਰੇਨਿਗ ਐਡ ਐਜੂਕੇਸ਼ਨ, ਖਿਆਲਾ ਕਲ੍ਹਾਂ) ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰੋਗਰਾਮ ਦੌਰਾਨ ਸ਼੍ਰੀ ਲਵਪ੍ਰੀਤ ਸਿਘ ਨੇ “ਬੁਲ੍ਹੇ ਸਾਹ ਦੀ ਕਾਫ਼ੀਪੇਸ਼ ਕਰਕੇ ਵਿਦਿਆਰਥੀਆਂ ਨੂੰ ਮਤਰ ਮੁਗਧ ਕੀਤਾ।
ਮੁਕਾਬਲਿਆਂ ਦੇ ਅੰਤ `ਚ ਜੇਤੂ ਵਿਦਿਆਰਥੀਆਂ ਨੂੰ ਆਏ ਹੋਏ ਮਹਿਮਾਨ, ਜੱਜਾਂ ਅਤੇ ਕਾਲਜ ਪ੍ਰਿੰਸੀਪਲ ਵਲੋਂ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਮੰਚ ਸੰਚਾਲਨ ਦੀ ਭੂਮਿਕਾ ਪ੍ਰੋ. ਪਰਮਿਦਰ ਕੌਰ, ਪ੍ਰੋ. ਬਲਜੀਤ ਕੌਰ, ਪ੍ਰੋ. ਬਬੀਤਾ ਨੇ ਨਿਭਾਈ।ਐਨ.ਐਸ.ਐਸ ਵਲਟੀਅਰ, ਪ੍ਰੋ. ਪ੍ਰਕਾਸ਼ ਕੌਰ ਅਤੇ ਪ੍ਰੋ. ਮੋਹਿਦਰ ਕੌਰ ਵਲੋਂ ਵਾਹਿਗੁਰੂ ਦਾ ਜਾਪ ਕਰਦਿਆਂ ਤਿਆਰ ਕੀਤਾ ਗਿਆ ਲੰਗਰ ਹਿੱਸਾ ਲੈਣ ਆਈਆਂ ਟੀਮਾਂ ਅਤੇ ਸਮੂਹ ਵਿਦਿਆਰਥਣਾਂ ਤੇ ਸਟਾਫ਼ ਨੂੰ ਵਰਤਾਇਆ ਗਿਆ।
ਕਾਲਜ ਪ੍ਰਬੰਧਕੀ ਕਮੇਟੀ ਅੰਮ੍ਰਿਤਪਾਲ ਗੋਇਲ, ਸਕੱਤਰ ਬਲਰਾਮ ਸ਼ਰਮਾ, ਖਜਾਨਚੀ ਹੇਮ ਰਾਜ, ਪ੍ਰੋ. ਮਧੂ ਸ਼ਰਮਾ, ਡਾ. ਕਿਰਨ ਬਾਂਸਲ, ਡਾ. ਜੋਤੀ ਬਾਲਾ, ਪ੍ਰੋ. ਕੰਵਲਜੀਤ ਕੌਰ, ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਮੋਹਿਨੀ, ਕ੍ਰਿਸ਼ਨ ਕੁਮਾਰ ਕੁਮਾਰ, ਗੁਰਦੀਪ ਸਿੰਘ, ਕੌਸ਼ਲ ਕੁਮਾਰ, ਯੀਸ਼ੂ ਬਾਂਸਲ ਅਤੇ ਹੋਰ ਕਾਲਜ ਸਟਾਫ਼ ਮੌਜੂਦ ਸੀ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …