ਸਮਰਾਲਾ, 24 ਨਵੰਬਰ (ਪੰਜਾਬ ਪੋਸਟ – ਕੰਗ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੀ ਮਾਸਿਕ ਇਕੱਤਰਤਾ ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਦੀ ਪ੍ਰਧਾਨਗੀ ਹੇਠ ਹੋਈ।ਸਭਾ ਦੇ ਸੀਨੀਅਰ ਮੀਤ ਪ੍ਰਧਾਨ ਮੇਘ ਸਿੰਘ ਜਵੰਦਾ ਨੇ ਆਏ ਹੋਏ ਸਾਹਿਤਕਾਰਾਂ ਨੂੰ ਜੀ ਆਇਆ ਨੂੰ ਆਖਿਆ ਤੇ ਸਭਾ ਵਿੱਚ ਪਹਿਲੀ ਵਾਰ ਪਹੁੰਚੇ ਗੀਤਕਾਰ ਹਰਜਿੰਦਰ ਸਿੰਘ ਗੋਪਾਲੋਂ ਨੂੰ ਸਭਾ ਵੱਲੋਂ ਜੀ ਆਇਆ ਕਿਹਾ।ਉਪਰੰਤ ਬਿ੍ਰਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਅਤੇ ਸਭਾ ਦੇ ਸਰਗਰਮ ਮੈਂਬਰ ਨੇਤਰ ਸਿੰਘ ਮੁੱਤੋਂ ਦੇ ਜੀਜਾ ਸ਼ਮਿੰਦਰ ਸਿੰਘ ਦੇ ਸਵਰਗਵਾਸ ਹੋਣ ਤੇ ਸ਼ੋਕ ਮਤਾ ਪਾਇਆ ਗਿਆ ਅਤੇ ਸ਼ਰਧਾਂਜਲੀ ਭੇਂਟ ਕੀਤੀ ਗਈ। ਰਚਨਾਵਾਂ ਦੇ ਦੌਰ ਵਿੱਚ ਹਰਜਿੰਦਰ ਸਿੰਘ ਗੋਪਾਲੋਂ ਨੇ ਗੀਤ ‘ਨਵੀਆਂ ਗੁੱਡੀਆਂ ਨਵੇਂ ਪਟੋਲੇ’ ਤਰੰਨਮ ਨਾਲ ਪੇਸ਼ ਕੀਤਾ ਤੇ ਸਾਰਿਆਂ ਦੀ ਵਾਹ ਵਾਹ ਖੱਟੀ। ਬਲਵੰਤ ਸਿੰਘ ਮਾਂਗਟ ਨੇ ਆਪਣੇ ਨਾਵਲ ‘ਦਰਸ਼ਨ ਦਾ ਰੱਬ’ ਦਾ ਇੱਕ ਕਾਂਢ ਸੁਣਾਇਆ, ਜਿਸ ਤੇ ਭਰਪੂਰ ਚਰਚਾ ਕੀਤੀ ਗਈ। ਨਰਿੰਦਰ ਮਣਕੂ ਨੇ ਗ਼ਜ਼ਲ ‘ਹੋ ਗਿਆ ਵਿਸ਼ਵਾਸ ਯਾਰ ਦੇ ਇਕਰਾਰ ਤੇ’ ਪੇਸ਼ ਕੀਤੀ।
ਕਹਾਣੀਕਾਰ ਮਨਦੀਪ ਸਿੰਘ ਡਡਿਆਣਾ ਨੇ ਕਹਾਣੀ ‘ਚੁੱਪ ਦੀ ਚੀਖ਼’ ਸੁਣਾਈ ਤੇ ਕਹਾਣੀ ਦੇ ਵੱਖ ਵੱਖ ਪਹਿਲੂਆਂ ਤੋਂ ਭਰਪੂਰ ਚਰਚਾ ਕੀਤੀ ਗਈ। ਮੇਘ ਸਿੰਘ ਜਵੰਦਾ ਨੇ ਗ਼ਜ਼ਲ ‘ਹਿਜ਼ਰ ਦੀ ਲੰਮੀ ਰਾਤ ਨਾ ਮੁੱਕਦੀ, ਹੰਝੂਆਂ ਦੀ ਬਰਸਾਤ ਨਾ ਰੁਕਦੀ’ ਸੁਣਾਈ।ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ਪ੍ਰਧਾਨ ਜਸਵੀਰ ਝੱਜ ਦੁਆਰਾ ਗੀਤ ‘ਬੇਲੋੜੀ ਬੱਲੇ ਬੱਲੇ- ਜਦੋਂ ਲਾਉਂਦੀ ਥੱਲੇ’ ਸੁਣਾਇਆ ਗਿਆ। ਨੇਤਰ ਸਿੰਘ ਮੁੱਤੋਂ ਨੇ ਕਵਿਤਾ ‘ਤੁਲਨਾ’ ਪੇਸ਼ ਕੀਤੀ। ਗੁਰਦੀਪ ਜੱਸਾ ਮਹੌਣ ਨੇ ਕਵਿਤਾ ‘ਖ਼ਬਰ’ ਸੁਣਾਈ। ਸ਼ੋ੍ਰਮਣੀ ਬਾਲ ਸਾਹਿਤਕਾਰ ਪੁਰਸਕਾਰ ਵਿਜੇਤਾ ਕਮਲਜੀਤ ਨੀਲੋਂ ਨੇ ਦੋ ਕਹਾਣੀਆਂ ‘ਹਿੱਲਿਆ ਹੋਇਆ ਬਾਬਾ’ ਤੇ ‘ਸੰੁਦਰ ਵਾਦੀ’ ਸੁਣਾਈਆ ਜੋ ਸਰਿਆਂ ਵੱਲੋਂ ਖੂਬ ਸਰਾਹੀਆਂ ਗਈਆਂ।ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਨੇ ਕੇਂਦਰ ਦੀ ਮੌਜੂਦਾ ਸਰਕਾਰ ਤੇ ਚੋਟ ਕਰਦੀ ਬਹੁਤ ਹੀ ਖੂਬਸੂਰਤ ਕਵਿਤਾ ‘ਚਾਰ ਸਾਲ ਬਨਾਮ ਅੱਛੇ ਦਿਨ’ ਸੁਣਾ ਕੇ ਸਾਰਿਆਂ ਦੀ ਵਾਹ-ਵਾਹ ਖੱਟੀ। ਹਰਜਿੰਦਰ ਸਿੰਘ ਗੋਪਾਲੋਂ ਨੇ ਅੰਤ ਵਿੱਚ ਬਹੁਤ ਖੂਬਸੂਰਤ ਗੀਤ, ‘ਆਪਾਂ ਨੂੰ ਤਾਂ ਵੱਧ ਤੋਂ ਵੱਧ ਤਈਆ ਹੁੰਦਾ ਸੀ, ਇਹ ਡੈਂਗੂ ਸ਼ੈਂਗੂ ਭਾਗ ਸਿਹਾਂ ਕਿੱਥੋਂ ਆ ਗਏ।’ ਸੁਣਾਇਆ ਜੋ ਮੀਟਿੰਗ ਦਾ ਸਿਖ਼ਰ ਹੋ ਨਿਬੜਿਆ।ਇਹਨਾਂ ਰਚਨਾਵਾਂ ਉੱਤੇ ਉਸਾਰੂ ਬਹਿਸ ਸਭਾ ਦੇ ਚੇਅਰਮੈਨ ਕਹਾਣੀਕਾਰ ਸੁਖਜੀਤ, ਪੁਖਰਾਜ ਸਿੰਘ ਖਜਾਨਚੀ, ਮੇਘ ਸਿੰਘ ਜਵੰਦਾ ਤੇ ਸੰਦੀਪ ਸਮਰਾਲਾ ਸ਼ਾਮਿਲ ਹੋਏ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …