ਖਿਡਾਰੀਆਂ ਨੂੰ ਬੂਟ, ਕੋਟੀਆਂ, ਬਦਾਮਾਂ ਦੀਆਂ ਗਿਰੀਆਂ ਤੇ ਟਰੈਕ ਸੂਟ ਵੰਡੇ ਗਏ
ਸਮਰਾਲਾ, 24 ਨਵੰਬਰ (ਪੰਜਾਬ ਪੋਸਟ – ਕੰਗ) – ਸਰਕਾਰੀ ਸੀਨੀ: ਸੈਕੰ: ਸਕੂਲ ਕੋਟਾਲਾ ਦੇ ਵਿਦਿਆਰਥੀਆਂ ਨੂੰ ਦਾਨੀ ਸੱਜਣਾ ਵੱਲੋਂ ਦਾਨ ਦੀ ਲੜੀ ਨੂੰ ਅੱਗੇ ਤੋਰਦੇ ਹੋਏ 90 ਬੂਟਾਂ ਦੇ ਜੋੜੇ ਅਤੇ 90 ਗਰਮ ਕੋਟੀਆਂ ਦਾਨੀ ਸੱਜਣ ਬਲਵੀਰ ਸਿੰਘ ਮਾਂਗਟ ਯੂ.ਐਸ.ਏ ਤੇ ਇੰਦਰਜੀਤ ਸਿੰਘ ਮਾਂਗਟ ਯੂ.ਐਸ.ਏ ਵੱਲੋਂ ਹਰਪ੍ਰੀਤ ਸਿੰਘ ਕੋਟਾਲਾ ਸਪੋਰਟਸ ਰਾਹੀਂ ਵੰਡੀਆਂ ਗਈਆਂ।ਸਕੂਲ ਦੇ ਪੰਜਾਬ ਖੇਡਾਂ ਵਿੱਚ ਭਾਗ ਲੈਣ ਵਾਲੇ ਵੱਖ-ਵੱਖ ਖੇਡਾਂ ਨਾਲ ਸਬੰਧਿਤ 26 ਖਿਡਾਰੀਆਂ ਨੂੰ 13 ਕਿੱਲੋ ਬਦਾਮ ਦੀਆਂ ਗਿਰੀਆਂ ਦੇ ਪੈਕੇਟ ਗੁਪਤ ਦਾਨੀ ਵੱਲੋਂ ਦਿੱਤੇ ਗਏ ਅਤੇ ਸੁਰਿੰਦਰਪਾਲ ਸਿੰਘ ਰਾਜੂ ਪਪੜੌਦੀ ਵੱਲੋਂ ਸਰਕਾਰੀ ਸੀਨੀ: ਸਕੂਲ ਕੋਟਾਲਾ ਵਿਖੇ ਪੜ੍ਹ ਰਹੇ ਹੇਡੋਂ ਦੇ ਕਬੱਡੀ ਖਿਡਾਰੀ ਅਤੇ ਖਿਡਾਰਨਾਂ ਨੂੰ 12 ਟਰੈਕ ਸੂਟ ਦਿੱਤੇ ਗਏ।ਬਲਾਕ ਪੱਧਰੀ ਵਿਗਿਆਨਕ ਪ੍ਰਦਰਸ਼ਨੀ ਵਿੱਚ ਪ੍ਰਭਦੀਪ ਗੁਰੋਂ, ਹਰਸ਼ਦੀਪ ਸਿੰਘ ਨੇ ਪਹਿਲਾ, ਰਮਨਦੀਪ ਕੌਰ, ਕਰਨ ਕੁਮਾਰ, ਰੁਪਿੰਦਰ ਕੌਰ, ਅੰਮ੍ਰਿਤਪਾਲ ਕੌਰ, ਗੁਰਵਿੰਦਰ ਸਿੰਘ, ਸੰਤੋਖ ਸਿੰਘ, ਤਰਨਪ੍ਰੀਤ ਸਿੰਘ ਨੇ ਵੱਖ ਵੱਖ ਈਵੈਂਟਸ ਵਿੱਚ ਦੂਸਰਾ ਸਥਾਨ ਹਾਸਲ ਕਰਕੇ ਇਸ ਸਕੂਲ ਲਈ ਹੂੰਝਾ ਫੇਰ ਜਿੱਤਾ ਪ੍ਰਾਪਤ ਕੀਤੀਆਂ।
ਪ੍ਰਿੰ: ਗੁਰਜੰਟ ਸਿੰਘ ਸੰਗਤਪੁਰਾ, ਰਛਪਾਲ ਸਿੰਘ ਕੰਗ ਲੈਕ: ਫਿਜੀਕਲ ਐਜੂ., ਅਮਰਜੀਤ ਸਿੰਘ ਕੋਟਾਲਾ ਪੀ.ਟੀ.ਆਈ, ਜੋਧ ਸਿੰਘ ਲੈਕ., ਰਾਜਿੰਦਰ ਸਿੰਘ, ਰਣਜੀਤ ਸਿੰਘ, ਗੁਰਤੇਜ ਸਿੰਘ, ਸੁਖਮੀਨ ਸਿੰਘ, ਜਤਿੰਦਰ ਕੌਰ, ਰਮਨਜੀਤ ਕੌਰ, ਸੁਰਿੰਦਰ ਕੌਰ, ਵੀਰਪਾਲ ਕੌਰ, ਰੁਪਿੰਦਰ ਕੌਰ, ਦਕਸ਼ ਜਿੰਦਲ, ਅਰਵਿੰਦਰ ਕੌਰ, ਮਨਪ੍ਰੀਤ ਕੌਰ, ਮਮਤਾ ਦੇਵੀ, ਸੁਖਵੀਰ ਕੌਰ, ਹਰਵਿੰਦਰ ਕੌਰ, ਬਲਜਿੰਦਰ ਕੌਰ, ਰਛਪਾਲ ਕੌਰ, ਰਜਿੰਦਰ ਕੁਮਾਰ ਨੇ ਦਾਨੀ ਸੱਜਣਾ ਦਾ ਧੰਨਵਾਦ ਕੀਤਾ ਅਤੇ ਜਿੱਤਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …