ਬੈਂਸ ਦੀ ਅਗਵਾਈ ‘ਚ ਚਾਰ ਦਰਜਨ ਦੇ ਕਰੀਬ ਵਿਅਕਤੀ ਲੋਕ ਇਨਸਾਫ ਪਾਰਟੀ `ਚ ਹੋਏ ਸ਼ਾਮਲ
ਅੰਮ੍ਰਿਤਸਰ, 1 ਦਸੰਬਰ (ਪੰਜਾਬ ਪੋਸਟ ਬਿਊਰੋ) – ਕਿਸਾਨਾਂ ਦੀ ਕਰਜ਼ ਮਾਫੀ, ਬੇਰੁਜਗਾਰੀ, ਰਿਸ਼ਵਤਖੋਰੀ, ਬੇਅਦਬੀਆਂ ਅਤੇ ਦਲਿੱਤਾਂ `ਤੇ ਹੋ ਰਹੇ ਅਤਿਆਚਾਰਾਂ ਵਰਗੇ ਮੁੱਦਿਆਂ `ਤੇ ਲੋਕ ਇਨਸਾਫ ਪਾਰਟੀ ਤੇ ਹਮਖਿਆਲੀਆਂ ਨਾਲ ਮਿਲ ਕੇ ਵਲੋਂ ਉਲੀਕੇ ਗਏ ਪੈਦਲ ਮਾਰਚ ਦੇ ਪ੍ਰਚਾਰ ਲਈ ਪਾਰਟੀ ਪ੍ਰਧਾਨ ਅੰਮ੍ਰਿਤਸਰ ਪੁੱਜੇ।ਜਿਥੇ ਉਨਾਂ ਨੇ ਪਾਰਟੀ ਦੇ ਮਾਝਾ ਜੋਨ ਪ੍ਰਧਾਨ ਅਮਰੀਕ ਸਿੰਘ ਵਰਪਾਲ ਅਤੇ ਧਾਰਮਿਕ ਵਿੰਗ ਦੇ ਜਗਜੋਤ ਸਿੰਘ ਖਾਲਸਾ ਵਲੋਂ ਕਰਵਾਈਆਂ ਗਈਆਂ ਮੀਟਿੰਗਾਂ ਵਿੱਚ ਸ਼ਮੂਲੀਅਤ ਕੀਤੀ ਅਤੇ ਲੋਕ ਇਨਸਾਫ ਪਾਰਟੀ ਵਿੱਚ ਸ਼ਾਮਲ ਹੋਏ ਚਾਰ ਦਰਜਨ ਦੇ ਕਰੀਬ ਵਿਅਕਤੀਆਂ ਨੂੰ ਸਿਰੋਪੇ ਪਾ ਕੇ ਸਨਮਾਨਿਤ ਕੀਤਾ।ਇਸ ਸਮੇਂ ਆਪਣੇ ਸੰਬੋਧਨ ਵਿੱਚ ਸਿਮਰਜੀਤ ਸਿੰਘ ਬੈੈਂਸ ਨੇ ਕਿਹਾ ਕਿ ਪੰਜਾਬ ਵਿੱਚ ਰਵਾਇਤੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਦਾ ਗਠਜੋੜ ਹੈ ਅਤੇ ਉਨਾਂ ਦੋਨਾਂ ਦਾ ਸਮਝੌਤਾ ਹੋਇਆ ਹੈ।ਉਨਾਂ ਕਿਹਾ ਕਿ ਕਾਂਗਰਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਲੋਕਾਂ ਨਾਲ ਕੀਤੇ ਚੋਣ ਵਾਅਦੇ ਭੁੱਲ ਚੁਕੇ ਹਨ।ਇਸ ਲਈ ਇਹ ਚੋਣ ਵਾਅਦੇ ਯਾਦ ਕਰਵਾਉਣ ਲਈ ਇਨਾਸਾਫ ਮਾਰਚ ਕੱਢਿਆ ਜਾ ਰਿਹਾ ਹੈ, ਜੋ 8 ਦਸੰਬਰ ਨੂੰ ਤਲਵੰਡ ਿਸਾਬੋ ਤੋਨ ਅਰੰਭ ਹੋ ਕੇ ਕਈ ਪਿੰਡਾਂ ਵਿਚੋਂ ਹੁੰਦਾ ਹੋਇਆ ਪਟਿਆਲਾ ਪੁੱਜੇਗਾ।ਇੱਕ ਸਵਾਲ ਦੇ ਜਵਾਬ ਵਿੱਚ ਬੈਂਸ ਨੇ ਕਿਹਾ ਕਿ ਸਿੱਧੂ ਇਮਾਨਦਾਰ ਆਗੂ ਹੈ, ਜਦਕਿ ਕਾਂਗਰਸ ਵਿੱਚ ਕਈ ਬੇਈਮਾਨ ਹਨ ਅਤੇ ਪਾਰਟੀ `ਚ ਇਮਾਨਦਾਰਾਂ ਤੇ ਬੇਈਮਾਨਾਂ ਦੀ ਜੰਗ ਚੱਲ ਰਹੀ ਹੈ ਅਤੇ ਸਿੱਦੂ ਇਮਾਨਦਾਰਾਂ ਵਿੱਚ ਸਭ ਤੋਂ ਉਤੇ ਹੈ।ਉਨਾਂ ਕਿਾਹ ਕਿ ਸਿੱਧੂ ਪਾਕਿਸਤਾਨ ਗਿਆ ਤਾਂ ਸ੍ਰੀ ਕਰਤਾਰਪੁਰ ਸਾਹਿਬ ਦਾ ਕਾਰਡਿੋਰ ਲੈ ਕੇ ਆਇਆ ਜਦ ਕਿ ਕੈਪਟਨ ਅਰੂਸਾ ਤੇ ਸੁਖਬੀਰ ਦੁੰਬਾ ਲੈ ਕੇ ਆਏ ਸਨ।ਗੋਪਾਲ ਸਿੰਘ ਚਾਵਲਾ ਨਾਲ ਵਾਇਰਲ ਫੋਟੋ ਬਾਰੇ ਉਨਾਂ ਕਿਹਾ ਕਿ ਸਿੱਧੂ ਤੇ ਲੌਗੋਵਾਲ ਨੂੰ ਕੀ ਪਤਾ ਕੋਣ ਫੋਟੋ ਖਿਚਵਾ ਰਿਹਾ ਹੈ।ਉਨਾਂ ਕਿਹਾ ਕਿ ਬੇਈਮਾਨਾਂ, ਰਿਸ਼ਵਤਖਰਾਂ ਤੇ ਮਾਫੀਆ ਖਿਲਾਫ ਉਨਾਂ ਦੀ ਜੰਗ ਜਾਰੀ ਰਹੇਗੀ ਅਤੇ ਉਹ ਹਾਰ ਇਮਾਨਦਾਰ ਆਗੂ ਤੇ ਪੰਜਾਬ ਹਿਤੈਸ਼ੀਆਂ ਕੋਲ ਪਹੁੰਚ ਕਰਨਗੇ।ਉਨਾਂ ਕਿਹਾ ਕਿ 2019 ਦੀਆਂ ਚੋਣਾਂ ਪੂਰੇ ਜੋਰ ਸ਼ੋਰ ਨਾਲ ਲੜੀਆਂ ਜਾਣਗੀਆਂ ਅਤੇ ਬਰਗਾੜੀ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਦਾ ਪੂਰਾ ਚਾਰਾ ਕਰਨਗੇ।ਅਕਾਲੀ ਦਲ `ਤੇ ਲਾਸ਼ਾਂ ਦੇ ਢੇਰ `ਤੇ ਸਿਆਸਤ ਕਰਨ ਦੇ ਦੋਸ਼ ਲਾਉਂਦਿਆਂ ਨੇ ਕਿਹਾ ਅਕਾਲੀ ਦਲ ਦਾ ਅਧਾਰ ਖਤਮ ਹੋ ਚੁੱਕਾ ਹੈ।ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਹਰਸਿਮਰਤ ਬਾਦਲ ਤੇ ਬਿਕਰਮ ਮਜੀਠੀਆ ਨੂੰ ਬੈਂਸ ਨੇ ਚੈਲਿੰਜ ਕੀਤਾ ਕਿ ਉੁਹ ਬਿਨਾਂ ਬਾਡੀਗਾਰਡਾਂ ਦੇ ਪੰਜਾਬ ਦੇ ਕਿਸੇ ਵੀ ਪਿੰਡ ਦੀਆਂ ਗਲ਼ੀਆਂ ਤੇ ਮੁਹੱਲਿਆਂ ਵਿੱਚ ਜਾ ਕੇ ਦਿਖਾਉਣ।ਕੇਜ਼ਰੀਵਾਲ `ਤੇ ਨਿਸ਼ਾਨਾਂ ਲਾਉਂਦਿਆਂ ਉਨਾਂ ਕਿਹਾ ਕਿ ਅਕਾਲੀਆਂ ਦੀ ਜੇਬ ਵਿਚੋਂ ਨਿਕਲਦੇ ਪ੍ਰਧਾਨਾਂ ਵਾਂਗ ਉਨਾਂ ਨੇ ਮੋਬਾਇਲ ਦੀ ਇਕ ਕਲਿਕ ਨਾਲ ਹੀ ਸੁਖਪਾਲ ਖਹਿਰਾ ਨੂੰ ਅਹੁੱਦੇ ਤੋਂ ਲਾਹ ਦਿੱਤਾ।
ਇਸ ਸਮੇਂ ਪ੍ਰਕਾਸ਼ ਸਿੰਘ ਸੁਲਤਾਨਵਿੰਡ ਹੋਟਲ ਮਾਹਲਜ਼ ਨੂੰ ਜਨਰਲ ਸਕੱਤਰ ਮਾਝਾ ਜ਼ੋਨ, ਹਰਜਿੰਦਰ ਸਿੰਘ ਵਰਪਾਸਲ ਜਿਲਾ ਪ੍ਰਧਾਨ ਧਾਰਮਿਕ ਵਿੰਗ, ਮਨਦੀਪ ਸਿੰਘ ਬੱਬੀ ਨੂੰ ਜ਼ਿਲ੍ਹਾ ਪ੍ਰਧਾਨ, ਵਰਿੰਦਰ ਸਹਿਦੇਵ ਨੂੰ ਸ਼ਹਿਰੀ ਪ੍ਰਧਾਨ, ਰਜਿੰਦਰ ਪਰਮਾਰ ਨੂੰ ਜਨਰਲ ਸਕੱਤਰ ਸ਼ਹਿਰੀ, ਸੱਤਪਾਲ ਨਾਗੀ ਨੂੰ ਪ੍ਰਧਾਨ ਬੀ.ਸੀ ਵਿੰਗ, ਸੁਖਵਿੰਦਰ ਸਿੰਘ ਸੀ. ਮੀਤ ਪ੍ਰਧਾਨ ਸ਼ਹਿਰੀ, ਮਨਜੀਤ ਸਿੰਘ ਫੋਜੀ ਪ੍ਰਧਾਨ ਹਲਕਾ ਦੱਖਣੀ, ਪਰਮਜੀਤ ਸਿੰਘ ਮੀਤ ਪ੍ਰਧਾਨ ਸ਼ਹਿਰੀ, ਭੁਪਿੰਦਰ ਸਿੰਘ ਫੌਜੀ ਜ਼ਿਲਾ ਪ੍ਰਧਾਨ ਯੂਥ ਵਿੰਗ, ਨੰਬਰਦਾਰ ਇੰਦਰਜੀਤ ਸਿੰਘ ਸੀ. ਮੀਤ ਪ੍ਰਧਾਨ ਸ਼ਹਿਰੀ ਤੋਂ ਇਲਾਵਾ ਕਈ ਵਾਰਡਾਂ ਦੇ ਪ੍ਰਧਾਨ ਤੇ ਹੋਰ ਅਹੁਦੇਦਾਰ ਨਿਯੁੱਕਤ ਕੀਤੇ ਗਏ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …