Sunday, December 22, 2024

ਬਾਬਾ ਫ਼ਰੀਦ ਕਾਲਜ ਆਫ਼ ਐਜ਼ੂਕੇਸ਼ਨ ਦੇ ਨਵੇਂ ਸ਼ੈਸ਼ਨ ਦਾ ਆਗਾਜ਼

ਨਵੇਂ ਸ਼ੈਸ਼ਨ ਦਾ ਆਗਾਜ਼ ਵਿਦਿਆਰਥੀ
ਨਵੇਂ ਸ਼ੈਸ਼ਨ ਦਾ ਆਗਾਜ਼ ਵਿਦਿਆਰਥੀ

ਬਠਿੰਡਾ, 29 ਅਗਸਤ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ )- ਬਾਬਾ ਫ਼ਰੀਦ ਕਾਲਜ ਆਫ਼ ਐਜ਼ੂਕੇਸ਼ਨ ਦੇ ਨਵੇਂ ਸ਼ੈਸ਼ਨ ਦਾ ਆਗਾਜ਼ ਸਤਿਕਾਰਤ ਮਾਪਿਆਂ ਦੀ ਹਾਜ਼ਰੀ ਵਿਚ ਬੜੇ ਸ਼ਾਨਦਾਰ ਢੰਗ ਨਾਲ ਕੀਤਾ ਗਿਆ। ਕਾਲਜ ਦੇ ਵਾਇਸ ਪ੍ਰਿੰਸੀਪਲ ਕੁਲਵਿੰਦਰ ਸਿੰਘ ਨੇ ਇਸ ਦਸਵੇਂ ਸ਼ੈਸ਼ਨ ਦੀ ਸ਼ੁਰੂਆਤ ਮੌਕੇ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਦੇ ਹੋਏ ਕਾਲਜ ਦੀਆਂ ਪ੍ਰਾਪਤੀਆਂ ਅਤੇ ਗਤੀਵਿਧੀਆਂ ਤੋਂ ਜਾਣੂ ਕਰਵਾਇਆ। ਕਾਲਜ ਸਟਾਫ਼ ਨੇ ਆਪੋ ਆਪਣੀ ਜਾਣ ਪਹਿਚਾਣ ਵਿਦਿਆਰਥੀਆਂ ਨੂੰ ਕਰਵਾਈ ਅਤੇ ਨਵੇਂ ਆਏ ਵਿਦਿਆਰਥੀਆਂ ਨੇ ਵੀ ਆਪਣੀ ਜਾਣ ਪਹਿਚਾਣ ਕਰਵਾਈ। ਇਸ ਮੌਕੇ ‘ਤੇ ਬੋਲਦਿਆਂ ਸੰਸਥਾ ਦੇ ਡਿਪਟੀ ਡਾਇਰੈਕਟਰ (ਗਤੀਵਿਧੀਆਂ) ਸ੍ਰੀ ਬੀ.ਡੀ. ਸ਼ਰਮਾਂ ਨੇ ਅਧਿਆਪਨ ਕਿੱਤੇ ਦੀ ਮਹਾਨਤਾ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਅਤੇ ਵਿਦਿਆਰਥੀਆਂ ਨੂੰ ਇਸ ਕਿੱਤੇ ਪ੍ਰਤੀ ਸਮਰਪਣ ਭਾਵਨਾ ਪੈਦਾ ਕਰਨ ਲਈ ਕਿਹਾ। ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਸ. ਗੁਰਮੀਤ ਸਿੰਘ ਧਾਲੀਵਾਲ ਨੇ ਨਵੇਂ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕਰਦਿਆਂ ਉਹਨਾਂ ਨੂੰ ਆਦਰਸ਼ ਅਧਿਆਪਕ ਬਨਣ ਲਈ ਪ੍ਰੇਰਿਤ ਕੀਤਾ।ਉਹਨਾਂ ਨੇ ਕਿਹਾ ਕਿ ਅਧਿਆਪਨ ਕਿੱਤੇ ਨੂੰ ਸਭ ਤੋਂ ਉਤਮ ਮੰਨਿਆ ਗਿਆ ਹੈ ਅਤੇ ਇਕ ਅਧਿਆਪਕ ਦੀ ਤੁਲਨਾ ਗੁਰੂ ਨਾਲ ਕੀਤੀ ਜਾਂਦੀ ਹੈ ਸੋ ਸਾਨੂੰ ਸਾਰਿਆਂ ਨੂੰ ਇਸ ਦਾ ਮਾਣ ਤਾਣ ਬਣਾਈ ਰੱਖਣਾ ਚਾਹੀਦਾ ਹੈ। ਸੰਸਥਾ ਦੀ ਡਾਇਰੇਕਟਰ ਐਡਮਨ ਸ੍ਰੀਮਤੀ ਪਰਮਜੀਤ ਕੌਰ ਧਾਲੀਵਾਲ ਨੇ ਵੀ ਇਸ ਸਮਾਗਮ ਵਿਚ ਖਾਸ ਤੌਰ ‘ਤੇ ਸ਼ਿਰਕਤ ਕੀਤੀ। ਕਾਲਜ ਵੱਲੋਂ ਵਿਦਿਆਰਥੀਆਂ ਲਈ ਚਾਹ ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ। ਇਸ ਮੌਕੇ ਅਲੂਮਨੀ ਮੈਂਬਰ ਪਵਨਦੀਪ ਕੌਰ, ਬਲਕਰਨ ਸਿੰਘ, ਰਿਸ਼ੂ ਕੌਰ, ਅਮਨਜੋਤ ਕੌਰ, ਰਿਤੂ ਸ਼ਰਮਾਂ, ਅੰਬਿਕਾ ਸ਼ਰਮਾਂ ਨੇ ਵੀ ਆਪਣੇ ਵਿਚਾਰ ਨਵੇਂ ਵਿਦਿਆਰਥੀਆਂ ਨਾਲ ਸਾਂਝੇ ਕੀਤੇ ਅਤੇ ਨਵੇਂ ਵਿਦਿਆਰਥੀਆਂ ਨੂੰ ਅਧਿਆਪਣ ਕਿੱਤਾ ਚੁਨਣ ਲਈ ਵਧਾਈ ਦਿੱਤੀ। ਅੰਤ ਵਿਚ ਵਿਭਾਗ ਮੁੱਖੀ ਸ. ਜਗਜੀਤ ਸਿੰਘ ਨੇ ਮੈਨੇਜਮੇਂਟ, ਮਾਪੇ ਸਹਿਬਾਨ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਸਟੇਜ ਸੰਚਾਲਨ ਪ੍ਰੋ. ਸ਼ਵਾਨੀ ਰਾਣੀ ਤੇ ਰਮਨਜੀਤ ਕੌਰ ਬੈਹਣੀਵਾਲ ਨੇ ਵਧੀਆ ਤਰੀਕੇ ਨਾਲ ਕੀਤਾ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply