Friday, May 24, 2024

ਨਰਿੰਦਰ ਮੋਦੀ ਦਾ ਪ੍ਰਧਾਨ ਮੰਤਰੀ ਬਣਨਾ ਤੈਅ — ਸੁਖਬੀਰ ਬਾਦਲ, ਫਾਜ਼ਿਲਕਾ ਵਿਖੇ 25 ਕਰੋੜ ਨਾਲ ਬਣਨ ਵਾਲੇ ਸੀਵਰੇਜ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ

PPN270202
ਫਾਜ਼ਿਲਕਾ, 27 ਫਰਵਰੀ (ਵਨੀਤ ਅਰੋੜਾ)- ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹੈ ਅਗਾਮੀ ਲੋਕ ਸਭਾ ਚੋਣਾਂ ਤੋਂ ਬਾਅਦ ਕੇਂਦਰ ਵਿਚ ਐਨ.ਡੀ.ਏ. ਸਰਕਾਰ ਬਣਨ ਤੇ ਫਾਜ਼ਿਲਕਾ ਸਰਹੱਦ ਵਪਾਰ ਲਈ ਖੋਲ ਦਿੱਤੀ ਜਾਵੇਗੀ ਜਿਸ ਨਾਲ ਨਾ ਕੇਵਲ ਮਾਲਵਾ ਖੇਤਰ ਸਗੋਂ ਸਮੱੁੱਚੇ ਪੰਜਾਬ ਨੂੰ ਇਸ ਦਾ ਲਾਭ ਹੋਵੇਗਾ। ਅੱਜ ਇੱਥੇ 24.66 ਕਰੋੜ ਰੁਪਏ ਦੀ ਲਾਗਤ ਨਾਲ ਫਾਜ਼ਿਲਕਾ ਸ਼ਹਿਰ ਵਿਚ 100 ਫੀਸਦੀ ਸੀਵਰੇਜ ਦੀ ਸਹੁਲਤ ਉਪਲਬੱਧ ਕਰਵਾਉਣ ਦੇ ਪ੍ਰੋਜੈਕਟ ਦੇ ਨੀਂਹ ਪੱਥਰ ਰੱਖਣ ਤੋਂ ਬਾਅਦ ਜਨਤਕ ਸਭਾ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਫਾਜ਼ਿਲਕਾ ਦੀ ਸਰਹੱਦ ਵਪਾਰ ਲਈ ਖੁੱਲ ਜਾਣ ਨਾਲ ਇਸ ਇਲਾਕੇ ਤੋਂ ਨਾ ਸਿਰਫ ਪਾਕਿਸਤਾਨ ਸਗੋਂ ਹੋਰ ਅਰਬ ਦੇਸਾਂ ਨਾਲ ਵੀ ਪੰਜਾਬ ਦੇ ਵਪਾਰ ਲਈ ਨਵਾਂ ਰਾਹ ਖੁਲੇਗਾ ਜਿਸ ਨਾਲ ਪੰਜਾਬ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲੇਗਾ ਉਥੇ ਇਸ ਨਾਲ ਫਾਜ਼ਿਲਕਾ ਸਮੇਤ ਸਮੂਚੇ ਦੱਖਣੀ ਪੱਛਮੀ ਪੰਜਾਬ ਦੇ ਜ਼ਿਲਿਆਂ ਵਿਚ ਵੀ ਰੁਜਗਾਰ ਦੇ ਨਵੇਂ ਮੌਕੇ ਪੈਦਾ ਹੋਣੇਗੇ। ਉਨਾਂ ਕਿਹਾ ਕਿ ਫਾਜ਼ਿਲਕਾ ਦੀ ਸਾਦਕੀ ਚੌਕੀ ਰਾਹੀਂ ਵਪਾਰ ਸ਼ੁਰੂ ਹੋਣ ਨਾਲ ਇਸ ਸਰਹੱਦੀ ਖੇਤਰ ਵਿਚ ਨਵੇਂ ਉਦਯੋਗ ਲੱਗਣਗੇ ਅਤੇ ਇਸ ਨਾਲ ਇਲਾਕੇ ਦੀ ਖੁਸ਼ਹਾਲੀ ਆਵੇਗੀ । ਕੇਂਦਰ ਦੀ ਕਾਂਗਰਸ ਅਗਵਾਈ ਵਾਲੀ ਯੁ.ਪੀ.ਏ. ਸਰਕਾਰ ਨੂੰ ਦੇਸ਼ ਵਿਰੋਧੀ ਦੱਸਦਿਆਂ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦਿੱਲੀ ਸਰਕਾਰ ਦੀਆਂ ਗਲਤ ਆਰਥਿਕ ਨੀਤੀਆਂ ਕਾਰਨ ਦੇਸ਼ ਅੱਜ ਆਰਥਿਕ ਸਮੇਤ ਹਰ ਮੁਹਾਜ ਤੇ ਪਿਛੜ ਰਿਹਾ ਹੈ ਅਤੇ ਦੇਸ਼ ਦੀ ਜਨਤਾ ਲਈ ਮਹਿੰਗਾਈ ਕਾਰਨ ਗੁਜਾਰਾ ਕਰਨਾ ਵੀ ਮੁਸਕਿਲ ਹੋ ਗਿਆ ਹੈ। ਉਨਾਂ ਕਿਹਾ ਕਿ ਦੇਸ਼ ਦੀ ਜਨਤਾ ਹੁਣ ਕੇਂਦਰ ਵਿਚੋਂ ਕਾਂਗਰਸ ਨੂੰ ਚੱਲਦਾ ਕਰਕੇ ਦੇਸ਼ ਵਿਚ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਐਨ.ਡੀ.ਏ. ਸਰਕਾਰ ਦਾ ਗਠਨ ਕਰਨ ਦਾ ਪੱਕਾ ਮਨ ਬਣਾ ਚੁੱਕੀ ਹੈ। ਉਨਾਂ ਕਿਹਾ ਕਿ ਦੇਸ਼ ਦੇ ਵਰਤਮਾਨ ਸਿਆਸੀ ਹਲਾਤਾਂ ਦੇ ਮੱਦੇਨਜ਼ਰ ਹੁਣ ਇਹ ਤੈਅ ਹੋ ਚੁੱਕਾ ਹੈ ਕਿ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਬਣਨ ਜਾ ਰਹੇ ਹਨ ਅਤੇ ਐਨ.ਡੀ.ਏ. ਸਰਕਾਰ ਬਣਨ ਤੇ ਕੇਂਦਰ ਤੋਂ ਹੋਰ ਵੀ ਵਧੇਰੇ ਧਨ ਪੰਜਾਬ ਦੇ ਵਿਕਾਸ ਲਈ ਮਿਲ ਸਕੇਗਾ। ਉਨਾਂ ਪੰਜਾਬ ਦੇ ਅਵਾਮ ਨੂੰ ਸੱਦਾ ਦਿੱਤਾ ਕਿ ਪੰਜਾਬ ਦੀਆਂ 13 ਦੀਆਂ 13 ਸੀਟਾਂ ਜਿੱਤ ਕੇ ਐਨ.ਡੀ.ਏ. ਦੀ ਝੋਲੀ ਪਾਈਆਂ ਜਾਣ। ਇਸ ਮੌਕੇ ਸ: ਬਾਦਲ ਨੇ ਫਾਜ਼ਿਲਕਾ ਜ਼ਿਲੇ ਲਈ ਵੱਡਾ ਐਲਾਨ ਕਰਦਿਆਂ ਕਿਹਾ ਕਿ ਜਲਦ ਹੀ ਇੱਥੇ ਪੰਜਾਬ ਸਰਕਾਰ ਵੱਲੋਂ 45 ਕਰੋੜ ਦੀ ਲਾਗਤ ਨਾਲ  ਇਕ ਵੱਡਾ ਅਤਿ ਅਧੁਨਿਕ ਇਲਾਜ ਸਹੁਲਤਾਂ ਵਾਲਾ ਹਸਪਤਾਲ ਮੰਜੂਰ ਕੀਤਾ ਜਾ ਰਿਹਾ ਹੈ ਜਿਸ ਦੇ ਬਣਨ ਨਾਲ ਲਾਗਲੇ ਜ਼ਿਲਿਆਂ ਦੇ ਲੋਕਾਂ ਨੂੰ ਵੀ ਬਿਹਤਰ ਇਲਾਜ ਸਹੁਲਤਾਂ ਮਿਲ ਸਕਣਗੀਆਂ।

Check Also

ਪਿੰਡ ਬੰਡਾਲਾ ਦੇ ਕਾਂਗਰਸੀ ਪਰਿਵਾਰ ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਲ- ਈ.ਟੀ.ਓ

ਜੰਡਿਆਲਾ ਗੁਰੂ, 23 ਮਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੀ ਨੀਤੀਆਂ ਤੋਂ ਖੁਸ਼ …

Leave a Reply