Monday, May 20, 2024

ਆਟਾ ਦਾਲ ਸਕੀਮ ਤਹਿਤ ਬਣਾਏ 42 ਹਜਾਰ ਨਵੇਂ ਨੀਲੇ ਕਾਰਡ – ਜਿਆਣੀ —ਫਾਜ਼ਿਲਕਾ ਜ਼ਿਲੇ ਵਿਚ 1.37 ਲੱਖ ਨੂੰ ਮਿਲੇਗੀ 1 ਰੁਪਏ ਕਿਲੋ ਕਣਕ

PPN270201

ਫਾਜ਼ਿਲਕਾ, 27 ਫਰਵਰੀ (ਵਨੀਤ ਅਰੋੜਾ)- ਪੰਜਾਬ ਸਰਕਾਰ ਵੱਲੋਂ ਨਵੀਂ ਆਟਾ ਦਾਲ ਸਕੀਮ ਤਹਿਤ ਫਾਜ਼ਿਲਕਾ ਜ਼ਿਲੇ ਵਿਚ 42265 ਨਵੇਂ ਨੀਲੇ ਕਾਰਡ ਬਣਾਏ ਜਾ ਰਹੇ ਹਨ ਅਤੇ ਇੰਨਾਂ ਕਾਰਡਾਂ ਦੀ ਵੰਡ ਕੀਤੀ ਜਾ ਰਹੀ ਹੈ। ਜਦ ਕਿ ਜ਼ਿਲੇ ਵਿਚ 97831 ਪੁਰਾਣੇ ਨੀਲੇ ਕਾਰਡ ਧਾਰਕ ਲਾਭਪਾਤਰੀ ਹਨ। ਇਸ ਪ੍ਰਕਾਰ ਹੁਣ ਜ਼ਿਲੇ ਵਿਚ ਕੁੱਲ 137096 ਪਰਿਵਾਰਾਂ ਨੂੰ ਨਵੀਂ ਆਟਾ ਦਾਲ ਸਕੀਮ ਤਹਿਤ 1 ਰੁਪਏ ਕਿਲੋ ਕਣਕ ਅਤੇ 20 ਰੁਪਏ ਕਿਲੋ ਦਾਲ ਮਿਲਿਆ ਕਰੇਗੀ। ਇਹ ਜਾਣਕਾਰੀ ਅੱਜ ਜ਼ਿਲੇ ਦੇ ਪਿੰਡ ਮੌਜਮ ਵਿਚ ਫਾਜ਼ਿਲਕਾ ਬਲਾਕ ਦੀ ਕਣਕ ਵੰਡ ਸ਼ੁਰੂਆਤ ਕਰਵਾਉਣ ਦੀ ਸਕੀਮ ਦੀ ਸ਼ੁਰੂਆਤ ਕਰਦਿਆਂ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਇਲਾਕਾ ਵਾਸੀਆਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਦਿੱਤੀ। ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਪੰਜਾਬ ਸਰਕਾਰ ਵੱਲੋਂ ਰਾਜ ਦੇ ਲੋਕਾਂ ਨੂੰ ਮਹਿੰਗਾਈ ਤੋਂ ਬਚਾਉਣ ਲਈ ਇਹ ਨਵੀਂ ਸਕੀਮ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਹੁਣ ਆਟਾ ਦਾਲ ਸਕੀਮ ਤਹਿਤ ਮਿਲਣ ਵਾਲੀ ਕਣਕ 4 ਰੁਪਏ ਦੀ ਬਜਾਏ 1 ਰੁਪਏ ਕਿਲੋ ਦੇਣ ਦੀ ਯੋਜਨਾ ਬਣਾਈ ਗਈ ਹੈ। ਉਨਾਂ ਕਿਹਾ ਕਿ ਨਵੀਂ ਸਕੀਮ ਤਹਿਤ ਪ੍ਰਤੀ ਜੀਅ ੫ ਕਿਲੋ ਦੀ ਦਰ ਨਾਲ 6 ਮਹੀਨੇ ਦਾ ਇੱਕਠਾ 30ਕਿਲੋ ਕਣਕ ਦਿੱਤੀ ਜਾਵੇਗੀ। ਅੱਜ ਪੁਰਾਣੇ ਕਾਰਡ ਧਾਰਕਾਂ ਨੂੰ ਦੰਸਬਰ 2013 ਤੋਂ ਮਈ 2014ਤੱਕ ਦੀ ਕਣਕ ਵੰਡੀ ਗਈ ਜਦ ਕਿ ਨਵੇਂ ਕਾਰਡ ਧਾਰਕਾਂ ਨੂੰ ਮਾਰਚ ਮਹੀਨੇ ਤੋਂ ਕਣਕ ਵੰਡੀ ਜਾਵੇਗੀ।ਇਸ ਮੌਕੇ ਚੌਧਰੀ ਜਿਆਣੀ ਨੇ ਕਿਹਾ ਕਿ ਕੇਂਦਰ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਦੀਆਂ ਕੋਝੀਆਂ ਆਰਥਿਕ ਨੀਤੀਆਂ ਕਾਰਨ ਅੱਜ ਸਮਾਜ ਦਾ ਹਰ ਵਰਗ ਪ੍ਰੇਸਾਨ ਹੈ ਜਦ ਕਿ ਦੂਜੇ ਪਾਸੇ ਪੰਜਾਬ ਸਰਕਾਰ ਸਮਾਜ ਦੇ ਸਾਰੇ ਵਰਗਾਂ ਦੀ ਭਲਾਈ ਲਈ ਸਕੀਮਾਂ ਬਣਾ ਕੇ ਲਾਗੂ ਕਰ ਰਹੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਅਸੋਕ ਢਾਕਾ ਮੰਡਲ ਪ੍ਰਧਾਨ, ਸ੍ਰੀ ਰਾਮ ਕੁਮਾਰ ਸੋਨੀ, ਸ੍ਰੀ ਦੇਸ਼ਾ ਸਿੰਘ ਮੋਜਮ, ਭਾਜਪਾ ਦੇ ਯੁਵਾ ਮੋਰਚਾ ਦੇ ਲਾਧੂਕਾ ਦੇ ਪ੍ਰਧਾਨ ਸ੍ਰੀ ਗੁਰਸ਼ੇਰ ਸਿੰਘ, ਡੀ.ਐਫ.ਐਸ.ਸੀ. ਸ੍ਰੀ ਜੁਗਿੰਦਰ ਸਿੰਘ, ਏ.ਐਫ.ਐਸ.ਓ. ਸ੍ਰੀ ਹਿੰਮਾਸੂ ਕੁੱਕੜ, ਸਿਹਤ ਮੰਤਰੀ ਦੇ ਪ੍ਰੈਸ ਸਕੱਤਰ ਸ੍ਰੀ ਬਲਜੀਤ ਸਹੋਤਾ, ਨਿੱਜੀ ਸਕੱਤਰ ਸ: ਗੁਰਬਿੰਦਰਪਾਲ ਸਿੰਘ ਟਿੱਕਾ ਆਦਿ ਵੀ ਹਾਜਰ ਸਨ।

Check Also

ਗੁਰੂ ਨਾਨਕ ਦੇਵ ਮੈਡੀਕਲ ਕਾਲਜ ਨੂੰ ਏਮਜ਼ ‘ਚ ਤਬਦੀਲ ਕੀਤਾ ਜਾਵੇਗਾ – ਸੰਧੂ ਸਮੁੰਦਰੀ

ਅੰਮ੍ਰਿਤਸਰ, 19 ਮਈ (ਸੁਖਬੀਰ ਸਿੰਘ) – ਡਾ: ਹਰਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਮਾਹਿਰ ਡਾਕਟਰਾਂ …

Leave a Reply