Wednesday, December 4, 2024

ਖਾਲਸਾ ਹਾਕੀ ਅਕੈਡਮੀ ਦੀਆਂ 5 ਖਿਡਾਰਣਾਂ ਦੀ ਨੈਸ਼ਨਲ ਕੈਂਪ ਲਈ ਚੋਣ

PUNJ1001201916ਅੰਮ੍ਰਿਤਸਰ, 10 ਜਨਵਰੀ (ਪੰਜਾਬ ਪੋਸਟ -ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਚੈਰੀਟੇਬਲ ਸੋਸਾਇਟੀ ਅਧੀਨ ਚਲ ਰਹੀ ਖ਼ਾਲਸਾ ਹਾਕੀ ਅਕਾਦਮੀ (ਲੜਕੀਆਂ) ਦੀਆਂ 5 ਖਿਡਾਰਣਾਂ ਦੀ ਲਖਨਊ ਵਿਖੇ ਹੋਣ ਜਾ ਰਹੀ ਕੌਮੀ ਹਾਕੀ ਟੀਮ ਦੀ ਚੋਣ ਲਈ ਲਗਾਏ ਜਾ ਰਹੇ ਕੈਂਪ ’ਚ ਚੁਣੀਆਂ ਗਈਆਂ ਹਨ।ਇੰਨ੍ਹਾਂ ਖਿਡਾਰਣਾਂ ਦੀ ਚੋਣ ਸਖ਼ਤ ਸਿਖਲਾਈ ਅਤੇ ਉਨ੍ਹਾਂ ਵੱਲੋਂ ਪਿਛਲੇ ਸਮੇਂ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ’ਤੇ ਸੰਭਵ ਹੋਈ ਹੈ।
    ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਚੁਣੀਆਂ ਖਿਡਾਰਣਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਿਮਰਨ ਚੋਪੜਾ, ਪ੍ਰਭਲੀਨ ਕੌਰ, ਗਗਨਦੀਪ ਕੌਰ, ਰੀਤ ਅਤੇ ਪ੍ਰਿੰਯਕਾ ਨੂੰ ਜੂਨੀਅਰ ਟੀਮ ਲਈ ਚੁਣਿਆ ਗਿਆ ਹੈ।ਉਨ੍ਹਾਂ ਕਿਹਾ ਕਿ ਇਹ ਇਕ ਵੱਡੀ ਪ੍ਰਾਪਤੀ ਹੈ ਅਤੇ ਰਾਜ ਤੇ ਕੌਮੀ ਖੇਡਾਂ ’ਚ ਖੇਡਣ ਤੋਂ ਬਾਅਦ ਉਹ ਆਗਾਮੀ ਮੁਕਾਬਲਿਆਂ ’ਚ ਦੇਸ਼ ਦੀ ਪ੍ਰਤੀਨਿਧਤਾ ਕਰਨਗੇ।
    ਇਸ ਮੌਕੇ ਨਿਰਦੇਸ਼ਕ ਖੇਡਾਂ ਡਾ. ਕੰਵਲਜੀਤ ਸਿੰਘ ਨੇ ਵਿਦਿਆਰਥਣਾਂ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਖਿਡਾਰਣਾਂ ਲਖਨਊ ’ਚ ਆਯੋਜਿਤ ਉਕਤ ਕੈਂਪ ਲਈ ਰਵਾਨਾ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ 2020 ’ਚ ਹੋਣ ਜਾ ਰਹੀਆਂ ਉਲੰਪਿਕ ਖੇਡਾਂ ਲਈ ਸ਼ਾਨਦਾਰ ਪ੍ਰਦਰਸ਼ਨ ਕਰਕੇ ਉਚ ਉਪਲਬੱਧੀ ਪ੍ਰਾਪਤ ਕਰਨਾ ਖਿਡਾਰਣਾਂ ਦਾ ਮੁੱਖ ਟੀਚਾ ਹੈ।
     ਇਸ ਤੋਂ ਪਹਿਲਾਂ ਛੀਨਾ ਨੇ ਕਿਹਾ ਕਿ ਮੈਨੇਜ਼ਮੈਂਟ ਖੇਡਾਂ ਦੇ ਖੇਤਰ ਨੂੰ ਉਤਸ਼ਾਹਿਤ ਕਰਨ ਅਤੇ ਖਿਡਾਰੀਆਂ ਲਈ ਇਕ ਬੇਹਤਰੀਨ ਬੁਨਿਆਦੀ ਢਾਂਚਾ ਤਿਆਰ ਕਰਨ ਲਈ ਵਚਨਬੱਧ ਹੈ।ਉਨ੍ਹਾਂ ਨੇ ਨਿਰਦੇਸ਼ਕ ਖੇਡਾਂ ਡਾ. ਕੰਵਲਜੀਤ ਸਿੰਘ, ਚੀਫ਼ ਹਾਕੀ ਕੋਚ ਬਲਦੇਵ ਸਿੰਘ ਅਤੇ ਸਹਾਇਕ ਕੋਚ ਅਮਰਜੀਤ ਲਈ ਉਨ੍ਹਾਂ ਦੀ ਲਗਾਤਾਰ ਨਿਗਰਾਨੀ ਅਤੇ ਸਖ਼ਤ ਮਿਹਨਤ ਲਈ ਪ੍ਰਸ਼ੰਸਾ ਕੀਤੀ ਅਤੇ ਟੀਮ ਦੀ ਇਸ ਉਪਲੱਬਧੀ ਲਈ ਸ਼ਲਾਘਾ ਕੀਤੀ ਹੈ।

Check Also

ਕੋਈ ਵੀ ਨੰਬਰਦਾਰ ਆਪਣੇ ਪਿੰਡ/ਸ਼ਹਿਰ ਤੋਂ ਬਾਹਰ ਦੀ ਰਜਿਸਟਰੀ ਨਹੀਂ ਕਰਾਵੇਗਾ -ਹਰਬੰਸਪੁਰਾ/ ਢਿੱਲਵਾਂ

ਸਮਰਾਲਾ, 3 ਦਸੰਬਰ (ਇੰਦਰਜੀਤ ਸਿੰਘ ਕੰਗ) – ਪੰਜਾਬ ਨੰਬਰਦਾਰ ਐਸੋਸੀਏਸ਼ਨ (ਗਾਲਿਬ) ਤਹਿਸੀਲ ਸਮਰਾਲਾ ਦੀ ਮਾਸਿਕ …

Leave a Reply