Wednesday, December 4, 2024

ਡੇਰਾ ਸਿਰਸਾ ਸਾਧ ਤਿੰਨ ਹੋਰਨਾਂ ਸਮੇਤ ਪੱਤਰਕਾਰ ਛੱੱਤਰਪਤੀ ਕਤਲ ਮਾਮਲੇ `ਚ ਦੋਸ਼ੀ ਕਰਾਰ- ਸਜ਼ਾ 17 ਨੂੰ

ਅੰਮ੍ਰਿਤਸਰ, 11 ਜਨਵਰੀ (ਪੰਜਾਬ ਪੋਸਟ ਬਿਊਰੋ) – ਸਾਧਵੀ ਜ਼ਬਰ ਜਿਨਾਹ ਮਾਮਲੇ `ਚ ਰੋਹਤਕ (ਹਰਿਆਣਾ) ਦੀ ਸੁਨਾਰੀਆ ਜੇਲ ਵਿੱਚ 20 ਸਾਲ ਦੀ ਸਜ਼ਾ Sirsa-Sadhਭੁਗਤ ਰਹੇ ਡੇਰਾ ਸਿਰਸਾ ਸਾਧ ਗੁਰਮੀਤ ਰਾਮ ਰਹੀਮ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਾ ਜਦ ਸਪੈਸ਼ਲ ਸੀ.ਬੀ.ਆਈ ਅਦਾਲਤ ਵਲੋਂ ਤਿੰਨ ਹੋਰਨਾਂ ਸਮੇਤ ਪੱਤਰਕਾਰ ਛੱਤਰਪਤੀ ਕਤਲ ਮਾਮਲੇ `ਚ ਦੋਸ਼ੀ ਕਰਾਰ ਦੇ ਦਿੱਤਾ ਗਿਆ।ਅੱਜ ਪੰਚਕੁਲਾ ਵਿਖੇ ਸੀ.ਬੀ.ਆਈ ਕੋਰਟ ਨੇ ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਭੁਗਤ ਰਹੇ ਡੇਰਾ ਸਿਰਸਾ ਮੁਖੀ ਨੂੰ ਉਸ ਦੇ ਤਿੰਨ ਹੋਰ ਸਾਥੀਆਂ ਸਮੇਤ ਦੋਸ਼ੀ ਕਰਾਰ ਦਿਤਾ ਗਿਆ।ਅਦਾਲਤੀ ਫੈਸਲੇ ਮਤਾਬਿਕ ਚਾਰਾਂ ਨੂੰ ਸਜ਼ਾ 17 ਜਨਵਰੀ ਨੂੰ ਸੁਣਾਈ ਜਾਵੇਗੀ।
    ਜਿਕਰਯੋਗ ਹੈ ਕਿ ਸਿਰਸਾ ਤੋਂ ਛੱਪਦੀ ਲੋਕਲ ਅਖਬਾਰ `ਪੂਰਾ ਸੱਚ` ਦੇ ਸੰਪਾਦਕ ਪੱਤਰਕਾਰ ਰਾਮਚੰਦਰਾ ਛੱੱਤਰਪਤੀ ਦੀ ਅਕਤੂਬਰ 2002 ਵਿੱਚ ਹੱਤਿਆ ਕਰ ਦਿੱਤੀ ਗਈ ਸੀ।ਸਿ ਮਾਮਲੇ `ਚ ਕੇਸ 2003 ਵਿੱਚ ਦਰਜ ਕੀਤਾ ਗਿਆ ਅਤੇ 2006 ਕੇਸ ਸੀ.ਬੀ.ਆਈ ਨੂੰ ਸੌਂਫਿਆ ਗਿਆ ਸੀ।
    ਅੱਜ ਸੁਣਵਾਈ ਦੇ ਮੱਦੇਨਜ਼ਰ ਪੰਚਕੁਲਾ ਵਿੱਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਅਤੇ ਧਾਰਾ 144 ਲਗਾ ਦਿੱਤੀ ਗਈ ਸੀ।ਇਸ ਤੋਂ ਇਲਾਵਾ ਹਰਿਆਣਾ ਅਤੇ ਪੰਜਾਬ ਦੇ ਕਈ ਇਲਾਕਿਆਂ `ਚ ਅਲ਼ਰਟ ਜਾਰੀ ਕੀਤਾ ਗਿਆ।

Check Also

ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਵਲੋਂ ਵਿਚਾਰ ਗੋਸ਼ਟੀ ਦਾ ਆਯੋਜਨ

ਸੰਗਰੂਰ, 3 ਦਸੰਬਰ (ਜਗਸੀਰ ਲੌਂਗੋਵਾਲ) – ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵਲੋਂ ਬੀ.ਐਸ.ਐਨ.ਐਲ ਪਾਰਕ ਸੰਗਰੂਰ ਵਿਖੇ …

Leave a Reply