Sunday, September 8, 2024

ਚੋਰਾਂ ਨੇ ਵਿਜੇਆ ਬੈਂਕ ਦੇ ਏਟੀਐਮ ਦਾ ਸ਼ਟਰ ਤੋੜ ਕੇ ਉੜਾਇਆ ਏਟੀਐਮ

ਚੋਰਾਂ ਦੁਆਰਾ ਉੜਾਏ ਗਏ ਏਟੀਐਮ ਅਤੇ ਜਾਂਚ ਕਰਦੀ ਪੁਲਿਸ ।
ਚੋਰਾਂ ਦੁਆਰਾ ਉੜਾਏ ਗਏ ਏਟੀਐਮ ਅਤੇ ਜਾਂਚ ਕਰਦੀ ਪੁਲਿਸ ।

ਫਾਜਿਲਕਾ, 4 ਸਤੰਬਰ (ਵਿਨੀਤ ਅਰੋੜਾ/ਸ਼ਾਈਨ ਕੁੱਕੜ) – ਸਹਿਰ ਦੀ ਸੱਬ ਤੌ ਜਿਆਦਾ ਚੱਲਦੀ ਸੜਕ ਅਤੇ ਨੈਸ਼ਨਲ ਹਾਈਵੇ ਨੰਬਰ 10 ਉੱਤੇ ਸਥਿਤ ਵਿਜੇਆ ਬੈਂਕ ਦੇ ਏਟੀਐਮ ਨੂੰ ਬੀਤੀ ਰਾਤ ਚੌਰੇ ਨੇ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਏਟੀਐਮ ਦਾ ਸ਼ਟਰ ਤੋੜ ਕੇ ਏਟੀਐਮ ਹੀ ਪਾਰ ਕਰ ਲਿਆ। ਉਕਤ ਘਟਨਾ ਦੇਰ ਰਾਤ ਉਸ ਸਮੇਂ ਘਟੀ ਜਦੋਂ ਪੂਰੀ ਰਾਤ ਮੀਂਹ ਪੈ ਰਿਹਾ ਸੀ ਅਤੇ ਸ਼ਹਿਰ ਦੇ ਕੁੱਝ ਹਿਸੇਆ ਵਿੱਚ ਬਿਜਲੀ ਗੁੱਲ ਵੀ ਸੀ। ਉਸੇ ਦਾ ਫਾਇਦਾ ਚੁੱਕਦੇ ਹੋਏ ਚੋਰਾਂ ਨੇ ਅਨਾਜ ਮੰਡੀ ਦੇ ਸਾਹਮਣੇ ਬਣੇ ਵਿਜੇਆ ਬੈਂਕ ਦੇ ਏਟੀਏਮ ਮਸ਼ੀਨ ਨੂੰ ਹੀ ਚੁੱਕਕੇ ਲੈ ਗਏ। ਮੌਕੇ ਤੇ ਪਹੁੰਚੇ ਫਾਜ਼ਿਲਕਾ ਦੇ ਐਸਐਸਪੀ ਸਵਪਨ ਸ਼ਰਮਾ, ਐਸ ਪੀ ਡੀ ਗੁਰਮੀਤ ਸਿੰਘ, ਡੀਏਸਪੀ ਮਨਜੀਤ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਉਕਤ ਜਗ੍ਹਾ ਦਾ ਮੁਆਇਨਾ ਕੀਤਾ ਤਾਂ ਪਤਾ ਲੱਗਾ ਕਿ ਏਟੀਐਮ ਮਸ਼ੀਨ ਦੇ ਅੰਦਰ ਕੋਈ ਵੀ ਸੀ.ਸੀ.ਟੀ.ਵੀ ਕੈਮਰਾ ਨਹੀਂ ਸੀ। ਚੋਰ ਜਦੋਂ ਏਟੀਐਮ ਚੁੱਕਕੇ ਲੈ ਜਾਣ ਲੱਗੇ ਤਾਂ ਬਾਹਰ ਲੱਗਾ ਸਾਇਰਨ ਵੀ ਤੋੜ ਗਏ। ਬੈਂਕ ਦੇ ਮੈਨੇਜਰ ਨਰਿੰਦਰ ਕੁਮਾਰ ਜੁਨੇਜਾ ਨੇ ਦੱਸਿਆ ਕਿ ਏਟੀਐਮ ਵਿੱਚ 19800 ਰੁਪਏ ਸਨ। ਜਿਕਰਯੋਗ ਹੈ ਕਿ ਇਸ ਰਸਤੇ ਉੱਤੇ ਕਰੀਬ ਅੱਧਾ ਦਰਜਨ ਚੋਰੀਆਂ ਹੋ ਚੁੱਕੀ ਹਨ ਅਤੇ ਥਾਣਾ ਸਦਰ ਦੇ ਨਜ਼ਦੀਕ ਚੋਰੀ ਦੀ ਘਟਨਾ ਨੇ ਪੁਲਿਸ ਦੀ ਨੱਕ ਵਿੱਚ ਦਮ ਕਰ ਰੱਖਿਆ ਹੈ ।ਪੁਲਿਸ ਨੇ ਬੈਂਕ ਮੈਨੇਜਰ ਦੇ ਬਿਆਨਾਂ ਉੱਤੇ ਕਾੱਰਵਾਈ ਕਰਦੇ ਅਗਿਆਤ ਚੋਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …

Leave a Reply