Tuesday, December 24, 2024

ਖਾਲਸਾ ਕਾਲਜ ਦੇ 3 ਵਿਦਿਆਰਥੀਆਂ ਦੀ ਮਲਟੀਨੈਸ਼ਨਲ ਕੰਪਨੀ ‘ਵਿਪਰੋ’ ਵਲੋਂ ਨੌਕਰੀ ਲਈ ਚੋਣ

PUNB0802201905ਅੰਮ੍ਰਿਤਸਰ, 8 ਫ਼ਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ਼ ਦੇ 3 ਵਿਦਿਆਰਥੀਆਂ ਨੂੰ ਮਲਟੀਨੈਸ਼ਨਲ ਕੰਪਨੀ ਵਿਪਰੋ ’ਚ ਨੌਕਰੀ ਲਈ ਚੁਣਿਆ ਗਿਆ।ਕੰਪਨੀ ਵੱਲੋਂ ੳਨ੍ਹਾਂ ਨੰ 2.7 ਲੱਖ ਦਾ ਸੈਲਰੀ ਪੈਕੇਜ਼ ਦਿੱਤਾ ਗਿਆ।
    ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਵਿਪਰੋ ਵਰਗੀ ਨਾਮੀ ਕੰਪਨੀ ’ਚ ਚੁਣੇ ਜਾਣਾ ਬੜੇ ਮਾਨ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਉਕਤ ਕੰਪਨੀ ’ਚ ਤਿੰਨ ਵਿਦਿਆਰਥੀ ਮੋਹਿਤ ਸ਼ੈਲੀ (ਬੀ.ਐਸ.ਈ ਕੰਪਿਊਟਰ ਸਾਇੰਸ), ਯਸ਼ ਅਗਰਵਾਲ (ਬੀ.ਕਾਮ) ਅਤੇ ਜੁਗਰਾਜਬੀਰ ਸਿੰਘ (ਬੀ.ਬੀ.ਏ) ਨੂੰ ਚੁਣਿਆ ਗਿਆ।ਉਨ੍ਹਾਂ ਕਿਹਾ ਕਿ ਇਹ ਪਲੇਸਮੈੰਟ ਸੈਲ ਦੀ ਅਣਥਕ ਮਿਹਨਤ ਦਾ ਨਤੀਜਾ ਹੈ, ਜੋ ਕਿ ਵਿਦਿਆਰਥੀਆਂ ਨੂੰ ਮਲਟੀਨੈਸ਼ਨਲ ਕੰਪਨੀਆਂ ਦੀਆਂ ਜਰੂਰਤਾਂ ਦੇ ਹਿਸਾਬ ਦੇ ਨਾਲ ਤਿਆਰ ਕਰ ਰਿਹਾ ਹੈ।
    ਇਸ ਮੌਕੇ ਪਲੇਸਮੈਂਟ ਸੈਲ ਦੇ ਡਾਇਰੈਕਟਰ ਪ੍ਰੋ. ਹਰਭਜਨ ਸਿੰਘ ਨੇ ਕਿਹਾ ਕਿ ਅਜੌਕੇ ਸਮੇਂ ’ਚ ਇੰਟਰਵਿਊ ’ਚ ਜਾਣ ਤੋਂ ਪਹਿਲਾਂ ਟ੍ਰੇਨਿੰਗ ਦਾ ਬਹੁਤ ਮਹੱਤਵ ਹੈ ਅਤੇ ਇਸ ਕਰਕੇ ਟ੍ਰੇਨਿੰਗ ਅਤੇ ਪਲੇਸਮੈਂਟ ਸੈਲ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾ ਰਿਹਾ ਹੈ ਤਾਂ ਕਿ ਵਿਦਿਆਰਥੀ ਆਪਣੇ ਕੈਰੀਅਰ ਦੇ ਸ਼ਿਖ਼ਰ ਤੱਕ ਪਹੁੰਚ ਸਕਣ।ਉਨ੍ਹਾਂ ਕਿਹਾ ਆਉਣ ਵਾਲੇ ਸਮੇਂ ’ਚ ਹੋਰ ਨੈਸ਼ਨਲ ਅਤੇ ਮਲਟੀਨੈਸ਼ਨਲ ਕੰਪਨੀਆਂ ਕਾਲਜ਼ ’ਚ ਪਲੇਸਮੈਂਟ ਲਈ ਆਉਣਗੀਆਂ।ਇਸ ਮੌਕੇ ਪਲੇਸਮੈਂਟ ਕਾਰਡੀਨੇਟਰਸ ਪ੍ਰੋ. ਸੁਖਪੁਨੀਤ ਕੌਰ, ਪ੍ਰੋ: ਰਵੀ ਪਟਨੀ ਅਤੇ ਪ੍ਰੋ. ਸ਼ਿਖਾ ਚੌਧਰੀ ਨੇ ਇਹ ਪਲੇਸਮੈਂਟ ਕਰਵਾਉਣ ’ਚ ਮੁੱਖ ਭੂਮਿਕਾ ਨਿਭਾਈ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …

Leave a Reply