ਭੀਖੀ, 11 ਫਰਵਰੀ (ਪੰਜਾਬ ਪੋਸਟ – ਕਮਲ ਜਿੰਦਲ) – ਇਥੋਂ ਨੇੜਲੇ ਪਿੰਡ ਸਮਾਓ ਦੇ ਸਿਲਵਰ ਵਾਟਿਕਾ ਪਬਲਿਕ ਸਕੂਲ਼ ਵਿਖੇ ਵਿਦਿਆਰਥੀਆ ਅਤੇ ਸਮੂਹ ਸਟਾਫ ਵੱਲੋ `ਰੁੱਤਾਂ ਦੀ ਰਾਣੀ` ਬਸੰਤ ਪੰਚਮੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ।ਸਮੂਹ ਸਟਾਫ ਅਤੇ ਵਿਦਿਆਰਥੀਆ ਨੇ ਸਰਸਵਤੀ ਅਰਾਧਨਾ ਉਪਰੰਤ ਪਤੰਗਬਾਜ਼ੀ ਪੀਲੀਆਂ ਪੋਸ਼ਾਕਾਂ ਪਹਿਨ ਕੇ ਕੀਤੀ।ਸਕੂਲ਼ ਚੇਅਰਪਰਸਨ ਅੰਜੂ ਸਿੰਗਲਾ ਨੇ ਕਿਹਾ ਕਿ ਬਸੰਤ ਪੰਚਮੀ ਦੇ ਤਿਉਹਾਰ ਜਿਥੇ ਸੁੱਖ-ਸ਼ਾਂਤੀ, ਪ੍ਰਕਾਸ, ਊਰਜਾ ਅਤੇ ਆਸ਼ਾਵਾਦ ਦਾ ਪ੍ਰਤੀਕ ਹੈ ਉਥੇ ਇਸ ਤਿਓਹਾਰ `ਤੇ ਵੀਰ ਹਕੀਕਤ ਰਾਏ ਦੇ ਬਲੀਦਾਨ ਤੋਂ ਇਲਾਵਾ ਉਨ੍ਹਾਂ ਮਹਾਪੁਰਖਾਂ, ਦੇਸ਼ ਭਗਤਾਂ ਅਤੇ ਆਜ਼ਾਦੀ ਸੰਗਰਾਮ ਦੇ ਸੂਰਵੀਰ ਯੋਧਿਆਂ ਦੀ ਯਾਦ ਦਿਵਾਉਦਾ ਹੈ, ਜਿਨ੍ਹਾਂ ਦੇਸ਼ ਦੀ ਆਜ਼ਾਦੀ ਲਈ ਸਾਡਾ ਰੰਗ ਦੇ ਬਸੰਤੀ ਚੋਲਾ’ਜਿਹੇ ਦੇਸ਼ ਭਗਤੀ ਦੇ ਗੀਤ ਗਾਉਦੇ ਹੋਏ ਦੇਸ਼ ਲਈ ਜਾਨਾਂ ਕੁਰਬਾਨ ਕਰ ਦਿੱਤੀਆ।
ਇਸ ਮੌਕੇ ਰਿਸ਼ਵ ਸਿੰਗਲਾ, ਪ੍ਰਿੰਸੀਪਲ ਕਿਰਨ ਰਤਨ, ਜਸਵੀ ਸ਼ਰਮਾ, ਅਨੂ ਸ਼ਰਮਾ, ਕਿਰਨ ਬੇਗਮ, ਪਰਵਿੰਦਰ ਕੌਰ, ਰਮਨਦੀਪ ਸ਼ਰਮਾ, ਰੁਪਿੰਦਰ ਕੌਰ,ਮਨਪ੍ਰੀਤ ਕੌਰ, ਹਰਿੰਦਰ ਸਿੰਘ, ਹਰਦੀਪ ਸਿੰਘ, ਅੰਗਰੇਜ਼ ਸਿੰਘ ਆਦਿ ਮੌਜੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …