ਕੀ ਸਿਰਫ਼ ਐਸ. ਖੇ. ਬੀ. ਡੀ. ਏ. ਵੀ ਸਕੂਲ ਵਿੱਚ ਹੀ ਹੋਈ ਸੀ ਨਕਲ
ਫਾਜਿਲਕਾ, 6 ਸਿਤੰਬਰ (ਵਿਨੀਤ ਅਰੋੜਾ/ਸ਼ਾਈਨ ਕੁੱਕੜ) – ਪੰਜਾਬ ਸਟੇਟ ਅਧਿਆਪਕ ਯੋਗਯਤਾ ਪਰੀਖਿਆ ‘ਟੈਟ’ ਵਿੱਚ ਨਕਲ ਕਰਾਉਣ ਦੇ ਮਾਮਲੇ ਵਿੱਚ ਸਰਕਾਰ ਅਤੇ ਉੱਚ ਅਧਿਕਾਰੀਆਂ ਵੱਲੋ ਅਜੇ ਤੱਕ ਕੋਈ ਠੋਸ ਕਾਰਵਾਈ ਨਹੀ ਕੀਤੀ ਜਾ ਰਹੀ ਹੈ, ਜਿਸ ਕਰਕੇ ਪਰੀਖਿਆ ਦੇਣ ਵਾਲੇ ਹਜ਼ਾਰਾਂ ਪਰੀਖਿਆਰਥੀਆਂ ਵਿੱਚ ਰੋਸ਼ ਪਾਇਆ ਜਾ ਰਿਹਾ ਹੈ ।ਇੱਥੇ ਇਹ ਜਿਕਰਯੋਗ ਹੈ ਕਿ ਜਿਲ੍ਹਾ ਫਾਜਿਲਕਾ ਦੇ ਪਿੰਡ ਪੈਚਾਂ ਵਾਲੀ ਵਿਖੇ ਸਥਿਤ ਐਸ. ਖ.ੇ ਬੀ. ਡੀ. ੲ.ੇ ਵੀ ਸਕੂਲ ਵਿਖੇ ਟੈਟ ਦੀ ਪ੍ਰਖਿਆ ਵਾਲੇ ਦਿਨ ਡਿਊਟੀ ਦੇ ਰਹੇ ਸਟਾਫ ਮੈੰਬਰ ਵੱਲੋ ਇੱਕ ਪ੍ਰੀਖਿਆਰਥਣ ਨੂੰ ਨਕਲ ਕਰਾਉਣ ਦਾ ਮਾਮਲਾ ਪਿਛਲੇ ਕਈ ਦਿਨਾਂ ਤੋ ਪੂਰੇ ਪੰਜਾਬ ਭਰ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।ਟੈਟ ਦੀ ਪਰੀਖਿਆ ਦੇ ਰਹੀ ਜੋੜਕੀ ਕੰਕਰ ਵਾਸੀ ਇੱਕ ਨਿਡਰ ਪ੍ਰੀਖਿਆਰਥਣ ਸੁਮਨ ਬਾਲਾ ਨੇ ਸਕੂਲ ਪ੍ਰਿੰਸੀਪਲ, ਡਿਊਟੀ ਤੇ ਤੈਨਾਤ ਸਟਾਫ ਅਤੇ ਸਥਾਨਕ ਅਧਿਕਾਰੀਆਂ ਵੱਲੋ ਸ਼ਰੇਆਮ ਨਕਲ ਕਰਾਉਣ ਦਾ ਇਹ ਮਾਮਲਾ ਲੋਕਾਂ ਦੇ ਸਾਹਮਣੇ ਲਿਆਇਆ ਗਿਆ ਅਤੇ ਸੁਮਨ ਬਾਲਾ ਨੇ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਨੂੰ ਸੌਹ ਪੱਤਰ ਦੇ ਕੇ ਨਕਲ ਕਰਨ ਅਤੇ ਕਰਵਾਉਣ ਦੇ ਦੋਸ਼ੀ ਲੋਕਾਂ ਉਪਰ ਸਖ਼ਤ ਕਾਰਵਾਈ ਕਰਾਉਣ ਦੀ ਮੰਗ ਕੀਤੀ ਸੀ ਅਤੇ ਇਹ ਮੁੱਦਾ ਕਈ ਦਿਨ ਅਖਬਾਰਾਂ ਦੀਆਂ ਸੁਰਖਿਆਂ ਬਣਿਆ ਰਿਹਾ।ਸੁਮਨ ਬਾਲਾ ਦੀ ਸ਼ਿਕਾਇਤ ਤੇ ਪਿਛਲੇ ਹਫ਼ਤੇ ਡੀ. ਜੀ. ਐਸ. ਈ ਦਫ਼ਤਰ ਚੰਡੀਗੜ੍ਹ ਤੋਂ ਅਧਿਕਾਰੀਆਂ ਦਾ ਇੱਕ ਵਫਕ ਉਚੇਚੇ ਤੌਰ ਤੇ ਫ਼ਾਜਿਲਕਾ ਪਹੁੰਚਿਆ ਅਤੇ ਉਨ੍ਹਾਂ ਨੇ ਇਸ ਮਾਮਲੇ ਵਿੱਚ ਐਸ ਕੇ ਬੀ ਡੀ ਐ ਵੀ ਸਕੂਲ ਵਿੱਚ ਪਹੁੰਚ ਕੇ ਮਾਮਲੇ ਦੀ ਪੜਤਾਲ ਕੀਤੀ ਅਤੇ ਸਬੰਧਿਤ ਅਧਿਕਾਰੀਆਂ ਨੂੰ ਇਸ ਮਾਮਲੇ ਵਿੱਚ ਤਲਬ ਕੀਤਾ । ਡੀ. ਈ. ਓ ਸੈਕੇਡੰਰੀ ਸੰਦੀਪ ਧੁੜੀਆ ਦੀ ਬਦਲੀ ਨੂੰ ਵੀ ਇਸੇ ਮਾਮਲੇ ਨਾਲ ਹੀ ਜੋੜ ਕੇ ਵੇਖਿਆ ਜਾ ਰਿਹਾ ਹੈ ।
ਪਰ ਇੱਥੇ ਸਵਾਲ ਇਹ ਉਠਦਾ ਹੈ ਕਿ ਇਹ ਨਕਲ ਸਿਰਫ਼ ਐਸ. ਖੇ. ਬੀ. ਡੀ. ਏ. ਵੀ ਸਕੂਲ ਵਿੱਚ ਹੀ ਹੋਈ ਸੀ ਜਾਂ ਇਸ ਦੇ ਤਾਰ ਹੋਰ ਵੀ ਸੈਟਰਾਂ ਨਾਲ ਜੁੜੇ ਹੋਏ ਹਨ।ਪੜਤਾਲ ਕਰਨ ਤੇ ਪਤਾ ਚੱਲਿਆ ਕਿ ਜਿਲ੍ਹੇ ਦੇ ਹੋਰ ਵੀ ਕਈ ਸੈਟਰਾਂ ਵਿੱਚ ਖਾਸ ਖਾਸ ਪਰੀਖਿਆਰਥੀਆਂ ਨੂੰ ਨਕਲ ਕਰਾਉਣ ਦੇ ਮਾਮਲੇ ਪ੍ਰਕਾਸ਼ ਵਿੱਚ ਆਏ ਹਨ।ਸੁਨਣ ਵਿੱਚ ਤਾਂ ਇਹ ਵੀ ਆਇਆ ਹੈ ਕਿ ਕੁਝ ਲੋਕਾਂ ਨੇ ਟੈਟ ਦਾ ਪੇਪਰ ਪਾਸ ਕਰਨ ਲਈ ਚਾਰ ਚਾਰ ਲੱਖ ਰੁਪਏ ਦੀ ਰਿਸ਼ਵਤ ਵੀ ਦਿੱਤੀ ਹੈ । ਐਸ ਡੀ ਹਾਈ ਸਕੂਲ ਵਿੱਚ ਪੇਪਰ ਦੇ ਰਹੀ ਨੈਨਸੀ ਭਠੇਜਾ, ਸ਼ੀਨਮ, ਅਭਿਸ਼ੇਕ, ਸੀਮਾ, ਜਯੋਤੀ, ਵਰੁਨ, ਨਿਤੀਨ ਮੋਗਾਂ ਅਤੇ ਸੋਰਵ ਆਦਿ ਪ੍ਰੀਖਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਕਮਰੇ ਵਿੱਚ ਵੀ ਬਾਹਰੋ ਫਲਾਇੰਗ ਦੇ ਰੂਪ ਵਿੱਚ ਆਏ ਸਰਕਾਰੀ ਅਧਿਆਪਕਾ ਦੀ ਇਕ ਟੀਮ ਨੇ ਪਰੀਖਿਆ ਕੇਦਂਰ ਵਿੱਚ ਬੈਠੇ ਆਪਣੇ ਖਾਸ ਪਰੀਖਿਆਰਥੀਆਂ ਨੂੰ ਪੇਪਰ ਦੇ ਹੱਲ ਦੀਆਂ ਪਰਚੀਆਂ ਦਿੱਤੀਆਂ ਅਤੇ ਜਦੋਂ ਉਨ੍ਹਾ ਨੇ ਇਸ ਗੱਲ ਤੇ ਏਤਰਾਜ ਕੀਤਾ ਤਾਂ ਉਨ੍ਹਾਂ ਨੂੰ ਚੁੱਪ ਚਾਪ ਆਪਣਾ ਪੇਪਰ ਪੂਰਾ ਕਰਨ ਲਈ ਕਿਹਾ ਗਿਆ।ਇਸ ਦੌਰਾਨ ਕਿਸੇ ਵੀ ਵਿਦਿਆਰਥੀ ਨੇ ਆਪਣੀ ਆਵਾਜ ਚੁੱਕਣ ਦਾ ਹੌਸਲਾਂ ਨਹੀ ਕੀਤਾ ਪਰ ਜਦੋ ਸੁਮਨ ਬਾਲਾ ਨੇ ਨਿਡਰਤਾ ਵਿਖਾਉਦੇ ਹੋਏ ਇਸ ਨਕਲ ਦੇ ਖਿਲਾਫ਼ ਆਪਣੀ ਆਵਾਜ ਬੁਲੰਦ ਕੀਤੀ ਤਾਂ ਹੋਰਾਂ ਵਿਦਿਆਰਥੀਆਂ ਨੇ ਵੀ ਉਸ ਦੇ ਮੋਢੇ ਨਾਲ ਮੋਢੇ ਜੋੜਨ ਦਾ ਹੌਸਲਾ ਕੀਤਾ ਅਤੇ ਇਨ੍ਹਾਂ ਦੀ ਮੰਗ ਹੈ ਕਿ ਟੈਟ ਦੀ ਪਰੀਖਿਆ ਨੂੰ ਰੱਦ ਕਰਵਾਇਆ ਜਾਵੇ ਅਤੇ ਇਹ ਪਰਿਖੀਆ ਦੋਬਾਰਾ ਲਈ ਜਾਵੇ।ਇਨ੍ਹਾਂ ਪਰੀਖਿਆਰਥੀਆਂ ਨੇ ਚੇਤਾਵਨੀ ਦਿੰਦਿਆ ਹੋਇਆ ਕਿਹਾ ਕਿ ਜੇਕਰ ਛੇਤੀ ਹੀ ਇਸ ਮਾਮਲੇ ਵਿੱਚ ਕੋਈ ਠੋਸ ਕਾਰਵਾਈ ਨਾ ਹੋਈ ਤਾਂ ਉਹ ਇਸ ਨਾ ਇਨਸਾਫੀ ਦੇ ਖਿਲਾਫ ਸੜਕਾਂ ਦੇ ਉਤਰ ਆਉਣਗੇ ।