ਅੰਮ੍ਰਿਤਸਰ, 26 ਫਰਵਰੀ (ਪੰਜਾਬ ਪੋਸਟ -ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਅੱਜ 3 ਰੋਜ਼ਾ ਰਾਸ਼ਟਰੀ ਪੱਧਰ ਦੀ 16ਵੀਂ ਸਾਲਾਨਾ ਕਨਵੈਨਸ਼ਨ ਆਫ਼ ਇੰਡੀਅਨ ਸੁਸਾਇਟੀ ਆਫ਼ ਐਡਵਾਂਸਮੈਂਟ ਆਨ ਕੈਨਿਨ ਪ੍ਰੈਕਟਿਸ ਅਤੇ ‘ਕੈਨਿਨ ਵੈਲਫ਼ੇਅਰ ’ਚ ਨਵੇਂ ਹੋਰੀਜ਼ਨਸ ਦੀ ਪੜਚੋਲ’ ਵਿਸ਼ੇ ’ਤੇ ਇਕ ਰਾਸ਼ਟਰੀ ਸੰਮੇਲਨ ਦਾ ਆਯੋਜਨ ਕੀਤਾ ਗਿਆ।ਰਾਸ਼ਟਰੀ ਸਮਾਗਮ ’ਚ ਪੂਰੇ ਦੇਸ਼ ਦੇ ਵੈਟਰਨਰੀ ਸਾਇੰਸਦਾਨਾਂ ਨੇ ਇਕਜੁਟ ਹੋ ਕੇ ਜਾਨਵਰਾਂ ਦੀ ਸਿਹਤ, ਇਲਾਜ ਅਤੇ ਦੇਖਭਾਲ ’ਤੇ ਵਿਚਾਰ-ਚਰਚਾ ਕੀਤੀ ਅਤੇ ਪਰਚੇ ਪੜ੍ਹੇ।
ਇਸ ਕੌਮੀ ਸ਼ਿੰਪੋਜ਼ੀਅਮ ਅਤੇ ਸਲਾਨਾ ਕਨਵੈਨਸ਼ਨ ਦਾ ਉਦਘਾਟਨ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਸ਼ਮ੍ਹਾ ਰੌਸ਼ਨ ਕਰਕੇ ਕੀਤਾ।ਉਨ੍ਹਾਂ ਨਾਲ ਕੌਂਸਲ ਦੇ ਮੀਤ ਪ੍ਰਧਾਨ ਸਵਿੰਦਰ ਸਿੰਘ ਕੱਥੂਨੰਗਲ, ਪ੍ਰਿੰਸੀਪਲ ਡਾ. ਐਸ.ਐਸ ਸਿੱਧੂ, ਨਾਨਾ ਜੀ ਦੇਸ਼ਮੁੱਖ ਵੈਟਰਨਰੀ ਸਾਇੰਸਸ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ: ਪੀ.ਡੀ ਜੋਇਲ, ਤਾਮਿਲਨਾਡੂ ਵੈਟਰਨਰੀ ਐਂਡ ਐਨੀਮਲ ਸਾਇੰਸਸ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ: ਸੀ. ਬਾਲਾਚੰਦਰਨ, ਸੀ.ਜੀ.ਕੇ.ਡੀ.ਯੂ, ਦੁਰਘ ਦੇ ਉਪ ਕੁਲਪਤੀ ਪ੍ਰੋ: ਐਨ.ਪੀ ਡੰਕਸ਼ਿੰਕਰ ਵੀ ਮੌਜ਼ੂਦ ਸਨ।
ਛੀਨਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਵੈਟਰਨਰੀ ਕਾਲਜ ਵਿਖੇ ਇਹ 16ਵੀਂ ਕਨਵੈਨਸ਼ਨ ਆਯੋਜਿਤ ਕੀਤੀ ਜਾ ਰਹੀ ਹੈ, ਜਿਸ ’ਚ ਦੇਸ਼ ਭਰ ਦੀਆਂ ਨਾਮਵਰ ਵੈਟਰਨਰੀ ਯੂਨੀਵਰਸਿਟੀ ਦੇ ਉਪ ਕੁਲਪਤੀ ਤੋਂ ਇਲਾਵਾ ਬੁੱਧੀਜੀਵੀ ਅਤੇ ਮਾਹਿਰ ਸਾਇੰਸਦਾਨ ਹਿੱਸਾ ਲੈ ਰਹੇ ਹਨ।ਉਨ੍ਹਾਂ ਕਿਹਾ ਕਿ ਮੈਨੇਜ਼ਮੈਂਟ ਵੱਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੀਂ ਸ਼ਤਾਬਦੀ ਦੇ ਸਬੰਧ ’ਚ ਉਚ ਪੱਧਰ ’ਤੇ ਪ੍ਰੋਗਰਾਮ ਉਲੀਕੇ ਗਏ ਹਨ, ਜੋ ਕਿ ਹਰੇਕ ਵਿੱਦਿਅਕ ਸੰਸਥਾ ਵੱਲੋਂ ਲੜੀਬੱਧ ਕਰਕੇ ਸੂਚੀ ਤਹਿਤ ਮਨਾਏ ਜਾ ਰਹੇ ਹਨ ਅਤੇ ਇਸ ਕਨਵੈਨਸ਼ਨ ਦਾ ਮੁੱਖ ਮਨੋਰਥ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਅਤੇ ਉਨ੍ਹਾਂ ਦੇ ਜੀਵਨੀ ਬਾਰੇ ਗਿਆਤ ਕਰਵਾਉਣ ਦੇ ਨਾਲ-ਨਾਲ ਹੋਰ ਵਿਸ਼ਿਆਂ ਸਬੰਧੀ ਇਕ-ਦੂਜੇ ਨੂੰ ਜਾਣੂ ਕਰਵਾਉਣਾ ਹੈ।
ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਜੋ ਕਿ ਧਾਰਮਿਕ ਅਧਿਐਨ ’ਚ ਜਾਣੇ ਜਾਂਦੇ ਵਿਦਵਾਨ ਹਨ, ਨੇ ਆਪਣੇ ਭਾਸ਼ਣ ’ਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਫ਼ਲਸਫ਼ੇ ਬਾਰੇ ਚਾਨਣਾ ਪਾਇਆ। ਇਸ ਦੌਰਾਨ ਕਾਨਨ ਪ੍ਰੈਕਟਿਸ ਮੌਕੇ ਦੇਸ਼ ਭਰ ਤੋਂ 200 ਤੋਂ ਵਧੇਰੇ ਪ੍ਰਤੀਨਿਧ ਮੌਜੂਦ ਸਨ, ਜਿੰਨ੍ਹਾਂ ਨੇ ਜਾਨਵਰਾਂ ਦੀ ਦੇਖਭਾਲ, ਸਿਹਤ, ਪਸ਼ੂਆਂ ਅਤੇ ਛੋਟੇ ਅਤੇ ਮੱਧਵਰਗੀ ਕਿਸਾਨਾਂ ਦੀਆਂ ਮੁਸ਼ਕਿਲਾਂ ਸਬੰਧੀ ਪਰਚੇ ਪੜ੍ਹੇ।
ਛੀਨਾ ਨੇ ਆਪਣੇ ਭਾਸ਼ਣ ’ਚ ਕਾਲਜ ਦੇ ਪ੍ਰਿੰਸੀਪਲ ਡਾ. ਐਸ.ਐਸ ਸਿੱਧੂ ਦੁਆਰਾ ਉਲੀਕੇ ਗਏ ਕੌਮੀ ਕਨਵੈਨਸ਼ਨ ਦੇ ਆਯੋਜਨ ਲਈ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਕੁਦਰਤੀ ਸੇਵਾਵਾਂ ਦੇ ਰੂਪ ’ਚ ਪਸ਼ੂਆਂ ਦੇ ਡਾਕਟਰਾਂ ਦੀ ਜਿੰਮੇਵਾਰੀ ਬਹੁਤ ਕਠਿਨ ਹੁੰਦੀ ਹੈ।ਉਨ੍ਹਾਂ ਕਿਹਾ ਕਿ ਪਾਲਤੂ ਪਸ਼ੂਆਂ ਲਈ ਪਿਆਰ ਵੱਧਦਾ ਜਾ ਰਿਹਾ ਹੈ ਜੋ ਕਿ ਇੰ ਚੰਗਾ ਰੁਝਾਨ ਹੈ ਪਰ ਆਵਾਰਾ ਕੁੱਤਿਆਂ ਦੀ ਸਮੱਸਿਆ ਬਹੁਤ ਵੱਧ ਰਹੀ ਹੈ, ਜਿਸ ਲਈ ਮਾਹਿਰਾਂ ਨੂੰ ਵਿਚਾਰ ਕਰਨਾ ਜਰੂਰੀ ਹੋਵੇਗਾ ਕਿ ਇਸ ਦੀ ਰੋਕਥਾਮ ਕਿਵੇਂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਕੌਮੀ ਕਨਵੈਨਸ਼ਨ ਦੇ ਅਦਾਨ ਪ੍ਰਦਾਨ ਰਾਹੀਂ ਦੇ ਗਿਆਨ ਵੰਡਣ ਦਾ ਲਾਭਕਾਰੀ ਪਲੇਟਫਾਰਮ ਮੁਹੱਈਆ ਹੋਵੇਗਾ ਅਤੇ ਸੈਮੀਨਾਰ ’ਚ ਵਿਚਾਰ-ਵਟਾਂਦਰੇ ’ਚ ਵੈਟਰਨਰੀ ਸਾਇੰਸ ਦੇ ਵੱਖ-ਵੱਖ ਖੇਤਰਾਂ ’ਚ ਕੰਮ ਕਰਨ ਵਾਲੇ ਪੇਸ਼ਾਵਰ ਅਤੇ ਪਾਲਤੂ ਜਾਨਵਰਾਂ ਦੇ ਵਧੀਆ ਪ੍ਰਬੰਧਨ ਲਈ ਨਵੀਆਂ ਤਕਨੀਕਾਂ ਦਾ ਲਾਹੇਵੰਦ ਪ੍ਰਸਤਾਵ ਸਿੱਧ ਹੋਵੇਗਾ। ਇਸ ਮੌਕੇ ਛੀਨਾ ਨੇ ਕੱਥੂਨੰਗਲ, ਪ੍ਰਿੰਸੀਪਲ ਡਾ. ਐਸ. ਐਸ. ਸਿੱਧੂ, ਉਪ ਕੁਲਪਤੀ ਪ੍ਰੋ: ਪੀ. ਡੀ. ਜੋਇਲ, ਉਪ ਕੁਲਪਤੀ ਪ੍ਰੋ: ਸੀ. ਬਾਲਾਚੰਦਰਨ, ਉਪ ਕੁਲਪਤੀ ਪ੍ਰੋ: ਐਨ. ਪੀ. ਡੰਕਸ਼ਿੰਕਰ ਨਾਲ ਮਿਲੇ ਕੇ ਕਾਲਜ ਦਾ ਸੋਮੀਨਾਰ ਵੀ ਜਾਰੀ ਕੀਤਾ।
ਇਸ ਮੌਕੇ ਕੌਂਸਲ ਦੇ ਫ਼ਾਇਨਾਂਸ ਸਕੱਤਰ ਗੁਨਬੀਰ ਸਿੰਘ, ਜੁਆਇੰਟ ਸਕੱਤਰ ਅਜਮੇਰ ਸਿੰਘ ਹੇਰ, ਸਰਦੂਲ ਸਿੰਘ ਮੰਨਨ, ਪ੍ਰਿੰਸੀਪਲ ਜਗਦੀਸ਼ ਸਿੰਘ, ਰਾਜਬੀਰ ਸਿੰਘ, ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ, ਡਾ. ਆਰ.ਕੇ ਧਵਨ, ਡਾ. ਜਸਪਾਲ ਸਿੰਘ, ਡਾ. ਨੀਲਮ ਹੰਸ, ਵੈਟਰਨਰੀ ਕਾਲਜ ਦੇ ਸਾਬਕਾ ਪ੍ਰਿੰਸੀਪਲ ਐਸ.ਕੇ ਜੰਡ, ਅੰਡਰ ਸੈਕਟਰੀ ਡੀ.ਐਸ ਰਟੌਲ ਤੋਂ ਇਲਾਵਾ ਸਮੂਹ ਸਟਾਫ਼ ਤੇ ਵਿਦਿਆਰਥੀ ਮੌਜ਼ੂਦ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …