Tuesday, April 30, 2024

ਭਾਗ ਸਿੰਘ ਅਣਖੀ ਤੇ ਪੋ੍ਰ: ਹਰੀ ਸਿੰਘ ਸ੍ਰੀ ਗੁਰੁ ਹਰਿਕ੍ਰਿਸ਼ਨ ਸੀਨੀ. ਸੈਕੰ. ਸਕੂਲ ਜੀ.ਟੀ ਰੋਡ ਦੇ ਮੈਂਬਰ ਇੰਚਾਰਜ ਨਿਯੁੱਕਤ

ਅੰਮ੍ਰਿਤਸਰ, 1 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਮੈਨੇਜਮੈਂਟ ਵਲੋਂ ਭਾਗ ਸਿੰਘ ਅਣਖੀ ਅਤੇ ਪੋ੍ਰ: ਹਰੀ ਸਿੰਘ ਨੂੰ PPN0103201930ਕਾਰਜਸਾਧਕ ਕਮੇਟੀ ਦੇ ਫੈਸਲੇ ਅਨੁਸਾਰ ਚੀਫ ਖਾਲਸਾ ਦੀਵਾਨ ਅਧੀਨ ਚੱਲ ਰਹੇ ਪ੍ਰਮੁੱਖ ਸਕੂਲ ਸ੍ਰੀ ਗੁਰੁ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਜੀ.ਟੀ ਰੋਡ ਦੇ ਮੈਂਬਰ ਇੰਚਾਰਜ ਨਿਯੁੱਕਤ ਕੀਤਾ ਗਿਆ।40 ਸਾਲਾਂ ਤੱਕ ਚੀਫ ਖਾਲਸਾ ਦੀਵਾਨ ਨਾਲ ਜੁੜੇ ਅਤੇ ਲੰਬਾ ਸਮਾਂ ਸੈਂਟਰਲ ਖਾਲਸਾ ਯਤੀਮਖਾਨਾ ਚਲਾਉਣ ਵਾਲੇ  ਚੀਫ ਖਾਲਸਾ ਦੀਵਨ ਦੇ ਰੂਹ-ਏ-ਰੂਹਾਨ ਭਾਗ ਸਿੰਘ ਅਣਖੀ ਚੀਫ ਖਾਲਸਾ ਦੀਵਾਨ ਅਤੇ ਖਾਲਸਾ ਕਾਲਜ ਗਵਰਨਿੰਗ ਕੌਸਲ ਦੇ ਆਨਰੇਰੀ ਸਕੱਤਰ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ।ਦੀਵਾਨ ਦੇ ਆਨਰੇਰੀ ਸਕੱਤਰ ਵਜੋਂ ਉਹਨਾਂ ਦੇ ਕਾਰਜ ਕਾਲ ਵਿਚ ਸੰਸਥਾ ਵਲੋਂ ਅਨੇਕਾਂ ਵਿਦਿਅਕ ਸੰਸਥਾਵਾਂ ਖੋਲੀਆਂ ਗਈਆਂ।ਯਤੀਮਖਾਨਾ ਵਿਖੇ ਸਥਾਪਿਤ ਭਾਈ ਵੀਰ ਸਿੰਘ ਗੁਰਮਤਿ ਕਾਲਜ, ਸ਼ਹੀਦ ਉਧਮ ਸਿੰਘ ਲਾਈਬ੍ਰੇਰੀ, ਭਾਈ ਨੰਦ ਲਾਲ ਹਾਲ, ਗੁਰੁ ਗੋਬਿੰਦ ਸਿੰਘ ਬਾਲ ਭਵਨ ਅਤੇ ਹੋਰ ਕਈ ਸੰਸਥਾਵਾਂ ਉਹਨਾਂ ਦੀ ਦੇਣ ਹਨ।
 ਇਸੇ ਤਰ੍ਹਾਂ ਪ੍ਰ: ਹਰੀ ਸਿੰਘ ਮਿਹਨਤੀ, ਗੁਰੁ ਘਰ ਨਾਲ ਜੁੜੇ ਅਤੇ ਸੁਲਝੇ ਹੋਏ ਵਿਚਾਰਾਂ ਵਾਲੇ ਹਨ ਅਤੇ ਪਿਛਲੇ 25 ਸਾਲਾਂ ਤੋਂ ਚੀਫ ਖਾਲਸਾ ਦੀਵਾਨ ਨਾਲ ਜੁੜੇ ਹੋਏ ਹਨ।ਅਧਿਆਪਨ ਖੇਤਰ ਦੇ ਨਾਲ ਨਾਲ ਉਹਨਾਂ ਤਕਨੀਕੀ ਕਾਲਜ ਅਤੇ ਕਿੱਤਾ ਮੁਖੀ ਕੋਰਸ ਕਰਵਾਉਣ ਲਈ ਸਕਿਲਡ ਸੈਂਟਰ ਵੀ ਚਲਾ ਰਹੇ ਹਨ ਅਤੇ ਵਿਦਿਅਕ ਖੇਤਰ ਵਿੱਚ ਮਹਤਵਪੂਰਨ ਯੋਗਦਾਨ ਪਾ ਰਹੇ ਹਨ।
ਨਵਨਿਯੁੱਕਤ ਭਾਗ ਸਿੰਘ ਅਣਖੀ ਅਤੇ ਪੋ੍ਰ: ਹਰੀ ਸਿੰਘ ਨੂੰ ਪ੍ਰਧਾਨ ਨਿਰਮਲ ਸਿੰਘ ਅਤੇ ਹੋਰਨਾਂ ਅਹੁੱਦੁੇਦਾਰਾਂ ਵਲੋਂ ਉਹਨਾਂ ਦੇ ਦਫਤਰ ਵਿੱਚ ਗੁਰੁ ਸਾਹਿਬ ਦੀ ਬਖਸ਼ਿਸ਼ ਸਿਰੋਪਾਓ ਪਾ ਕੇ ਨਵੀਂਆਂ ਜਿੰਮੇਦਾਰੀਆਂ ਸੌਂਪੀਆਂ ਅਤੇ ਸ਼ੁਭ ਇਛਾਵਾਂ ਦਿੱਤੀਆਂ ਗਈਆਂ।ਪ੍ਰਧਾਨ ਨਿਰਮਲ ਸਿੰਘ ਨੇ ਆਸ ਕੀਤੀ ਕਿ ਅਗਾਂਹ ਵਧੂ ਸੋਚ ਅਤੇ ਨਵੀਆਂ ਉਸਾਰੂ ਪ੍ਰਬੰਧਕ ਨੀਤੀਆਂ ਦੇ ਮਾਹਿਰ ਨਵੇਂ ਮੈਂਬਰ ਇੰਚਾਰਜਾਂ ਭਾਗ ਸਿੰਘ ਅਣਖੀ ਅਤੇ ਪ੍ਰੋ: ਹਰੀ ਸਿੰਘ ਦੀ ਅਗਵਾਈ ਹੇਠ  ਸਕੂਲ ਵਿਕਾਸ ਪੱਖੋਂ ਨਵੀਆਂ ਪੁਲਾਘਾਂ ਪੁੱਟੇਗਾ।
ਇਸ ਮੌਕੇ ਚੀਫ ਪੈਟਰਨ ਰਾਜ ਮੋਹਿੰਦਰ ਸਿੰਘ ਮਜੀਠਾ, ਮੀਤ ਪ੍ਰਧਾਨ ਡਾ: ਇੰਦਰਬੀਰ ਸਿੰਘ ਨਿੱਝਰ, ਆਨਰੇਰੀ ਸਕੱਤਰ ਸੁਵਿੰਦਰ ਸਿੰਘ ਕੱਥੁਨੰਗਲ ਅਤੇ ਸੁਰਿੰਦਰ ਸਿੰਘ ਰੁਮਾਲਿਆਂ ਵਾਲੇੇ, ਸਥਾਨਕ ਪ੍ਰਧਾਨ ਹਰਮਿੰਦਰ ਸਿੰਘ, ਆਨਰੇਰੀ ਜਾਇੰਟ ਸੈਕਟਰੀ ਇਜੀ: ਜਸਪਾਲ ਸਿੰਘ, ਰਜਿੰਦਰ ਸਿੰਘ ਮਰਵਾਹਾ, ਭਗਵੰਤ ਸਿੰਘ ਸੱਚਰ, ਜਸਪਾਲ ਸਿੰਘ ਢਿੱਲੋਂ, ਪ੍ਰਿਸੀਪਲ ਡਾ: ਧਰਮਵੀਰ ਸਿੰਘ ਸਮੇਤ ਹੋਰ ਸ਼ਖਸੀਅਤਾਂ ਮੌਜੂਦ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਨੇ ਅੰਤਰਰਾਸ਼ਟਰੀ ਨਾਚ ਦਿਵਸ ਮਨਾਇਆ

ਅੰਮ੍ਰਿਤਸਰ, 29 ਅਪ੍ਰੈਲ (ਜਗਦੀਪ ਸਿੰਘ) – “ਅੰਤਰਰਾਸ਼ਟਰੀ ਨਾਚ ਦਿਵਸ“ `ਤੇ ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ …

Leave a Reply