ਅੰਮ੍ਰਿਤਸਰ, 2 ਮਾਰਚ (ਪੰਜਾਬ ਪੋਸਟ- ਸੰਧੂ)- ਸਥਾਨਕ ਯੱਸਸਵੀ ਅਕੈਡਮੀ ਫਾਰ ਸਕਿਲਸ ਦੇ ਪ੍ਰਬੰਧ ਅਧੀਨ ਚੱਲ ਰਹੀ ਮਲਟੀ ਸਕਿਲ ਡਿਵੈਲਪ ਸੈਂਟਰ ਵਿਖੇ ਚੱਲ ਰਹੇ ਵੱਖ-ਵੱਖ ਤਰ੍ਹਾਂ ਦੇ ਕੋਰਸਾਂ ਵਿੱਚ ਸਿੱਖਿਆ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੇ ਨੇ ਬੀਤੇ ਦਿਨੀ ਪੰਜਾਬ ਸਰਕਾਰ ਦੇ ਵੱਲੋਂ ਡੀ.ਏ.ਵੀ ਯੂਨੀਵਰਸਿਟੀ ਜਲੰਧਰ ਵਿਖੇ ਲਗਾਏ ਗਏ ਚੌਥੇ ਰੋਜ਼ਗਾਰ ਮੇਲੇ ਦੇ ਵਿੱਚ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ।ਸੈਂਟਰ ਇੰਚਾਰਜ ਸੁਖਜਿੰਦਰ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਦੀ ਅਕੈਡਮੀ ਦੇ ਵਿਦਿਆਰਥੀਆਂ ਨੇ ਮੈਡਮ ਮਨਦੀਪ ਕੌਰ, ਅਮਿਤ ਕੁਮਾਰ, ਅਮਨਦੀਪ ਕੌਰ, ਕਰਨ ਸਹਿਗਲ ਆਦਿ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦੇ ਮੈਗਾ ਜਾਬ ਫੇਅਰ 2019 ਵਿੱਚ ਸ਼ਮੂਲੀਅਤ ਕੀਤੀ ਜਿਸ ਦੌਰਾਨ ਕਈ ਸਰਕਾਰੀ ਤੇ ਗ਼ੈਰ ਸਰਕਾਰੀ ਸੰਸਥਾਵਾਂ ਦੇ ਵੱਲੋਂ ਵਿਦਿਆਰਥੀਆਂ ਨੂੰ ਰੋਜ਼ਗਾਰ ਮੁਹੱਈਆ ਕੀਤਾ ਗਿਆ।15 ਵਿਦਿਆਰਥੀਆਂ ਨੂੰ ਨਿਯੁੱਕਤੀ ਪੱਤਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੇ।ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਅਕੈਡਮੀ ਦੇ ਵੱਲੋਂ ਅੱਠਵੀਂ ਤੇ ਅੱਠਵੀ-ਦਸਵੀਂ ਤੇ ਬਾਰਵੀਂ ਪਾਸ ਵਿਦਿਆਰਥੀ, ਵਿਦਿਆਰਥਣਾਂ ਨੂੰ ਬਹੁਤ ਸਾਰੇ ਤਕਨੀਕੀ ਤੇ ਕਿੱਤਾ ਮੁੱਖੀ ਕੋਰਸ ਮੁਫਤ ਕਰਵਾਏ ਜਾਂਦੇ ਹਨ।ਜਦੋਂ ਕਿ ਵਿਸ਼ੇਸ਼ ਤੌਰ ਤੇ ਲੜਕੀਆਂ ਵਾਸਤੇ ਬਿਊਟੀਸ਼ੀਅਨ ਅਤੇ ਕਾਸਟੋਮੋਟੌਲੋਜੀ ਵਰਗੇ ਕੋਰਸ ਬਾਕੀ ਸੰਸਥਾਵਾਂ ਤੇ ਕਾਲਜਾਂ ਦੇ ਮੁਕਾਬਲੇ ਬਹੁਤ ਘੱਟ ਫੀਸਾਂ `ਤੇ ਕਰਵਾਏ ਜਾ ਰਹੇ ਹਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …