Sunday, December 22, 2024

ਸੂਬਾ ਸਰਕਾਰ ਲਾਗੂ ਨਹੀਂ ਕਰ ਰਹੀ ਕੇਂਦਰ ਸਰਕਾਰ ਦੀਆਂ ਕਿਸਾਨਾਂ ਪੱਖੀ ਸਕੀਮਾਂ -ਛੀਨਾ

ਅਜੇ ਤੱਕ ਪੰਜਾਬ ਸਰਕਾਰ ਕੇਂਦਰ ਨੂੰ ਭੇਜ ਸਕੀ ਕਿਸਾਨਾਂ ਦੀ ਸੂਚੀ
ਅੰਮ੍ਰਿਤਸਰ, 9 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਭਾਜਪਾ ਦੇ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਸੂਬਾ ਸਰਕਾਰ ਨੂੰ Rajinder Mohan Chhina-1ਨਿਸ਼ਾਨੇ `ਤੇ ਲੈਂਦਿਆਂ ਕਿਹਾ ਕਿ ਕਿਸਾਨਾਂ ਨੂੰ ਕੇਂਦਰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਮੁਹੱਈਆ ਕਰਨ ਲਈ ਕੈਪਟਨ ਸਰਕਾਰ ਸੰਜ਼ੀਦਾ ਨਹੀਂ ਹੈ।ਉਨ੍ਹਾਂ ਕਿਹਾ ਕਿ ਕੇਂਦਰੀ ਬਜਟ ’ਚ ਪ੍ਰਸਤਾਵਿਤ ਕਿਸਾਨ ਯੋਜਨਾ ਤਹਿਤ 2 ਹੈਕਟਰ ਜ਼ਮੀਨ ਵਾਲੇ ਕਿਸਾਨਾਂ ਨੂੰ 6000 ਸਾਲਾਨਾ ਅਤੇ ਸਬਸਿਡੀ ਦਿੱਤੇ ਜਾਣ ਦੀ ਗੱਲ ਕਹੀ ਗਈ ਸੀ, ਪਰ ਸਮਾਂ ਬੀਤ ਜਾਣ ਦੇ ਬਾਵਜ਼ੂਦ ਵੀ ਕੇਂਦਰ ਸਰਕਾਰ ਨੂੰ ਅਜੇ ਤੱਕ ਪੰਜਾਬ ਸਰਕਾਰ ਕਿਸਾਨਾਂ ਦੀ ਸੂਚੀ ਮੁਹੱਈਆ ਨਹੀਂ ਕਰ ਸਕੀ।
ਛੀਨਾ ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਪ੍ਰਦਾਨ ਕੀਤੀ ਗਈ ਸਬਸਿਡੀ ਸੂਬਾ ਸਰਕਾਰ ਨੂੰ 3 ਕਿਸ਼ਤਾਂ ’ਚ ਮੁਹੱਈਆ ਕਰਨੀਆਂ ਸਨ, ਜਿਸ ਦੀ ਪਹਿਲੀ ਕਿਸ਼ਤ 31 ਮਾਰਚ ਭੇਜਣੀ ਸੀ, ਪਰ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਕਿਸਾਨਾਂ ਦੇ ਵੇਰਵੇ ਸਬੰਧੀ ਕੋਈ ਕਾਰਵਾਈ ਅਮਲ ’ਚ ਨਹੀਂ ਲਿਆਂਦੀ ਗਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਸੂਬੇ ਦੇ ਅੰਨਦਾਤੇ ਦੀ ਸਥਿਤੀ ਨਾਜ਼ੁਕ ਚਲ ਰਹੀ ਹੈ ਅਤੇ ਨਿੱਤ ਦਿਨ ਕੋਈ ਨਾ ਕੋਈ ਕਰਜ਼ੇ ’ਚ ਡੁੱਬਿਆ ਕਿਸਾਨ ਪ੍ਰੇਸ਼ਾਨੀ ਦੀ ਹਾਲਤ ’ਚ ਖੁਦਕਸ਼ੀ ਕਰਕੇ ਅਖ਼ਬਾਰਾਂ ਦੀਆਂ ਸੁਰੱਖੀਆ ਬਣ ਰਿਹਾ ਹੈ।ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕੁਝ ਨਹੀਂ ਕਰ ਸਕਦੀ ਤਾਂ ਕੇਂਦਰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਤਾਂ ਕਿਸਾਨਾਂ ਨੂੰ ਦੇਵੇ ਤਾਂ ਜੋ ਕਿ ਉਨ੍ਹਾਂ ਦੀ ਸਥਿਤੀ ’ਚ ਕੁੱਝ ਸੁਧਾਰ ਆ ਸਕੇ।
ਛੀਨਾ ਨੇ ਕਿਹਾ ਕਿ ਆ ਰਹੀਆਂ ਲੋਕ ਸਭਾ ਚੋਣਾਂ ’ਚ ਭੋਲੀਭਾਲੀ ਜਨਤਾ ਤੋਂ ਵੋਟਾਂ ਬਟੌਰਨ ਲਈ ਕੈਪਟਨ ਸਰਕਾਰ ਭਲਾਈ, ਸਿਹਤ, ਨਸ਼ਿਆਂ ਵਿਰੁੱਧ ਜੰਗ, ਆਰਥਿਕ ਪ੍ਰਗਤੀ, ਉਦਯੋਗ, ਬੁਨਿਆਦੀ ਢਾਂਚਾ ਅਤੇ ਹੋਰਨਾਂ ਬਿਆਨਬਾਜ਼ੀ ਤੇ ਇਸ਼ਤਿਹਾਰਬਾਜ਼ੀ ਨਾਲ ਭਰਮਾਉਣ ਦਾ ਯਤਨ ਕਰ ਰਹੀ ਹੈ।
ਛੀਨਾ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਨਿੱਤ ਦਿਨ ਦਾਅਵੇ ਕੀਤੇ ਜਾ ਰਹੇ ਹਨ ਕਿ ‘ਕੋਈ ਵੀ ਸਮਾਜ ਕਮਜ਼ੋਰ ਵਰਗਾਂ ਨੂੰ ਨਾਲ ਲਏ ਬਿਨ੍ਹਾਂ ਪ੍ਰਗਤੀ ਨਹੀਂ ਕਰ ਸਕਦਾ’ ਤਾਂ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਕਾਰਜ਼ਕਾਲ ਦੌਰਾਨ ਲੋਕ ਭਲਾਈ, ਵਿਕਾਸ ਕਾਰਜ, ਪੈਨਸ਼ਨਾਂ, ਉਦਯੋਗ ਤੇ ਬੇਰੁਜਗਾਰੀ ਵਰਗੇ ਵਿੱਢੇ ਕਾਰਜਾਂ ਨੂੰ ‘ਸਟੋਪ’ ਕਿਉਂ ਲਗਾਇਆ?

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply