Sunday, December 22, 2024

ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਨੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ

PPN09091408

ਅੰਮ੍ਰਿਤਸਰ, 9 ਸਤੰਬਰ (ਜਗਦੀਪ ਸਿੰਘ ਸੱਗੂ)- ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਨੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ।ਇਸ ਮੌਕੇ ਉੱਤੇ ਕਮਰਸ਼ੀਅਲ ਆਰਟ ਵਿਭਾਗ ਅਤੇ ਫੋਟੋਗ੍ਰਾਫੀ ਵਿਭਾਗ ਵਲੋਂ ਸੰਯੁਕਤ ਰੂਪ ਵਿਚ ਫੋਟੋ ਫਨਟਾਸਟਿਕ ਫੋਟੋਗ੍ਰਾਫੀ ਦਾ ਇਕ ਮੁਕਾਬਲਾ ਆਯੋਜਿਤ ਕੀਤਾ ਗਿਆ।ਇਸ ਮੁਕਾਬਲੇ ਵਿਚ ਲਗਭਗ 130 ਵਿਦਿਆਰਥੀਆਂ ਨੇ ਹਿੱਸਾ ਲਿਆ।ਇਸ ਪ੍ਰਤਿਯੋਗਤਾ ਦਾ ਕੇਂਦਰੀ ਥੀਮ ‘ਹੱਥ’ ਸੀ।ਵਿਦਿਆਰਥੀਆਂ ਨੇ ਇਸ ਮੌਕੇ ਉੱਤੇ ਕਾਲਜ ਦੇ ਅਧਿਆਪਕਾਂ ਦੀਆਂ ਵੱਖਰੇ-ਵੱਖਰੇ ਕੋਨਾ ਤੋਂ ਫੋਟੋਆਂ ਖਿਚਿਆਂ ਇਸ ਮੁਕਾਬਲੇ ਸਬੰਧੀ ਵਿਸ਼ੇਸ਼ ਆਕਰਸ਼ਣ ਇਹ ਕੀਤਾ ਗਿਆ ਕਿ ਇਸ ਮੌਕੇ ਉੱਤੇ ਕਮਰਸ਼ੀਅਲ ਆਰਟ ਵਿਭਾਗ ਦੇ ਮੁੱਖੀ ਸ਼੍ਰੀ ਸੰਦੀਪ ਜੁਤਸ਼ੀ ਨੇ ਵਿਦਿਆਰਥੀਆਂ ਨੁੰ ਤਸਵੀਰਾਂ ਖਿਚਣ ਦੇ ਗੁਰ ਸਿਖਾਏ।ਉਹਨਾਂ ਤੋਂ ਇਲਾਵਾ ਇਸ ਮੌਕੇ ਉੱਤੇ ਹੋਰਨਾਂ ਅਧਿਆਪਕਾਂ ਵਿਚ ਅਮਨਦੀਪ, ਸ਼ਾਕਸ਼ੀ ਅਤੇ ਅਨੁਪ੍ਰੀਤ ਵੀ ਹਾਜ਼ਰ ਸਨ।ਇਸ ਸਮੇਂ ਵਿਦਿਆਰਥੀਆਂ ਨੇ ਉਹਨਾਂ ਦੁਆਰਾ ਖਿਚਿਆਂ ਹੋਇਆਂ ਤਸਵੀਰਾਂ ਵੱਖ-ਵੱਖ ਅਧਿਆਪਕਾਂ ਨੂੰ “ਅਧਿਆਪਕ ਦਿਵਸ” ਮੌਕੇ ਉੱਤੇ ਭੇਂਟ ਕੀਤੀਆਂ।ਇਥੇ ਜ਼ਿਕਰਯੋਗ ਹੈ ਕਿ ਉਪਰੋਕਤ ਵਿਭਾਗ ਪੋਸਟ ਗਰੈਜੂਏਟ ਵਿਭਾਗ ਹੋਣ ਦੇ ਨਾਤੇ ਪਿਛਲੇ ਲੰਮੇ ਸਮੇਂ ਤੋਂ ਗੋਰਵਮਈ ਪ੍ਰਾਪਤੀਆਂ ਕਰਦਾ ਆ ਰਿਹਾ ਹੈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply