
ਅੰਮ੍ਰਿਤਸਰ, 9 ਸਤੰਬਰ (ਸੁਖਬੀਰ ਸਿੰਘ)- ਪਟਾਕਾ ਮਾਰਕਿਟ ਦੁਕਾਨਦਾਰਾਂ ਦਾ ਇਕ ਵਫਦ ਆਪਨੀਆਂ ਮੰਗਾਂ ਨੂੰ ਲੈਕੇ ਸਥਾਨਕ ਸਰਕਾਰ, ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਅਨਿਲ ਜੋਸ਼ੀ ਉਹਨਾਂ ਦੇ ਦਫਤਰ ਵਿਖੇ ਪਹੁੰਚੇ। ਐਸੋਸੀਏਸ਼ਨ ਵੱਲੋ ਮੰਗ ਕੀਤੀ ਗਈ ਕਿ ਉਹਨਾਂ ਲਈ ਸਰਕਾਰ ਵੱਲੋ ਘੱਟ ਰੇਟ ਤੇ ਦੁਕਾਨਾਂ ਉਪਲਬਧ ਕਰਵਾਈਆ ਜਾਨ ਨਾਲ ਹੀ ਫਾਇਰ ਬਿਰਗੇਡ, ਐਂਬੁਲੇਸ, ਲਾਈਟਾਂ ਆਦਿ ਦਾ ਪ੍ਰਬੰਧ ਕੀਤਾ ਜਾਵੇ। ਉਹਨਾਂ ਦੀ ਅਹਿਮ ਮੰਗ ਸੀ ਸੇਲ ਟਕਸ ਅਤੇ ਪੁਲਿਸ ਪ੍ਰਸ਼ਾਸਨ ਵਲੋ ਤੰਗ ਕੀਤਾ ਜਾਂਦਾ ਹੈ ਉਸ ਤੇ ਰੋਕ ਲਗਾਈ ਜਾਵੇ। ਜੋਸ਼ੀ ਜੀ ਨੇ ਉਹਨਾਂ ਨੂੰ ਭਰੋਸੇ ਦਿਤਾ ਕਿ ਉਹਨਾਂ ਦੀਆਂ ਬਨਦੀਆਂ ਮੰਗਾਂ ਨੂੰ ਜਰੂਜ ਪੂਰਾ ਕੀਤਾ ਜਾਵੇਗਾ ਅਤੇ ਦੁਕਾਨਦਾਰਾਂ ਨੂੰ ਆਪਨੇ ਵਲੋ ਵੀ ਸੁਰੱਖਿਆ ਅਪਨਾੳਣ ਤਾਂ ਜੋ ਕੋਈ ਵਾੀ ਹਾਦਸਾ ਹੋਣ ਤੋਂ ਬਚ ਜਾਵੇ। ਇਸ ਮੋਕੇ ਤੇ ਹਰੀਸ਼ ਦੂਆ, ਹਰੀਸ਼ ਧਵਨ, ਰੋਹਿਤ ਅਰੋੜਾ, ਇਕਬਾਲ ਸਿੰਘ ਆਦਿ ਹਾਜਰ ਸਨ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਅਧਿਆਪਕ ਦਿਵਸ ਦੇ ਸਬੰਧ ’ਚ ਵਿਸ਼ੇਸ਼ ਭਾਸ਼ਣ ਕਰਵਾਇਆ
ਰਾਜਬੀਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੂਰਮਣੀਆਂ) – …
Punjab Post Daily Online Newspaper & Print Media