ਰਾਜਧਾਨੀ ਦੇ ਪ੍ਰਮੁੱਖ ਡਾਕਟਰਾਂ ਨਾਲ ਕੀਤਾ ਸਲਾਹ ਮਸ਼ਵਰਾ
ਨਵੀਂ ਦਿੱਲੀ, 22 ਮਾਰਚ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਲਾ ਸਾਹਿਬ ਹਸਪਾਲ ਨੂੰ ਸੰਗਤਾਂ ਲਈ ਮੁੜ ਚਾਲੂ ਕਰਨ
ਦੀ ਪ੍ਰਕ੍ਰਿਆ ਲੀਹਾਂ ਪਾ ਦਿੱਤੀ ਹੈ।ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਬਾਲਾ ਸਾਹਿਬ ਹਸਪਾਲ ਤੇ ਮੈਡੀਕਲ ਕਾਲਜ ਕੀਤੇ ਵਾਅਦੇ ਅਨੁਸਾਰ ਮੁੜ ਚਾਲੂ ਕਰਨ ਦੀ ਪ੍ਰਕ੍ਰਿਆ ਅਤੇ ਆਲਾ ਮਿਆਰੀ ਮੈਡੀਕਲ ਸਹੂਲਤਾਂ ਪ੍ਰਦਾਨ ਕੀਤੇ ਜਾਣ ਦੇ ਮਾਮਲੇ ’ਤੇ ਰਾਸ਼ਟਰੀ ਰਾਜਧਾਨੀ ਖੇਤਰ ਦੇ ਪ੍ਰਮੁੱਖ ਡਾਕਟਰਾਂ ਨਾਲ ਮੁਲਾਕਾਤ ਕੀਤੀ, ਜਿਸ ਵਿੱਚ ਡਾ. ਪ੍ਰਿਥਪਾਲ ਸਿੰਘ ਮੈਨੀ, ਡਾ. ਆਈ.ਪੀ.ਐਸ ਕਾਲਰਾ ਅਤੇ ਡਾਕਟਰ ਜੀ.ਐਸ. ਗਰੇਵਾਲ ਨਾਲ ਵਿਸ਼ੇਸ਼ ਤੋਰ ’ਤੇ ਸ਼ਾਮਿਲ ਸਨ।
ਦੇਰ ਸ਼ਾਮ ਇਨ੍ਹਾਂ ਡਾਕਟਰਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਸਿਰਸਾ ਨੇ ਮਾਹਿਰ ਡਾਕਟਰ ਤੋਂ ਇਸ ਬਾਰੇ ਵੀ ਰਾਇ ਹਾਸਿਲ ਕੀਤੀ ਕਿ ਬਾਲਾ ਸਾਹਿਬ ਦੇ ਮੌਜ਼ੂਦਾ ਹਸਪਤਾਲ ਅਤੇ ਗੁਰਦੁਆਰਾ ਬੰਗਲਾ ਸਾਹਿਬ ਦੇ ਪੋਲੀਕਲੀਨਿਕ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਲਈ ਹੋਰ ਕਿਹੜੀਆਂ-ਕਿਹੜੀਆਂ ਬੇਹਤਰ ਸੁਵਿਧਾਵਾਂ ਦਿੱਤੀਆਂ ਜਾ ਸਕਦੀਆਂ ਹਨ।
ਸਿਰਸਾ ਨੇ ਇਹ ਵੀ ਦੱਸਿਆ ਕਿ ਆਉਣ ਵਾਲੀ 14 ਅਪ੍ਰੈਲ ਨੂੰ ਦਿੱਲੀ ਅਤੇ ਐਨ.ਸੀ.ਆਰ ਦੇ ਨਾਮਵਰ ਡਾਕਟਰਾਂ ਦੀ ਭਾਈ ਵੀਰ ਸਿੰਘ ਸਹਿਤ ਸਦਨ ਨਵੀਂ ਦਿੱਲੀ ਵਿਖੇ ਕਾਨਫਰੰਸ ਬੁਲਾਈ ਜਾ ਰਹੀ ਹੈ, ਜਿਸ ਵਿੱਚ ਲਗਭਗ 200 ਨਾਮਵਰ ਡਾਕਟਰ ਭਾਗ ਲੈਣਗੇ। ਇਸ ਕਾਨਫਰੰਸ ਵਿੱਚ ਬਾਲਾ ਸਾਹਿਬ ਹਸਪਤਾਲ ਤੇ ਮੈਡੀਕਲ ਕਾਲਜ ਨੂੰ ਬਣਾ ਕੇ ਕੇ ਸ਼ੁਰੂ ਕਰਨ ਦੀ ਪ੍ਰਕ੍ਰਿਆ, ਰੂਪਰੇਖਾ, ਮਾਧਿਅਮ ਅਤੇ ਇਸ ਲਈ ਕਿਨ੍ਹਾਂ ਦੀਆਂ ਸੇਵਾਵਾਂ ਲਈਆਂ ਜਾ ਸਕਦੀਆਂ ਹਨ ਉਤੇ ਚਰਚਾ ਕੀਤੀ ਜਾਵੇਗੀ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media