Monday, December 23, 2024

ਗੁ. ਦਮਦਮਾ ਸਾਹਿਬ ਵਿਖੇ ਸ਼ਰਧਾ ਨਾਲ ਮਨਾਇਆ ਹੋਲਾ ਮਹੱਲਾ

ਨਵੀਂ ਦਿੱਲੀ, 22 ਮਾਰਚ (ਪੰਜਾਬ ਪੋਸਟ ਬਿਊਰੋ) – ਖਾਲਸੇ ਦਾ ਕੌਮੀ ਤਿਉਹਾਰ ਹੈ ਹੋਲਾ ਮਹੱਲਾ, ਇਹ ਖਾਲਸੇ ਨੂੰ ਆਪਣਾ ਵਿਲੱਖਣ ਸਰੂਪ ਤੇ ਤਾਕਤ ਦੁਨੀਆਂ PUNJ2203201906ਦੇ ਸਾਹਮਣੇ ਪੇਸ਼ ਕਰਨ ਦਾ ਅਨੋਖਾ ਤਰੀਕਾ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ਿਆ ਹੈ।ਸ੍ਰੀ ਅਨੰਦਪੁਰ ਸਾਹਿਬ ਤੋਂ ਬਾਦ ਦਿੱਲੀ ਵਿੱਚ ਇਸ ਪੁਰਬ ਨੂੰ ਸਿੱਖਾਂ ਵੱਲੋਂ ਵੱਡੇ ਪੱਧਰ ’ਤੇ ਮਨਾਇਆ ਜਾਂਦਾ ਹੈ, ਇਹ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਨੇ ਹੋਲੇ ਮਹੱਲੇ ਮੌਕੇ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਚਲ ਰਹੇ ਗੁਰਮਤਿ ਸਮਾਗਮ ਦੌਰਾਨ ਹਾਜ਼ਰ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੀਤਾ।ਸਿਰਸਾ ਨੇ ਕਿਹਾ ਕਿ ਜਦੋਂ ਤੋਂ ਦਿੱਲੀ ਦੀਆਂ ਸੰਗਤਾਂ ਨੇ ਦਿੱਲੀ ਕਮੇਟੀ ਦੀ ਸੇਵਾ ਸਾਡੀ ਝੋਲੀ ਵਿੱਚ ਪਾਈ ਹੈ ਉਸ ਸਮੇਂ ਤੋਂ ਅਸੀਂ ਸਮੇਂ ਦੀਆਂ ਸਰਕਾਰਾਂ ਵੱਲੋਂ ਵਿਸਾਰੇ ਸਿੱਖ ਇਤਿਹਾਸ ਨੂੰ ਸੰਸਾਰ ਸਾਹਮਣੇ ਉਜਾਗਰ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ।ਉਨ੍ਹਾਂ ਨੇ ਖਾਸ ਤੌਰ ’ਤੇ ਕਮੇਟੀ ਵੱਲੋਂ ਹਰ ਸਾਲ ਲਾਲ ਕਿਲੇ ’ਤੇ ਮਨਾਏ ਜਾਂਦੇ ਦਿੱਲੀ ਫਤਿਹ ਦਿਵਸ ਦਾ ਜ਼ਿਕਰ ਕਰਦਿਆਂ ਕਿਹਾ ਜਿਸ ਥਾਂ ’ਤੇ ਦੇਸ਼ ਦੇ ਪ੍ਰਧਾਨਮੰਤੀ ਵੱਲੋਂ ਤਿਰੰਗਾ ਝੁਲਾ ਕੇ ਫੌਜਾਂ ਤੋਂ ਸਲਾਮੀ ਲਈ ਜਾਂਦੀ ਹੈ ਉਥੇ ਇਹ ਪ੍ਰੋਗਰਾਮ ਕਰਨਾ ਹਰ ਸਿੱਖ ਲਈ ਫਖਰ ਵਾਲੀ ਗੱਲ ਹੈ।
PUNJ2203201907ਉਨ੍ਹਾਂ ਨੇ 550 ਸਾਲਾ ਪ੍ਰਕਾਸ਼ ਗੁਰਪੁਰਬ ਮੌਕੇ ਹੋਣ ਵਾਲੇ ਪ੍ਰੋਗਰਾਮਾਂ ਬਾਰੇ ਸੰਗਤਾਂ ਨੂੰ ਦੱਸਦਿਆਂ ਹੋਇਆਂ ਕਮੇਟੀ ਵੱਲੋਂ ਲਏ ਗਏ ਅਹਿਮ ਫੈਸਲੇ ਜਿਸ ਵਿੱਚ ਡੇਰਾ ਬਾਬਾ ਨਾਨਕ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੀ ਸੰਗਤਾਂ ਦੀ ਰਿਹਾਇਸ਼ ਲਈ ਬਾਬਾ ਬਚਨ ਸਿੰਘ ਜੀ ਕਾਰਸੇਵਾ ਵਾਲਿਆਂ ਦੇ ਸਹਿਯੋਗ ਨਾਲ ਸਰਾਂ ਦਾ ਨਿਰਮਾਣ ਕਰਾਉਣਾ, ਸਿੱਖ ਬੱਚਿਆਂ ਵਿੱਚ ਬਾਣੀ ਤੇ ਬਾਣੇ ਦੀ ਪ੍ਰਪੱਕਾ ਤੇ ਪ੍ਰਚਾਰ ਲਈ 23 ਪ੍ਰਚਾਰਕਾਂ ਦੀ ਨਿਯੁਕਤੀ ਕਰਨੀ, ਬੱਚਿਆਂ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਫਸਲਫੇ ਨਾਲ ਭਰਪੂਰ ਸਹਿਤ ਤਿਆਰ ਕਰਾਉਣਾ, ਡਿਜ਼ੀਟਲ ਅਤੇ ਸੋਸਲ ਮੀਡੀਆ ਰਾਹੀਂ ਸਿੱਖ ਇਤਿਹਾਸ ਨਾਲ ਸਬੰਧਿਤ ਸਾਰਟ ਮੂਵੀ ਬਣਾ ਕੇ ਦੇਸ਼ ਦੀਆਂ ਅਲੱਗ-ਅਲੱਗ ਖੇਤਰੀ ਭਾਸ਼ਾਵਾਂ ਵਿੱਚ ਪ੍ਰਚਾਰਿਤ ਕਰਨੀਆਂ, ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿੱਚ ਪੜ੍ਹ ਰਹੇ ਕਮੇਟੀ ਦੇ ਮੁਲਾਜ਼ਮਾਂ, ਸਿੰਘ ਸਭਾਵਾਂ ਦੇ ਕੀਰਤਨੀਏ, ਗ੍ਰੰਥੀ ਅਤੇ ਸੇਵਦਾਰਾਂ ਦੇ ਬੱਚਿਆਂ ਦੀ 100 ਫੀਸਦੀ ਟਿਊਸ਼ਨ ਫੀਸ ਮਾਫ ਕਰਨ, ਸੋਹਨ ਸਿੰਘ ਖਾਲਸਾ ਅਤੇ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ ਮੱਧ ਪ੍ਰਦੇਸ਼ ਵਿੱਚ ਵੱਸਦੇ ਸਿਕਲੀਗਰ ਸਿੱਖ ਪਰਿਵਾਰਾਂ ਲਈ ਸਿੱਖਿਆ, ਰੋਜਗਾਰ ਅਤੇ ਪੀਣ ਵਾਲੇ ਪਾਣੀ ਕੀਤੇ ਗਏ ਪ੍ਰਬੰਧ ਅਤੇ ਕਮੇਟੀ ਵੱਲੋਂ ਮੱਧ ਪ੍ਰਦੇਸ਼ ਵਿੱਚ 2 ਹੋਰ ਪ੍ਰਚਾਰਕ ਭੇਜਣ, 2 ਵੱਡੇ ਗੁਰਮਤਿ ਸਮਾਗਮ ਕਰਾਉਣ ਜਿਨ੍ਹਾਂ ਨੂੰ ਟੀ.ਵੀ. ਚੈਨਲ ’ਤੇ ਲਾਈਵ ਦਿਖਾਇਆ ਜਾਵੇਗਾ ਦੀ ਵੀ ਵਿਸਥਾਰ ’ਚ ਜਾਣਕਾਰੀ ਸੰਗਤਾਂ ਨੂੰ ਦਿੱਤੀ।
    ਸਿਰਸਾ ਨੇ ਕਿਹਾ ਕਿ ਪਿਛਲੇ ਕੁੱਝ ਸਮੇਂ ਤੋਂ ਦਿੱਲੀ ਕਮੇਟੀ ਦੇ ਅਕਸ਼ ਨੂੰ ਵਿਰੋਧੀ ਵੱਲੋਂ ਜੋ ਸੱਟ ਮਾਰੀ ਗਈ, ਪਰ ਗੁਰੂ ਮਹਾਰਾਜ ਦੇ ਅਸ਼ੀਰਵਾਦ ਅਤੇ ਸੰਗਤਾਂ ਦੇ ਸਹਿਯੋਗ ਨਾਲ ਅਸੀਂ ਉਨ੍ਹਾਂ ਨੂੰ ਮੂੰਹ ਤੋੜ ਜਵਾਬ ਦੇਣ ਵਿੱਚ ਸਫਲ ਹੋਏ ਹਾਂ।ਉਨ੍ਹਾਂ ਨੇ ਕਿਹਾ ਕਿ ਦਿੱਲੀ ਕਮੇਟੀ ਦੇ ਪ੍ਰਬੰਧ ਵਿੱਚ ਪਾਰਦਰਸ਼ਤਾ ਲਿਆਉਣ ਲਈ ਅਸੀਂ ਸੰਗਤਾਂ ਨੂੰ ਕਮੇਟੀ ਦੇ ਖਰਚ ਅਤੇ ਆਮਦਨ ਦੀ ਪੂਰੀ ਜਾਣਕਾਰੀ ਦੇਣ ਦਾ ਪ੍ਰਬੰਧ ਕਰ ਰਹੇ ਹਾਂ ਤਾਂ ਜੋ ਸੰਗਤਾਂ ਆਰ.ਟੀ.ਆਈ ਦਾ ਸਹਾਰਾ ਲਏ ਬਗੈਰ ਹੀ ਆਪਣੇ ਵੱਲੋਂ ਗੁਰੂ ਦੀ ਗੋਲਕ ’ਚ ਭੇਟ ਕੀਤੇ ਗਏ ਇੱਕ-ਇੱਕ ਪੈਸੇ ਦਾ ਹਿਸਾਬ ਲੈਣ ਸਕਣ।
ਹਰਮੀਤ ਸਿੰਘ ਕਾਲਕਾ ਨੇ ਵੀ ਸੰਗਤਾਂ ਨੂੰ ਹੋਲੇ ਮਹੱਲੇ ਪੁਰਬ ਦੀ ਵਧਾਈ ਦਿੰਦਿਆਂ ਹੋਇਆ ਕਿਹਾ ਕਿ ਦਿੱਲੀ ਕਮੇਟੀ ਦਾ ਮੁੱਖ ਕਾਰਜ ਧਰਮ ਪ੍ਰਚਾਰ ਅਤੇ ਇਤਿਹਾਸ ਤੋਂ ਸੰਸਾਰ ਭਰ ਦੇ ਲੋਕਾਂ ਨੂੰ ਜਾਣੂੰ ਕਰਾਉਣਾ ਹੈ।ਉਨ੍ਹਾਂ ਸ਼ੁਭਾਸ ਨਗਰ ਇਲਾਕੇ ਵਿੱਚ ਲਗਾਏ ਗਏ ਤਿੰਨ ਜਰਨੈਲਾਂ ਦੇ ਬੁੱਤਾਂ ਦਾ ਜ਼ਿਕਰ ਕਰਦਿਆਂ ਹੋਇਆ ਕਿਹਾ ਕਿਆਉਣ ਵਾਲੇ ਸਮੇਂ ਵਿੱਚ ਰਹਿੰਦੇ ਦੋ ਜਰਨੈਲਾਂ ਦੇ ਬੁੱਤ ਵੀ ਸਥਾਪਿਤ ਕੀਤੇ ਜਾਣਗੇ।ਉਨ੍ਹਾਂ ਨੇ ਦਿੱਲੀ ਕਮੇਟੀ ਵੱਲੋਂ ਬਾਲਾ ਸਾਹਿਬ ਹਸਪਤਾਲ ਨੂੰ ਮੁੜ ਚਾਲੂ ਕਰਨ ਲਈ ਬਾਬਾ ਬਚਨ ਸਿੰਘ ਜੀ ਦੀ ਰਹਿਨੁਮਾਈ ਹੇਠ ਬਣਨ ਵਾਲੀ ਕਮੇਟੀ ਬਾਰੇ ਵੀ ਸੰਗਤਾਂ ਨੂੰ ਦੱਸਿਆ।ਉਨ੍ਹਾਂ ਨੇ ਮਾਤਾ ਸਾਹਿਬ ਕੌਰ ਜੀ ਦੇ ਜੀਵਨ ’ਤੇ ਬਬਲੀ ਸਿੰਘ ਵੱਲੋਂ ਬਣਾਈ ਗਈ ਐਨੀਮੇਟਿਡ ਮੂਵੀ ‘ਮਦਦ ਹੁੱਡ ਏ ਜਰਨੀ ਆਫ ਮਾਤਾ ਸਾਹਿਬ ਕੌਰ ਜੀ’ ਸੰਗਤਾਂ ਨੂੰ ਆਪਣੇ ਬੱਚਿਆਂ ਨੂੰ ਦਿਖਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਦਿੱਲੀ ਕਮੇਟੀ ਵੱਲੋਂ ਆਉਣ ਵਾਲੇ ਸਮੇਂ ਵਿੱਚ ਉਲੀਕੇ ਗਏ ਪ੍ਰੋਗਰਾਮਾਂ ਦੀ ਜਾਣਕਾਰੀ ਦਿੰਦੇ ਹੋਏ ਸੰਗਤਾਂ ਨੂੰ ਇਹ ਕਾਰਜ ਨੇਪੜੇ ਚਾੜਨ ਲਈ ਆਪਣਾ ਵੱਡਮੁੱਲਾ ਸਹਿਯੋਗ ਦੇਣ ਦੀ ਬੇਨਤੀ ਵੀ ਕੀਤੀ।
    ਇਸ ਮੌਕੇ ’ਤੇ ਕੁਲਦੀਪ ਸਿੰਘ ਭੋਗਲ ਨੇ ਸੰਗਤਾਂ ਨੂੰ ਗੁਰਦੁਆਰਾ ਦਮਦਮਾ ਸਾਹਿਬ ਲਈ ਕਾਰ ਪਾਰਕਿੰਗ ਅਤੇ ਹੋਰ ਕਾਰਜਾਂ ਵਿੱਚ ਆਗਾ ਖਾਨ ਟਰੱਸਟ ਵੱਲੋਂ ਦਿੱਤੇ ਗਏ ਸਹਿਯੋਗ ਅਤੇ ਰੇਲਵੇ ਅਧਿਕਾਰੀਆਂ ਵੱਲੋਂ ਨਿਮਾਉਦੀਨ ਸਟੇਸ਼ਨ ਵਾਲੇ ਤਰਫ ਤੋਂ ਗੁਰਦੁਆਰਾ ਦਮਦਮਾ ਸਾਹਿਬ ਵਾਲੇ ਪਾਸੇ ਬਣਾਏ ਗਏ ਗੇਟ ਬਾਰੇ ਵੀ ਜਾਣਕਾਰੀ ਦਿੱਤੀ।ਇਸ ਮੌਕੇ ’ਤੇ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲਿਆਂ ਜੀ ਨੂੰ ਪੰਥਕ ਸੇਵਾਵਾਂ ਕਰਕੇ ਸਨਮਾਨਿਤ ਕੀਤਾ ਗਿਆ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਨਾਨਕਸ਼ਾਹੀ ਸੰਮਤ 551 ਦਾ ਕੈਲੰਡਰ ਵੀ ਰਿਲਿਜ਼ ਕੀਤਾ ਗਿਆ।
    ਇਸ ਮੌਕੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ, ਮੀਤ ਪ੍ਰਧਾਨ ਕੁਲਵੰਤ ਸਿੰਘ ਬਾਠ, ਜਾਇੰਟ ਸਕੱਤਰ ਹਰਵਿੰਦਰ ਸਿੰਘ ਕੇ.ਪੀ. ਮੈਂਬਰ ਚਮਨ ਸਿੰਘ, ਜਤਿੰਦਰਪਾਲ ਸਿੰਘ ਗੋਲਡੀ, ਗੁਰਮੀਤ ਸਿੰਘ ਭਾਟੀਆ, ਪਰਮਜੀਤ ਸਿੰਘ ਰਾਣਾ, ਮਨਮੋਹਨ ਸਿੰਘ, ਜਸਮੀਨ ਸਿੰਘ ਨੋਨੀ, ਹਰਜੀਤ ਸਿੰਘ ਪੱਪਾ, ਤਰਲੋਚਨ ਸਿੰਘ ਮਣਕੂੰ ਤੇ ਹੋਰ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਹਜ਼ਾਰੀਆਂ ਭਰੀਆਂ।
 

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply