Friday, November 22, 2024

ਏ.ਪੀ.ਐਲ-2019 ਟਰਾਫ਼ੀ ਦੇ ਦੂਜੇ ਦਿਨ ਖੇਡੇ ਦੋ ਮੈਚ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੀ.ਸੀ ਡਾ. ਜਸਪਾਲ ਸਿੰਘ ਬਤੌਰ ਮੁੱਖ ਮਹਿਮਾਨ ਪਹੁੰਚੇ
ਅੰਮ੍ਰਿਤਸਰ, 26 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਏ.ਪੀ.ਐਲ (ਅਮਨਦੀਪ ਪ੍ਰੀਮੀਅਰ ਲੀਗ)-2019 ਕ੍ਰਿਕੇਟ ਲੀਗ ਦੇ ਦੂਜੇ PUNJ2603201902ਦਿਨ ਦੋ ਮੈਚ ਖੇਡੇ ਗਏ।ਡਾ. ਜਸਪਾਲ ਸਿੰਘ ਵੀ.ਸੀ ਗੁਰੁ ਨਾਨਕ ਦੇਵ ਯੂਨੀਵਰਸਿਟੀ ਮੁੱਖ ਮਹਿਮਾਨ ਵਜੋਂ ਪਹੁੰਚੇ।ਲਵਲੀ ਅਰੋੜਾ ਡਾਇਰੈਕਟਰ ਏ.ਸੀ.ਏ ਨੇ ਟੂਰਨਾਮੈਂਟ ਨੂੰ ਹੋਰ ਵੀ ਮਜ਼ੇਦਾਰ ਬਣਾਉਣ ਲਈ ਦਰਸ਼ਕਾਂ ਅਤੇ ਖਿਡਾਰੀਆਂ ਲਈ ਇਨਾਮਾਂ ਦਾ ਐਲਾਨ ਕੀਤਾ ।
ਪਹਿਲੇ ਮੈਚ ‘ਚ ਐਚ.ਸੀ.ਏ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਅਜੀਤ ਮੈਮੋਰੀਅਲ ਕ੍ਰਿਕੇਟ ਕਲੱਬ ਗੁਰੂਗ੍ਰਾਮ ਨੂੰ ਗੇਂਦਬਾਜ਼ੀ ਦੀ ਜਿਮੇਦਾਰੀ ਸੌਂਪੀ
ਐਚ.ਸੀ.ਏ ਦੀ ਟੀਮ ਨੇ ਦੀ ਪੂਰੀ ਟੀਮ 19.2 ਓਵਰਾਂ ‘ਚ ਸਿਰਫ਼ 102 ਦੌੜਾਂ ਬਣਾ ਕੇ ਆਲਆਊਟ ਹੋ ਗਈ ।ਜਿਸ ‘ਚ ਕੁਲਦੀਪ ਦੇਤਿਆਲ ਨੇ 21, ਦੀਪਕ ਪੂਨੀਆ ਨੇ 21 ਅਤੇ ਵਿਜ਼ਨ ਪੰਚਾਲ ਨੇ 27 ਰਨਾਂ ਦਾ ਯੋਗਦਾਨ ਪਾਇਆ।ਜਵਾਬ ‘ਚ ਬੱਲੇਬਾਜ਼ੀ ਕਰਨ ਉਤਰੀ ਅਜੀਤ ਮੈਮੋਰੀਅਲ ਕ੍ਰਿਕੇਟ ਕਲੱਬ ਦੀ ਟੀਮ ਵੀ ਕੋਈ ਬਹੁਤੀ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੀ ਅਤੇ ਪੂਰੀ ਟੀਮ ਨਿਰਧਾਰਤ 20 ਓਵਰਾਂ ‘ਚ ਸਿਰਫ਼ 93 ਦੌੜਾਂ ਹੀ ਬਣਾ ਸਕੀ।ਇਸ ਤਰ੍ਹਾਂ ਇਹ ਮੈਚ ਐਚ.ਸੀ.ਏ ਨੇ 9 ਦੌੜਾਂ ਦੇ ਫ਼ਰਕ ਨਾਲ ਜਿੱਤ ਲਿਆ।ਵਿਜ਼ਨ ਪੰਚਾਲ ਨੂੰ ਮੈਨ ਆਫ਼ ਦਾ ਮੈਚ ਚੁਣਿਆ ਗਿਆ, ਜਿਸ ਨੇ 28 ਗੇਂਦਾਂ ‘ਤੇ 27 ਦੌੜਾਂ ਦੇ ਨਾਲ-ਨਾਲ 4 ਓਵਰਾਂ ‘ਚ ਸਿਰਫ਼ 13 ਰਨ ਦੇ ਕੇ 3 ਵਿਕਟਾਂ ਵੀ ਹਾਸਲ ਕੀਤੀਆਂ ।
ਦੂਜਾ ਮੈਚ ਮੇਜ਼ਬਾਨ ਅਮਨਦੀਪ ਕ੍ਰਿਕੇਟ ਅਕੈਡਮੀ (ਏ.ਸੀ.ਏ) ਅਤੇ ਕੇ.ਆਈ.ਸੀ.ਸੀ ਲੁਧਿਆਣਾ ਦਰਮਿਆਨ ਖੇਡਿਆ ਗਿਆ। ਏ.ਸੀ.ਏ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ।ਏ.ਸੀ.ਏ ਦੀ ਟੀਮ ਨੇ ਨਿਰਧਾਰਤ 20 ਓਵਰਾਂ ‘ਚ ਅੰਕਿਤ ਡਬਾਸ ਦੇ 68 ਅਤੇ ਲਲਿਤ ਯਾਦਵ ਦੇ 42 ਰਨਾਂ ਦੀ ਮਦਦ ਨਾਲ 7 ਵਿਕਟਾਂ ਗਵਾ ਕੇ 168 ਦੋੜਾਂ ਬਣਾਈਆਂ। 169 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੀ ਹੋਈ ਕੇ.ਆਈ.ਸੀ.ਸੀ ਦੀ ਟੀਮ ਸ਼ੁਰੂ ਤੋਂ ਹੀ ਕੋਈ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੀ ਅਤੇ ਪੂਰੀ ਟੀਮ ਨਿਰਧਾਰਤ 17.4 ਓਵਰਾਂ ‘ਚ 112 ਰਨ ਬਣਾ ਕੇ ਆਲ-ਆਊਟ ਹੋ ਗਈ। ਇਸ ਤਰ੍ਹਾਂ ਏ.ਸੀ.ਏ ਨੇ ਇਹ ਮੈਚ 56 ਦੌੜਾਂ ਨਾਲ ਜਿੱਤ ਲਿਆ।ਇਸ ਮੈਚ ‘ਚ ਮੈਨ ਆਫ਼ ਦਾ ਮੈਚ ਅੰਕਿਤ ਡਬਾਸ ਨੂੰ ਦਿੱਤਾ ਗਿਆ, ਜਿਸ ਨੇ 53 ਗੇਂਦਾਂ ‘ਤੇ ਸ਼ਾਨਦਾਰ 5 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ ਸ਼ਾਨਦਾਰ 68 ਦੌੜ ਬਣਾਈਆਂ ਅਤੇ ਨਾਲ ਹੀ 3.4 ਓਵਰਾਂ ‘ਚ ਸਿਰਫ਼ 11 ਰਨ ਦੇ ਕੇ 5 ਵਿਕਟਾਂ ਵੀ ਲਈਆਂ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply